ਵਾਰਡ ਨੰਬਰ 13 ਤੋਂ ਬਸਪਾ ਉਮੀਦਵਾਰ ਸ਼੍ਰੀਮਤੀ ਕੁਲਵਿੰਦਰ ਕੌਰ ਨੂੰ ਭਾਰੀ ਬਹੁਮਤ ਨਾਲ ਜਿਤਾਵਾਂਗੇ-ਬਸਪਾ ਆਗੂ ਤੇ ਸਪੋਰਟਰ

ਜਲੰਧਰ ,(ਸਮਾਜ ਵੀਕਲੀ) (ਜੱਸਲ)-ਨਗਰ ਕੌਂਸਲ ਦੀਆਂ ਚੋਣਾਂ ਵਿੱਚ ਵਾਰਡ ਨੰਬਰ 13 ਤੋਂ ਸ਼੍ਰੀਮਤੀ ਕੁਲਵਿੰਦਰ ਕੌਰ ਬਹੁਜਨ ਸਮਾਜ ਪਾਰਟੀ ਵੱਲੋਂ ਰਿਜ਼ਰਵ(ਲੇਡੀ) ਸ਼ੀਟ ‘ਤੇ ਚੋਣਾਂ ਵਿੱਚ ਵੱਡੀ ਲੀਡ ਨਾਲ ਜਿੱਤੇਗੀ। ਕਿਉਂਕਿ ਉਸ ਨੂੰ ਨੰਗਲ ਕਰਾਰ ਖਾਂ, ਖੁਸਰੋਪੁਰ ,ਰਹਿਮਾਨਪੁਰ , ਦੀਨਪੁਰ,ਸੋਫੀ ਪਿੰਡ ਦੀ ਛੋਟੀ ਆਬਾਦੀ , ਵੱਡੀ ਆਬਾਦੀ ਤੇ ਅਫ਼ਸਰ ਕਾਲੋਨੀ ਵੱਲੋਂ ਵੋਟਰਾਂ ਦਾ ਅਤੇ ਸਪੋਰਟਰਾਂ ਦਾ ਪੂਰਨ ਸਮਰਥਨ ਮਿਲ ਰਿਹਾ ਹੈ। ਸ਼੍ਰੀ ਕੁਲਵਿੰਦਰ ਕੌਰ ਬਹੁਤ ਹੀ ਸੂਝਵਾਨ, ਅਗਾਂਹਵਧੂ , ਮਿਹਨਤੀ, ਦ੍ਰਿੜ ਇਰਾਦੇ ਵਾਲੇ, ਲੋਕਾਂ ਵਿੱਚ ਭਾਈਚਾਰਕ ਸਾਂਝ ਰੱਖਣ ਵਾਲੇ ਸਿਰਕੱਢ ਉਮੀਦਵਾਰ ਹਨ। ਸ੍ਰੀਮਤੀ ਕੁਲਵਿੰਦਰ ਕੌਰ ਦੇ ਵੋਟਰਾਂ ਅਤੇ ਸਪੋਰਟਰਾਂ ਵਿੱਚ ਸ੍ਰੀ ਨਰੇਸ਼ ਕੁਮਾਰ (ਪਤੀ), ਗੁਰਮੀਤ ਸਾਂਪਲਾ, ਸ਼੍ਰੀਮਤੀ ਸੰਤੋਸ਼ ਕੁਮਾਰੀ ਸਾਂਪਲਾ, ਜਗਦੀਸ਼ ਰਾਣਾ ਬਸਪਾ ਸਾਬਕਾ ਪ੍ਰਧਾਨ ਜਲੰਧਰ, ਡਾ.ਕੇਸਰ ਜੀ, ਗੁਰਮੀਤ ਕੌਰ,ਐਡਵੋਕੇਟ ਹਰਭਜਨ ਸਾਂਪਲਾ, ਜਗਦੀਸ਼ ਦੀਸ਼ਾ ਕਲੱਸਟਰ ਪ੍ਰਧਾਨ ਬਸਪਾ ਆਦਿ ਨੇ ਬਸਪਾ ਉਮੀਦਵਾਰ ਸ਼੍ਰੀਮਤੀ ਕੁਲਵਿੰਦਰ ਕੌਰ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਅਹਿਦ ਕੀਤਾ ਹੋਇਆ ਹੈ। ਉਹਨਾਂ ਭਰੋਸਾ ਜਿਤਾਇਆ ਹੈ ਕਿ ਇੱਕ -ਇੱਕ ਵੋਟ ਬਹੁਜਨ ਸਮਾਜ ਪਾਰਟੀ ਨੂੰ ‘ਹਾਥੀ ਨਿਸ਼ਾਨ’ ‘ਤੇ ਪਾ ਕੇ ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਬਸਪਾ ਦੇ ਹੱਥ ਮਜਬੂਤ  ਕਰਾਂਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਰਡ ਨੰਬਰ 14 ਤੋਂ ਹੰਸ ਰਾਜ ਬਿਰਦੀ ਭਾਰੀ ਬਹੁਮਤ ਨਾਲ ਜਿੱਤਣਗੇ
Next articleਦਿੜਬਾ ਨਗਰ ਪੰਚਾਇਤ ਚੋਣਾਂ ਵਿੱਚ ਅਕਾਲੀ ਦਲ ਬਾਦਲ ਨੇ ਮੈਚ ਖੇਡਣ ਤੋਂ ਕੀਤਾ ਕਿਨਾਰਾ, ਸੂਤਰਾਂ ਮੁਤਾਬਕ ਅੰਦਰ ਖਾਤੇ ਆਮ ਆਦਮੀ ਪਾਰਟੀ ਦੀ ਕਰ ਰਹੇ ਮੱਦਦ