ਸੂਬੇਦਾਰ ਜਸਵਿੰਦਰ ਸਿੰਘ
(ਸਮਾਜ ਵੀਕਲੀ) 1963-64 ਵਿੱਚ ਸੁੰਦਰ ਸਿੰਘ ਲੁਧਿਆਣੇ ਤੋਂ ਸਾਡੇ ਪਿੰਡ ਬਤੌਰ ਡੰਗਰਾਂ ਦਾ ਸਰਕਾਰੀ ਕੰਪਾਊਡਰ ਬਣ ਕੇ ਆਇਆ ਸੀ |ਬੇਸ਼ਕ ਉਸ ਦਾ ਅਹੁੱਦਾ ਇੱਕ ਕੰਪਾਊਡਰ ਵਾਲਾ ਸੀ |ਪਰ ਉਸ ਨੂੰ ਜਾਣਕਾਰੀ ਡਾਕਟਰਾਂ ਨਾਲੋਂ ਵੱਧ ਸੀ |ਪਸ਼ੁਆਂ ਦੇ ਹੱਕ ਵਿੱਚਇੰਨਾ ਸਿਆਣਾ ਸੀ ਕਿ ਡੰਗਰ ਦੀ ਰਗ ਰਗ ਜਾਣਦਾ ਸੀ |ਲਗਦੇ ਚਾਰੇ ਉਸ ਨੇ ਕਦੇ ਕਿਸੇ ਬਿਮਾਰ ਡੰਗਰ ਨੂੰ ਮਰਨ ਨਹੀਂ ਸੀਦਿੱਤਾ |ਲੋਕ ਰਾਤ ਬਰਾਤੇ ਵੀ ਉਸ ਨੂੰ ਆਪਣੇ ਘਰਾਂ ਵਿੱਚ ਮੱਝਾਂ ਗਾਵਾਂ ਨੂੰ ਦਿਵਾਈ ਦਿਵਾਉਣ ਲਈ ਲੈ ਜਾਂਦੇ ਸਨ |ਇੰਝਕਰਦਿਆਂ ਉਸ ਦੇ ਤੀਹ ਪੈਂਤੀ ਸਾਲ ਇੱਥੇ ਹੀ ਲੰਘ ਗਏ |ਫਿਰ ਉਸ ਦਾ ਪ੍ਰਮੋਸ਼ਨ ਹੋ ਗਿਆ |ਉਹ ਫਿਰ ਡਾਕਟਰ ਬਣ ਗਿਆ|ਤਨਖਾਹ ਨਾਲੋਂ ਵੱਧ ਕਮਾਈ ਉਸ ਦੀ ਇੱਧਰ ਉੱਧਰ ਦਵਾਈ ਦੇ ਕੇ ਹੋ ਜਾਂਦੀ ਸੀ |ਵਿਆਹ ਵੀ ਉਸ ਦਾ ਬੇਸ਼ੱਕ ਲੁਧਿਆਣੇ ਵੱਲਹੋਇਆ ਸੀ |ਪਰ ਦੋਹਾਂ ਜੀਆਂ ਦਾ ਸੁਭਾਅ ਇੰਨਾ ਚੰਗਾ ਸੀ ਕਿ ਲੋਕ ਉਹਨਾਂ ਨੂੰ ਆਪਣਾ ਹੀ ਸਮਝਦੇ ਸਨ |ਹੌਲੀ ਹੌਲੀ ਕਰਕੇਉਹ ਸਾਡੇ ਪਿੰਡ ਦੇ ਪੱਕੇ ਵਸਨੀਕ ਹੀ ਬਣ ਗਏ |ਸੁੰਦਰ ਸਿੰਘ ਦੇ ਘਰ ਚਾਰ ਕੁੜੀਆਂ ਨੇ ਜਨਮ ਲਿਆ |ਚਾਰੇ ਹੀ ਬਹੁਤ ਲਾਇਕਸਨ |ਉਹਨਾਂ ਨੇ ਪੜ੍ਹਾਈ ਵੀ ਸਾਡੇ ਸਰਕਾਰੀ ਸਕੂਲ ਵਿੱਚ ਕੀਤੀ |ਬੇਸ਼ਕ ਹੁਣ ਸੁੰਦਰ ਸਿੰਘ ਇੱਕ ਇਲਾਕੇ ਦਾ ਧਨਾਢ ਆਦਮੀਬਣ ਚੁਕਾ ਸੀ |ਬਹੁਤ ਖੁਲੀ ਡੁਲੀ ਹਵੇਲੀ ਤੇ ਘਰ ਬਣਾ ਲਿਆ |ਇੱਕ ਆੜ੍ਹਤੀ ਵੱਜੋਂ ਆਪਣੀ ਵੱਖਰੀ ਪਛਾਣ ਬਣਾ ਲਈ |ਪਿੰਡਦੇ ਚੰਦ ਬੰਦਿਆਂ ਵਿੱਚ ਉਸ ਦਾ ਨਾਂਅ ਸੀ |ਜਦੋਂ ਤੱਕ ਉਹ ਨੌਕਰੀ ਕਰਦਾ ਰਿਹਾ |ਉਸ ਉੱਤੇ ਕਿਸੇ ਪ੍ਰਕਾਰ ਦਾ ਕੋਈ ਦੋਸ਼ ਨਹੀਂਲੱਗਾ ਸੀ |ਬੇਸ਼ਕ ਹਸਪਤਾਲ ਤੋਂ ਬਾਹਰ ਉਸ ਦੀ ਫ਼ੀਸ ਬਹੁਤ ਜਿਆਦਾ ਹੁੰਦੀ ਸੀ |ਪਰ ਜਿਹੜਾ ਪਸ਼ੂ ਲੋਕ ਹਸਪਤਾਲ ਵਿੱਚ ਲੈ ਕੇਆ ਜਾਂਦੇ ਸਨ |ਉਸ ਦਾ ਉਸ ਨੇ ਕਦੇ ਕੋਈ ਪੈਸਾ ਨਹੀਂ ਲੈਂਦਾ ਸੀ |ਇੱਧਰ ਪੈਨਸ਼ਨ ਪਾਉਣ ਤੋਂ ਬਾਹਦ ਇਸ ਦਾ ਕਾਰੋਬਾਰ ਬਹੁਤ
ਵੱਧ ਚੁਕਾ ਸੀ |ਕੁੜੀਆਂ ਵੀ ਸੁਖ ਨਾਲ ਜਵਾਨ ਹੋ ਗਈਆਂ |ਉਹਨਾਂ ਦੇ ਘਰ ਤੇ ਵਰ ਲੱਭਣ ਲੁਭਾਉਣ ਦਾ ਸਿਲਸਿਲਾ ਸ਼ੁਰੂ ਹੋਗਿਆ |ਚੰਗੇ ਚੰਗੇ ਘਰਾਂ ਦੇ ਰਿਸਤੇ ਆਉਣੇ ਸ਼ੁਰੂ ਹੋ ਗਏ |ਇੱਧਰ ਡਾਕਟਰ ਸੁੰਦਰ ਸਿੰਘ ਦਾ ਸਰੀਰ ਵੀ ਬੁੱਢਾ ਹੋ ਲੱਗ ਪਿਆ |ਹਰਰੋਜ਼ ਇਹੋ ਹੀ ਸੋਚਦਾ ਰਹਿੰਦਾ ਕਿ ਜਦੋ ਸਾਰੀਆਂ ਕੁੜੀਆਂ ਵਿਆਹੀਆਂ ਗਈਆਂ |ਫਿਰ ਸਾਡੇ ਕਾਰੋਬਾਰ ਦੀ ਦੇਖ ਰੇਖ ਕੌਣ
ਕਰੇਂਗਾ |ਇਸ ਗੱਲ ਦਾ ਝੋਰਾ ਦੋਹਾਂ ਜੀਆਂ ਨੂੰ ਦਿਨ ਰਾਤ ਵੱਢ ਵੱਢ ਕੇ ਖਾਣ ਲਗ ਪਿਆ |ਖੈਰ ਕੁੜੀਆਂ ਦਾ ਵਿਆਹ ਕਰਨਾ ਵੀਉਸ ਦੀ ਇੱਕ ਮਜ਼ਬੂਰੀ ਬਣ ਗਈ ਸੀ |ਵੱਡੀ ਕੁੜੀ ਦਾ ਬਹੁਤ ਹੀ ਚੰਗੇ ਘਰਾਣੇ ਵਿੱਚ ਵਿਆਹ ਕਰ ਦਿੱਤਾ |ਥੋੜ੍ਹੇ ਸਮੇ ਬਾਅਦਦੂਸਰੀ ਛੋਟੀ ਕੁੜੀ ਦਾ ਵੀ ਵਿਆਹ ਕਰ ਦਿੱਤਾ |ਹੁਣ ਦੋ ਕੁੜੀਆਂ ਵਿਆਹੀਆਂ ਗਈਆਂ |ਦੋ ਹਾਲੇ ਕੁਆਰੀਆਂ ਹੀ ਸਨ |ਵੱਡੇ
ਜਵਾਈ ਤੇ ਛੋਟੇ ਜਵਾਈ ਦੀ ਸੌਹਰਾ ਸਾਬ੍ਹ ਨਾਲ ਕੁਝ ਲੈਣ ਦੇਣ ਤੋਂ ਅਣਬਣ ਹੋ ਗਈ |ਉਹਨਾਂ ਨੇ ਸੋਚਿਆ ਕਿ ਕਿਉਂ ਨਾ ਸਾਰੀਜਾਇਦਾਦ ਉਤੇ ਕਬਜ਼ਾ ਕਰ ਲਿਆ ਜਾਵੇ |ਪਰ ਲੋਕਾਂ ਨੇ ਇੰਝ ਨਹੀਂ ਹੋਣ ਦਿੱਤਾ |ਹੁਣ ਤੀਜੀ ਕੁੜੀ ਦਾ ਵੀ ਵਿਆਹ ਕਰ ਦਿੱਤਾ|ਵੱਡੀਆਂ ਤਿੰਨੇ ਧੀਆਂ ਆਪਣੇ ਆਪਣੇ ਘਰ ਵਿੱਚ ਸੁਖੀ ਰਹਿਣ ਲੱਗ ਪਈਆਂ |ਇੱਧਰ ਸੁੰਦਰ ਸਿੰਘ ਤੇ ਉਸ ਦੀ ਘਰ ਵਾਲੀ ਨੂੰਸ਼ੂਗਰ ਦੀ ਬਿਮਾਰੀ ਨੇ ਆਪਣੇ ਕਲਾਵੇ ਵਿੱਚ ਲੈ ਲਿਆ |ਅਚਾਨਕ ਦੋਹਾਂ ਦੀ ਇੱਕ ਇੱਕ ਲੱਤ ਕੱਟਣੀ ਪੈ ਗਈ |ਹੁਣ ਦੋਹਾਂਮਾਪਿਆਂ ਦਾ ਬੋਝ ਇੱਕਲ਼ੀ ਛੋਟੀ ਕੁੜੀ ਤੇ ਪੈ ਗਿਆ |ਤਿੰਨੇ ਵੱਡੇ ਜਵਾਈ ਇਹੋ ਹੀ ਸੋਚਦੇ ਕਿ ਸਾਡੀ ਸਾਰੀ ਪ੍ਰਾਪਰਟੀ ਦਾ
ਹੱਕਦਾਰ ਛੋਟਾ ਜਵਾਈ ਹੀ ਬਣ ਜਾਵੇ |ਕਿਉਂ ਨਾ ਹੋਵੇ ਕਿ ਇੱਕ ਅਜਿਹਾ ਮੁੰਡਾ ਭਾਲਿਆ ਜਾਵੇ |ਜਿਹੜਾ ਨਾਲੇ ਤੇ ਸੱਸ ਸਹੁਰੇ ਦੀਸੇਵਾ ਕਰਦਾ ਰਹੇ | ਤੇ ਨਾ ਹੀ ਸਹੁਰੇ ਘਰ ਦੀ ਪ੍ਰੋਪਰਟੀ ਤੇ ਮੱਲ ਮਾਰ ਸਕਦਾ ਹੋਵੇ |ਫਿਰ ਵਾਕਿਆ ਹੀ ਇੰਝ ਹੋਇਆ ਕਿ ਛੋਟੀਕੁੜੀ ਵਾਸਤੇ ਉਹਨਾਂ ਨੇ ਇੱਕ ਕਿਸੇ ਸਾਧ ਦੇ ਡੇਰੇ ਤੋਂ ਇੱਕ ਮੁੰਡਾ ਭਾਲ ਲਿਆ |ਜਿਸ ਦਾ ਕੋਈ ਆਗੇ ਪਿੱਛੇ ਨਹੀਂ ਸੀ |ਸਾਧ ਨੂੰ
ਵੀ ਲਾਲਚ ਦੇ ਦਿੱਤਾ |ਕੁੜੀ ਨੂੰ ਕਹਿਣ ਲਗੇ ਕਿ ਅਸੀਂ ਤੇਰੇ ਵਾਸਤੇ ਇੱਕ ਬਹੁਤ ਹੀ ਵਧੀਆਂ ਗੁਰ ਸਿੱਖ ਲੜਕਾ ਲੱਭਿਆ ਹੈ|ਸਾਰੀ ਉਮਰ ਤੋਂ ਸਾਨੂੰ ਯਾਦ ਰੱਖੇਗੀ |ਤਿੰਨਾਂ ਜਵਾਈਆਂ ਨੇ ਰਲ ਕੇ ਅੰਦਰ ਖਾਤੇ ਉਹਨਾਂ ਦਾ ਵਿਆਹ ਕਰ ਦਿੱਤਾ |ਹੁਣ ਉਹਜਵਾਈ ਇਹਨਾਂ ਦੀ ਦਿਨ ਰਾਤ ਸੇਵਾ ਵਿੱਚ ਲੱਗਾ ਰਹਿੰਦਾ |ਕਦੇ ਵੀ ਉਸ ਨੇ ਕੋਈ ਮੂੰਹ ਨਹੀਂ ਸੀ ਵਟਿਆ ਕਿ ਮੈ ਜਵਾਈ ਹੋ ਕੇ
ਇਹ ਕੀ ਕਰ ਰਿਹਾ ਹਾਂ |ਪੁੱਤਰਾਂ ਨਾਲੋਂ ਜ਼ਿਆਦਾ ਪਿਆਰ ਉਹ ਸੱਸ ਸਹੁਰੇ ਨੂੰ ਦਿੰਦਾ ਸੀ |ਜਦੋ ਵੀ ਦੂਜ਼ੇ ਜਵਾਈਆਂ ਨੇ ਆਉਣਾਇਸ ਨੂੰ ਇੱਕ ਨੌਕਰ ਤੋਂ ਜ਼ਿਆਦਾ ਇੱਜਤ ਨਹੀਂ ਸੀ ਦਿੰਦੇ |ਇਸ ਗੱਲ ਦਾ ਨਿੱਕੀ ਕੁੜੀ ਨੂੰ ਗੁੱਸਾ ਵੀ ਲਗਣਾ |ਕਿ ਇਹ ਤੁਹਾਡੇਵਾਂਗੂੰ ਇਸ ਘਰ ਦਾ ਜਵਾਈ ਭਾਈ ਹੈ |ਪਰ ਉਹਨਾਂ ਨੇ ਇਹੋ ਹੀ ਕਹਿ ਦੇਣਾ |ਕਿ ਅਸੀਂ ਖਾਨਦਾਨੀ ਸਰਮਾਏਦਾਰ ਬੰਦੇ ਹਾਂ |ਇਸ
ਦੇ ਵਾਂਗੂੰ ਖਾਨਾ ਬਦੋਸ ਨਹੀਂ |ਇਸ ਨੂੰ ਬਹੁਤਾ ਸਿਰੇ ਨਾ ਚੜ੍ਹਾਇਆ ਕਰੋ ਇਹ ਤਾਂ ਅਸੀਂ ਮੁੱਲ ਦਾ ਜਵਾਈ ਖਰੀਦਿਆ ਹੈ |ਇਸ ਦਾ ਸਾਡੇ ਕਾਗਜ਼ਾਂ ਵਿੱਚ ਇੱਕ ਨੌਕਰ ਤੋਂ ਵੱਧ ਰੁਤਬਾ ਨਹੀਂ ਹੈ |ਇੱਕ ਦਿਨ ਉਸ ਨੇ ਸਾਰੀ ਗੱਲ ਆਪਣੇ ਕੰਨੀ ਸੁਣ ਲਈ |ਅਗਲੇਦਿਨ ਉਹ ਤੜਕੇ ਇਸਨਾਨ ਕਰਕੇ ਆਪਣਾ ਨਿਤਨੇਮ ਦਾ ਪਾਠ ਕਰਕੇ ਬਿਨਾਂ ਦੱਸੇ ਤੋਂ ਖਾਲੀ ਹੱਥ ਘਰ ਤੋਂ ਬਾਹਰ ਤੁਰ ਗਿਆ
|ਜਦੋਂ ਦਿਨ ਚੜ੍ਹਿਆ ਬਜ਼ੁਰਗਾਂ ਨੇ ਅਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ |ਪਰ ਅਗੋ ਹਾਂ ਦਾ ਹੁੰਗਾਰਾ ਨਾ ਆਇਆ |ਕੁੜੀ ਮਾਂ ਪਿਉ ਨੂੰ ਪੁੱਛਦੀ ਕਿ ਉਹ ਕਿਥੇ ਗਿਆ ਹੈ |ਮਾਂ ਪਿਉ ਉਸ ਨੂੰ ਪੁੱਛਦੇ ਕਿ ਉਹ ਕਿਥੇ ਗਿਆ ਹੈ |ਇਸ ਗੱਲ ਦਾ ਦੋਹਾਂ ਧਿਰਾਂ ਨੂੰ ਹੀ ਪਤਾ ਨਾ ਲੱਗਾ ਕਿ ਉਹ ਰੱਬ ਦਾ ਬੰਦਾ ਕਿਥੇ ਚਲਾ ਗਿਆ |ਜਿਹੜਾ ਫਿਰ ਮੁੜ ਕੇ ਕਦੇ ਵਾਪਿਸ ਨਹੀਂ ਆਇਆ |ਬੱਸ ਇੱਕੋ ਗੱਲ
ਉਸ ਨੂੰ ਜ਼ਹਿਰ ਵਾਂਗੂ ਲੜ ਗਈ ਕਿ ਮੈ ਆਪਣੇ ਸਰੀਰ ਦੇ ਪੈਸੇ ਇਹਨਾਂ ਤੋਂ ਨਹੀਂ ਲਏ |ਫਿਰ ਮੈ ਮੁੱਲ ਜਵਾਈ ਕਿਵੇਂ ਹੋਇਆ |ਮੈ ਸਾਰੀ ਉਮਰ ਇਹਨਾਂ ਦਾ ਗੋਲ਼ਾ ਬਣ ਕੇ ਨਹੀਂ ਰਹਿ ਸਕਦਾ |ਤੇ ਨਾ ਹੀ ਮੁੱਲ ਦਾ ਜਵਾਈ ਬਣ ਕੇ ਰਹਿਣਾ ਹੈ |ਜੇ ਕਿਸੇ ਪਾਸੇ ਤੋਂ ਤੁਹਾਨੂੰ ਕੋਈ ਲਾਲਚੀ ਜਾਂ ਮੁੱਲ ਦਾ ਜਵਾਈ ਮਿਲਦਾ ਹੈ ਤੇ ਖਰੀਦ ਲਿਓ |ਇਹ ਚਾਰ ਅੱਖਰ ਜਾਂਦੇ ਵਾਰੀ ਲਿੱਖ ਕੇ ਬਾਹਰਲੇ ਬੂਹੇ
ਵਿੱਚ ਰੱਖ ਗਿਆ |
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮਮਦੋਟ 7589155501
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly