ਰੋਮੀ ਘੜਾਮੇਂ ਵਾਲ਼ਾ ਅਤੇ ਸਾਥੀਆਂ ਨੇ ਸਿੰਘੂ ਬਾਰਡਰ ‘ਤੇ ਬੰਨ੍ਹਿਆ ਇਨਕਲਾਬੀ ਰੰਗ

ਦਿੱਲੀ, (ਰਮੇਸ਼ਵਰ ਸਿੰਘ)- ਸੰਯੁਕਤ ਕਿਸਾਨ ਮੋਰਚੇ ਦੀ ਸਿੰਘੂ/ਕੁੰਡਲੀ ਬਾਰਡਰ ਦੀ ਮੁੱਖ ਸਟੇਜ ‘ਤੇ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮਦਿਨ ਨੂੰ ਸਮਰਪਿਤ ਸਟੇਜ ਪ੍ਰੋਗਰਾਮ ਵਿੱਚ ਰੋਮੀ ਘੜਾਮੇਂ ਵਾਲ਼ਾ ਤੇ ਸਾਥੀਆਂ ਨੇ ਕਮਾਲ ਦੀ ਇਨਕਲਾਬੀ ਹਾਜ਼ਰੀ ਲਵਾਈ। ਸਟੇਜ ਸੰਚਾਲਕ ਜਸਵੀਰ ਸਿੰਘ ਬੁੱਢਣਪੁਰ ਦੀ ਕਵਿਤਾ ‘ਕੁਦਰਤ ਤੇ ਕਿਰਸਾਨੀ’ ਨਾਲ਼ ਸ਼ੁਰੂਆਤ ਤੋਂ ਬਾਅਦ ਰੋਮੀ ਨੇ ਮਾਈਕ ਸੰਭਾਲਦਿਆਂ ਹੀ ਲਗਾਤਾਰ ਸਵਾ ਘੰਟਾ ਆਪਣੀਆਂ ਬੀਰ-ਰਸੀ ਤੇ ਵਿਅੰਗਮਈ ਰਚਨਾਵਾਂ ਦੀ ਝੜੀ ਲਾਈ ਰੱਖੀ। ਭਗਤ ਸਿੰਘ ਦੀ ਸੋਚ, ਉੱਠੀਂ ਉੱਠੀਂ ਵੇ ਭਗਤ ਸਿਆਂ, ਛੁਣਛੁਣੇ ਵਿਕਣੇ ਆਏ, ਜੁਮਲੇ ਲੈ ਲਉ ਜੁਮਲੇ, ਅਜੌਕਾ ਛੱਲਾ, ਇਨਕਲਾਬ ਜ਼ਿੰਦਾਬਾਦ, ਇੰਡੀਆ ਦੀ ਕਿਸਮਤ ਆਦਿ ਗੀਤ ਸਰੋਤਿਆਂ ਨੂੰ ਤਾੜੀਆਂ, ਨਾਹਰੇ ਤੇ ਜੈਕਾਰੇ ਗੂੰਜਾਉਣ ਲਈ ਮਜ਼ਬੂਰ ਕਰਦੇ ਰਹੇ। ਪ੍ਰੋਗਰਾਮ ਤੋਂ ਪਹਿਲਾਂ ਤੇ ਬਾਅਦ ਵਿੱਚ ਰਣਬੀਰ ਕੌਰ ਬੱਲ ਯੂ.ਐੱਸ.ਏ. ਕੌਮਾਂਤਰੀ ਚੇਅਰਪਰਸਨ ਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਵਿਸ਼ੇਸ਼ ਤੌਰ ‘ਤੇ ਭਿਜਵਾਇਆ ਇਨਕਲਾਬੀ ਸਾਹਿਤ ਸੁਖਮਨੀ ਕੌਰ ਮੋਰਿੰਡਾ, ਸਪਿੰਦਰ ਸਿੰਘ ਘਨੌਲੀ ਜਿਲ੍ਹਾ ਸਕੱਤਰ ਰੋਪੜ ਭਾਕਿਯੂ (ਕਾਦੀਆਂ), ਕੁਲਵਿੰਦਰ ਸਿੰਘ ਪੰਜੋਲਾ ਜਿਲ੍ਹਾ ਸਕੱਤਰ ਭਾਕਿਯੂ (ਖੋਸਾ), ਕਾ. ਸੁਰਜੀਤ ਸਿੰਘ ਢੇਰ ਜਿਲ੍ਹਾ ਸਕੱਤਰ (ਏਕਸ), ਹਨੀ ਬੀ. ਮਿਊਜ਼ਿਕ ਡਾਇਰੈਕਟਰ, ਲੋਕ ਗਾਇਕ ਜੱਸ ਅਟਵਾਲ-ਸ਼ਰਨ ਭਿੰਡਰ-ਗੁਰਦਿੱਤ ਘਨੌਲੀ, ਅਭੀ ਢੀਂਗਰਾ, ਸ਼ੁਭਮ ਅਤੇ ਲਵਪ੍ਰੀਤ ਅਮਨ ਨੇ ਜੁਝਾਰੂ ਸੰਗਤ ਨੂੰ ਵੰਡਿਆ। ਇਸ ਮੌਕੇ ਉਜਾਗਰ ਸਿੰਘ ਧਮੋਲੀ, ਕਾ. ਮੇਜਰ ਸਿੰਘ ਪੁੰਨਾਵਾਲ, ਜਸਵੀਰ ਸਿੰਘ ਜੀਰਕਪੁਰ, ਮਲਕੀਤ ਸਰਪੰਚ ਅਤੇ ਮੋਰਚੇ ਦੇ ਹੋਰ ਮੋਹਤਬਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

Previous articleCaptain quits in Punjab, takes team along
Next articleChina cautious on Afghanistan while Pakistan faces grim situation