ਭਾਈ ਬਰਿੰਦਰ ਸਿੰਘ ਮਸੀਤੀ ਨੇ ਆਮ ਆਦਮੀ ਕਲੀਨਿਕ ਅਈਆਪੁਰ ਵਿੱਚ ਨੇਤਰਦਾਨ ਲਈ ਲੋਕਾਂ ਨੂੰ ਕੀਤਾ ਜਾਗਰੂਕ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡਾਕਟਰ ਕਰਨ ਕੁਮਾਰ ਸੈਣੀ ਐਸਐਮਓ ਟਾਂਡਾ ਦੀ ਯੋਗ ਅਗਵਾਈ ਹੇਠ ਨੇਤਰ ਦਾਨ ਅਸੋਸੀਏਸ਼ਨ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਆਮ ਆਦਮੀ ਕਲੀਨਿਕ ਅਈਆਪੁਰ ਵਿਖੇ ਸਟਾਫ ਦੇ ਸਹਿਯੋਗ ਨਾਲ ਮੰਗਲਵਾਰ ਨੂੰ ਨੇਤਰਦਾਨ ਪ੍ਰਭਾਰੀ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ ਵੱਲੋਂ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਆਮ ਆਦਮੀ ਕਲੀਨਿਕ ਇੰਚਾਰਜ ਡਾਕਟਰ ਸੁਪ੍ਰੀਤ ਕੌਰ ਸੈਣੀ, ਫਾਰਮਿਸਟ ਦਲਜੀਤ ਸਿੰਘ, ਜਸਬੀਰ ਕੌਰ ਅਤੇ ਸਰਬਜੀਤ ਸਿੰਘ ਨੇ ਨੇਤਰਦਾਨ ਅਸੋਸੀਏਸ਼ਨ ਵੱਲੋਂ ਚਲਾਏ ਜਾ ਰਹੇ ਅਭਿਆਨ ਦਾ ਹਿੱਸਾ ਬਣਦਿਆਂ ਨੇਤਰ ਦਾਨ ਕਰਨ ਲਈ ਜਾਗਰੂਕਤਾ ਫਲਾਈ, ਇਸ ਮੌਕੇ ਆਈ ਡੋਨਰ ਇਨਚਾਰਜ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ ਨੇ ਲੋਕਾਂ ਨੂੰ ਅੱਖਾਂ ਦਾਨ ਕਰਨ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਦੌਰਾਨ ਡਾਕਟਰ ਸੁਪ੍ਰੀਤ ਕੌਰ ਨੇ ਆਖਿਆ ਕਿ ਇੱਕ ਵਿਅਕਤੀ ਵੱਲੋਂ ਮਰਨ ਉਪਰੰਤ ਦਾਨ ਕੀਤੀਆਂ ਗਈਆਂ ਅੱਖਾਂ ਲੋੜਵੰਦ 2 ਨੇਤਰਹੀਣ ਵਿਅਕਤੀਆਂ ਨੂੰ ਰੋਸ਼ਨੀ ਦੇ ਸਕਦੀਆਂ ਹਨ ।ਉਹਨਾਂ ਨੇ ਆਖਿਆ ਕਿ ਇਸ ਲਈ ਹਰੇਕ ਨੂੰ ਆਪਣੀਆਂ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਤੇ ਸਾਈਕਲ ਤੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਨੇਤਰਦਾਨ ਪ੍ਰਤੀ ਜਾਗਰੂਕ ਕਰਨ ਵਾਲੇ ਭਾਈ ਮਸੀਤੀ ਦੀ ਡਾਕਟਰ ਸੁਪ੍ਰੀਤ ਕੌਰ ਨੇ ਪ੍ਰਸੰਸਾ ਕੀਤੀ ਤੇ ਉਹਨਾਂ ਲੋਕਾਂ ਨੂੰ ਇਸ ਅਭਿਆਨ ਨਾਲ ਜੋੜਨ ਲਈ ਅਪੀਲ ਵੀ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਰਲੱਭ ਤੇ ਗੁੰਝਲਦਾਰ ਦਿਲ ਦੀ ਸਰਜਰੀ ਤੋਂ ਬਾਅਦ ਔਰਤ ਨੂੰ ਮਿਲੀ ਨਵੀਂ ਜਿੰਦਗੀ
Next articleਜਨ-ਜਨ ਦਾ ਰੱਖੋ ਧਿਆਨ-ਟੀ.ਬੀ ਮੁਕਤ ਭਾਰਤ ਅਭਿਆਨ ਤਹਿਤ ਸੀ ਐਚ ਸੀ ਹਾਰਟਾ ਬਡਲਾ ਵਿਖੇ ਜਰੂਰੀ ਮੀਟਿੰਗ ਕੀਤੀ