ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਕਰੀਬੀ ਪਿੰਡ ਛੋਕਰਾਂ ਵਿਖੇ ਸਥਿਤ ਗੁਰੂਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਮੂਹ ਸੇਵਾਦਾਰਾਂ ਤੇ ਪਤਵੰਤੇ ਸੱਜਣਾਂ ਨੇ ਬਾਬਾ ਸਾਹਿਬ ਜੀ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਅੱਜ ਅਸੀਂ ਬਾਬਾ ਸਾਹਿਬ ਜੀ ਦੀ ਬਦੌਲਤ ਹੀ ਸੱਭ ਸੁੱਖ ਸਹੂਲਤਾਂ ਮਾਣ ਰਹੇ ਹਾਂ | ਇਸ ਲਈ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਉਨਾਂ ਦੇ ਜੀਵਨ, ਸੋਚ ਤੇ ਫ਼ਲਸਫੇ ਤੋਂ ਸੇਧ ਲੈਂਦੇ ਹੋਏ ਸਮਾਜ ਸੇਵਾ ‘ਚ ਆਪਣਾ ਯੋਗਦਾਨ ਪਾਈਏ | ਇਸ ਮੌਕੇ ਸਰਪੰਚ ਕ੍ਰਿਪਾਲ ਸਿੰਘ ਪਾਲੀ ਐਡਵੋਕੇਟ, ਮੁਖਤਿਆਰ ਰਾਮ ਪੰਚ, ਮਨਜੀਤ ਖਾਲਸਾ ਪੰਚ, ਰਣਦੀਪ ਸਿੰਘ ਰਿੰਪੀ, ਮਨਿੰਦਰ ਕੁਮਾਰ ਸੋਨੂੰ, ਸੰਦੀਪ ਬੰਗਾ, ਗਗਨਦੀਪ, ਯੂਸਫ਼, ਦੀਪੂ, ਵਿਸ਼ਾਲ, ਸਿੰਦੀ, ਰਾਮੀ, ਬਲਵੀਰ ਰਾਮ, ਮਨਿੰਦਰ, ਸੌਰਵ, ਸੁਨੀਲ, ਪ੍ਰਵੀਨ ਕੁਮਾਰ, ਸਰਬਜੀਤ ਕੌਰ, ਸੁਖਵਿੰਦਰ ਕੌਰ, ਰਾਣੀ ਰਵੀ ਤੇ ਹੋਰ ਮੋਹਤਬਰ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly