(ਸਮਾਜ ਵੀਕਲੀ)
ਬੋਝ ਦਿਲ ਤੇ ਜੀ ਦੁੱਖਾਂ ਦਾ ਰੋਗ ਸੀ ਲਾਇਆ ,
ਬੜੇ ਚਿਰਾਂ ਤੋਂ ਇਹ ਦਰਦ ਯਾਰੋ ਦਿਲ ‘ਚ ਛੁਪਾਇਆ|
ਇੱਕ ਯਾਰ ਤੇ ਦੂਜਾ ਪਿਆਰ ਤੀਜਾ ਪਰਵਦੀਗਾਰ,
ਪੈਰ ਪੈਰ ਤੇ ਜੀ ਇਨ੍ਹਾਂ ਤਿੰਨਾਂ ਅਜ਼ਮਾਇਆ |
ਜਿਨ੍ਹਾਂ ਦਿਨਾਂ ਵਿੱਚ ਸਾਥ ਵੀ ਪਰਛਾਂਵੇ ਛੱਡ ਗਏ,
ਉਹ ਵਖ਼ਤਾਂ ‘ਚ ਸਾਥ ਮੇਰਾ ਕਲਮ ਨੇ ਨਿਭਾਇਆ |
ਆਖ ਕਾਫ਼ਿਰ ਉਹ ਸਾਥੋਂ ਯਾਰ ਮੁੱਖ ਫੇਰ ਗਏ,
ਜਿਨ੍ਹਾਂ ਨੂੰ ਰੱਬ ਵਾਂਗ ਅਸਾਂ ਸਾਰੀ ਉਮਰ ਧਿਆਇਆ |
ਰੱਬ ਮੰਗਿਆ ਨਾ ਗਿਆ ਜਿੱਤ ਤੈਨੂੰ ਵੀ ਨਾ ਹੋਇਆ,
ਇਹ ਜਨਮ ਤਾਂ ਯਾਰੋ ਭਾੜੇ ਭੰਗ ਦੇ ਗਵਾਇਆ |
ਦਰਦ ਦਿਲ ਦੇ ਸੀ ਜਿਹੜੇ ਅੱਜ ਤੁਹਾਨੂੰ ਦੱਸ ਦਿੱਤੇ
ਉਹਦੇ ਭਾਣੇ ਜੋੜ ਤੋਡ਼ ਅੱਖਰਾਂ ਦਾ ਬਣਿਆ |
ਉਹ ਤਾਨੇ ਮਾਰੂ ਰੂਹ ਮੇਰੀ ਮੈਨੂੰ
ਮੂੰਹ ਕਿਹੜਾ ਲੈ ਕੇ ਜਾਣਾ ਜਦੋਂ ਰੱਬ ਨੇ ਤੈਨੂੰ ਇਸ ਦੁਨੀਆ ਤੋਂ ਬੁਲਾਇਆ |
ਬਲਵੀਰ ਚੌਪੜਾ (ਗੜ੍ਹਸ਼ੰਕਰ )
94643-23063