(ਸਮਾਜ ਵੀਕਲੀ) ਨਵਨੀਤ ਗੋਪੀ ਜੀ ਨੇ ਸਬੱਬ ਬਣਾਇਆ ਤਾਂ ਮੇਰਾ ਮਿਲਣਾ ਵੀਰ ਨਵਜੀਤ ਸਿੰਘ ਸਿੱਧੂ ਜੀ ਨਾਲ ਹੋਇਆ। ਵੀਰ ਜੀ serve humanity serve god charitable trust ਦੇ ਜਰਨਲ ਸਕੱਤਰ ਹਨ। ਇਹ ਟਰਸੱਟ ਉਨਾਂ ਵੀਰਾਂ ਦੀ ਸੇਵਾ ਕਰ ਰਹੇ ਹਨ, ਜਿੰਨਾਂ ਦੀ ਰੀੜ ਦੀ ਹੱਡੀ ਨੁਕਸਾਨੀ ਜਾਣ ਤੋਂ ਬਾਦ ਉਨਾਂ ਦੀ ਜੀਵਨ ਸ਼ੈਲੀ ਬਿਲਕੁਲ ਹੀ ਬਦਲ ਜਾਂਦੀ ਹੈ। ਵੀਰ ਜੀ ਨੇ ਦੱਸਿਆ ਕਿ ਕਈ ਕੇਸ ਉਨਾਂ ਕੋਲ ਇਸ ਤਰਾਂ ਦੇ ਆਉਂਦੇ ਹਨ ਜਿੰਨਾਂ ਮਰੀਜ਼ਾਂ ਦੇ ਪਰਿਵਾਰ ਵੀ ਇੰਨਾਂ ਦਾ ਸਾਥ ਛੱਡ ਗਏ ਹਨ। ਕਿਉਂਕਿ ਰੀੜ ਦੀ ਹੱਡੀ ਦੇ ਨੁਕਸਾਨੇ ਜਾਣ ਤੋਂ ਬਾਦ ਸ਼ਰੀਰ ਦੇ ਕਈ ਹਿੱਸੇ ਬਿਲਕੁਲ ਹੀ ਚੱਲਣੇ ਬੰਦ ਹੋ ਜਾਂਦੇ ਹਨ ਅਤੇ ਪਰਿਵਾਰ ਵੀ ਸੇਵਾ ਕਰਣ ਤੋਂ ਹੱਥ ਪਿੱਛੇ ਹਟਾ ਲੈਂਦੇ ਹਨ। ਪਰ ਇਹ ਟਰੱਸਟ ਇੰਨਾਂ ਵੀਰਾਂ ਦਾ ਆਸਰਾ ਬਣਦਾ ਹੈ ਤੇ ਇੰਨਾਂ ਨੂੰ ਇੱਕ ਪਰਿਵਾਰਕ ਮਾਹੌਲ ਤੇ ਪਰਿਵਾਰ ਦਿੰਦਾ ਹੈ। ਇੰਨਾਂ ਮਰੀਜ਼ਾਂ ਦੇ ਵਿੱਚ ਜ਼ਿੰਦਗੀ ਨੂੰ ਖੁਸ਼ੀ-ਖੁਸ਼ੀ ਜਿਉਣ ਦਾ ਰਾਹ ਦਿੰਦਾ ਹੈ। 1 ਦਸੰਬਰ 2024 ਨੂੰ ਇਸ ਟਰੱਸਟ ਵੱਲੋਂ ਚਾਰ ਇੰਨਾਂ ਮਰੀਜਾਂ ਨਾਲ ਇੱਕ ਯਾਤਰਾ ਸ਼ੁਰੂ ਕੀਤੀ ਗਈ। ਜੋ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਮੋਹਾਲੀ ਤੋਂ ਸ਼ੁਰੂ ਕੀਤੀ ਗਈ ਅਤੇ 5 ਦਸੰਬਰ 2024 ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਸਮਾਪਤ ਕੀਤੀ ਗਈ। ਇਹ ਯਾਤਰਾ ਇੰਨਾਂ ਚਾਰ ਵੀਰਾਂ ਨੇ ਵੀਹਲ ਚੇਅਰ ਚਲਾ ਕੇ ਹੀ ਪੂਰੀ ਕੀਤੀ। ਇੰਨਾਂ ਵੀਰਾਂ ਨਾਲ ਟਰੱਸਟ ਦੀ ਪੂਰੀ ਟੀਮ ਵੀ ਨਾਲ ਹੀ ਰਹੀ। ਇਸ ਯਾਤਰਾ ਦਾ ਮਕਸਦ ਇੰਨਾਂ ਮਰੀਜਾਂ ਦੇ ਵਿੱਚ ਜ਼ਿੰਦਗੀ ਜਿਉਣ ਦਾ ਜਜ਼ਬਾ ਦਿਖਾਉਣਾ ਅਤੇ ਸਮਾਜ ਵਿੱਚ ਇਹ ਸੁਨੇਹਾ ਪਹੁੰਚਾਉਣਾ ਹੈ ਕਿ ਇੰਨਾਂ ਮਰੀਜਾਂ ਦਾ ਸਾਥ ਦੇਣਾ ਚਾਹਿਦਾ ਹੈ ਨਾ ਕਿ ਇੰਨਾਂ ਦੀ ਸ਼ਰੀਰਕ ਕਮਜ਼ੋਰੀ ਕਰਕੇ ਇੰਨਾਂ ਨੂੰ ਇਕੱਲੇ ਜਾਂ ਬੇਘਰ ਕਰ ਦੇਣਾ ਚਾਹਿਦਾ ਹੈ। ਨਵਜੀਤ ਸਿੰਘ ਵੀਰ ਜੀ ਨੇ ਦੱਸਿਆ ਕਿ ਇੰਨਾਂ ਮਰੀਜਾਂ ਵਿੱਚ ਇੰਨਾਂ ਜ਼ਜ਼ਬਾ ਹੈ ਕਿ ਇਹ ਰੀੜ ਦੀ ਹੱਡੀ ਦੇ ਨੁਕਸਾਨੇ ਹੋਣ ਦੇ ਬਾਵਜੂਦ ਵੀ ਕਿਰਤ ਕਰਣ ਤੋਂ ਪਿੱਛੇ ਨਹੀਂ ਹੱਟਦੇ। ਇਹ ਜਿੰਨਾਂ ਸਮਾਂ ਵੀ ਬੈਠ ਕੇ ਜੋ ਕੰਮ ਕਰ ਸਕਣ ਉਹ ਕਰਦੇ ਹਨ। ਬੱਸ ਇੰਨਾਂ ਨੂੰ ਸਾਥ ਦੀ ਲੋੜ ਹੁੰਦੀ ਹੈ। ਨਵਨੀਤ ਗੋਪੀ ਜੀ ਦਾ ਬਹੁਤ ਸ਼ੁਕਰੀਆ ਜਿੰਨਾਂ ਕਰਕੇ ਮੈਂ ਇਸ ਟਰੱਸਟ ਦੀ ਟੀਮ ਨੂੰ ਮਿਲ ਸਕੀ ਬਲਕਿ ਸਭ ਤੋਂ ਵੱਧ ਸ਼ੁਕਰੀਆ ਇੰਨਾਂ ਵੀਅਲ ਚੇਅਰ ਤੇ ਬੈਠੇ ਵੀਰਾਂ ਦਾ ਜਿੰਨਾਂ ਨਾਲ ਮਿਲਕੇ ਮੁਸੀਬਤਾਂ ਨਾਲ ਜੂਝਣ ਦਾ ਜ਼ਜ਼ਬਾ ਖੁਦ ਸਾਡੇ ਵਿੱਚ ਵੀ ਪੈਦਾ ਹੋਇਆ। ਜ਼ਿੰਦਗੀ ਨੂੰ ਮੁਹੱਬਤ ਨਾਲ ਜਿਉਣ ਦਾ ਸੁਨੇਹਾ ਮਿਲਿਆ। ਮੈਂ ਯਾਦਗਿਰੀ ਵੱਲੋਂ ਇੰਨਾਂ ਵੀਰਾਂ ਨੂੰ ਆਪਣੇ ਪੀਂਘਾਂ ਸੋਚ ਦੀਆਂ ਮੰਚ ਵੱਲੋਂ ਨੋਟਬੁੱਕ ਭੇਂਟ ਕੀਤੀ। ਸਾਰੀ ਟੀਮ ਬਹੁਤ ਹੀ ਖੁਸ਼ਮਿਜ਼ਾਜ਼ ਅਤੇ ਪਿਆਰੀ ਹੈ। ਮਾਨਵਤਾ ਦਾ ਸੁਨੇਹਾ ਲੈ ਕੇ 6 ਤਾਰੀਖ ਨੂੰ ਇਹ ਯਾਤਰਾ ਇੰਨਾਂ ਵੀਰਾ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਸਮਾਪਤ ਕੀਤੀ। ਭਾਈ ਭਗਵੰਤ ਸਿੰਘ ਜੀ ਧੰਗੇੜਾ ਜੀ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਜੀ ਨੇ ਇੰਨਾਂ ਚਾਰ ਵੀਰਾਂ ਨੂੰ ਅਤੇ ਟਰੱਸਟ ਦੇ ਜਰਨਲ ਸਕੱਤਰ ਨਵਜੀਤ ਸਿੰਘ ਵੀਰ ਨੂੰ ਯਾਦਗਿਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਭਾਈ ਭਗਵੰਤ ਸਿੰਘ ਜੀ ਧੰਗੇੜਾ ਜੀ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਨੂੰ ਇਸ ਮੌਕੇ ‘ਤੇ ਮੈਂ ਵੀ ਪੀਂਘਾਂ ਸੋਚ ਦੀਆਂ ਮੰਚ ਵੱਲੋਂ ਨੋਟਬੁੱਕ ਭੇਂਟ ਕੀਤੀ। ਬਹੁਤ ਖੁਸ਼ੀ ਹੋਈ ਇੰਨਾਂ ਦੇ ਇਸ ਜਜ਼ਬੇ ਦਾ ਹਿੱਸਾ ਬਣਕੇ। ਬਹੁਤ ਧੰਨਵਾਦ ਨਵਨੀਤ ਗੋਪੀ ਜੀ ਦਾ ਇਸ ਪਿਆਰੀ ਮੁਲਾਕਾਤ ਲਈ।
ਰਸ਼ਪਿੰਦਰ ਕੌਰ ਗਿੱਲ
ਸੰਸਥਾਪਕ ਅਤੇ ਪ੍ਰਧਾਨ
ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲਿਕੇਸ਼ਨ, ਮੈਗਜ਼ੀਨ
+91-9888697078
ਰਸ਼ਪਿੰਦਰ ਕੌਰ ਗਿੱਲ
ਸੰਸਥਾਪਕ ਅਤੇ ਪ੍ਰਧਾਨ
ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲਿਕੇਸ਼ਨ, ਮੈਗਜ਼ੀਨ
+91-9888697078