ਭਾਰਤ ਖੇਤਰੀ ਅਖੰਡਤਾ ’ਤੇ ਸਮਝੌਤਾ ਨਹੀਂ ਕਰੇਗਾ: ਸ਼੍ਰਿੰਗਲਾ

ਲੰਡਨ (ਸਮਾਜ ਵੀਕਲੀ) : ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਚੀਨ ਵਲੋਂ ਸਰਹੱਦ ’ਤੇ ਸਥਿਤੀ ਬਦਲਣ ਲਈ ਕੀਤੀ ‘ਇਕਪਾਸੜ’ ਕਾਰਵਾਈ ਬਾਰੇ ਕਿਹਾ ਕਿ ਭਾਰਤ ਆਪਣੀ ਖੇੇਤਰੀ ਅਖੰਡਤਾ ’ਤੇ ਸਮਝੌਤਾ ਨਹੀਂ ਕਰੇਗਾ। ਊਨ੍ਹਾਂ ਕਿਹਾ ਕਿ ਚੀਨ ਦੀ ਕਾਰਵਾਈ ਕਾਰਨ ਦੁਵੱਲੇ ਸਬੰਧ ਵਿਗੜੇ ਹਨ। ਯੂਰਪੀ ਮੁਲਕਾਂ ਨਾਲ ਸਾਂਝੇ ਹਿੱਤਾਂ ਦੇ ਮੁੱਦਿਆਂ ’ਤੇ ਚਰਚਾ ਕਰਨ ਅਤੇ ਦੁਵੱਲੇ ਸਬੰਧਾਂ ਦਾ ਜਾਇਜ਼ਾ ਲੈਣ ਲਈ ਸੱਤ ਰੋਜ਼ਾ ਯੂਰਪ ਦੌਰੇ ’ਤੇ ਪੁੱਜੇ ਸ੍ਰਿੰਗਲਾ ਵਲੋਂ ਜਰਮਨੀ ਦੇ ਟੀਵੀ ਚੈਨਲ ਨਾਲ ਇੰਟਰਵਿਊ ਮੌਕੇ ਪੂਰਬੀ ਲੱਦਾਖ ਵਿੱਚ ਸਰਹੱਦ ’ਤੇ ਚੀਨ ਨਾਲ ਤਣਾਅ ਬਾਰੇ ਸਵਾਲ ਦਾ ਜਵਾਬ ਦਿੱਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਊਸ ਪੱਧਰ ਤੱਕ ਪਰਿਪੱਕ ਹੋ ਚੁੱਕੇ ਹਨ, ਜਿਥੋਂ ਕੋਈ ਵਾਪਸੀ ਨਹੀਂ ਹੋ ਸਕਦੀ ।

Previous articleਦਿੱਲੀ ਦੇ ਜੰਤਰ ਮੰਤਰ ’ਤੇ ਪੰਜਾਬ ਸਰਕਾਰ ਵੱਲੋਂ ਧਰਨਾ
Next articleਅਮਰੀਕਾ ਚੋਣਾਂ: ‘ਸਮੋਸਾ ਕਾਕਸ’ ਦੀ ਮੁੜ ਜਿੱਤ