ਕੰਧ ਸਰਹੰਦ ਵਾਲੀ

ਸੁਰਿੰਦਰਪਾਲ ਸਿੰਘ
 (ਸਮਾਜ ਵੀਕਲੀ) 
ਦਸਮ ਪਿਤਾ ਦੇ ਸੀ ਜੋ ਲਾਲ ਦੁਲਾਰੇ
ਦੋ ਚਮਕੌਰ ਜੰਗ ਤੇ ਦੋ ਨੀਹਾਂ ਖਿਲਾਰੇ।
ਗੜ੍ਹੀ ਚਮਕੌਰ ਵਾਲੀ ਵੈਰੀ ਥੱਕ ਹਾਰੇ
ਲੱਖ ਫੌਜਾਂ ਗੁਰ ਫਰਜ਼ੰਦ ਪੈ ਗਏ ਭਾਰੇ।।
ਬਾਬਾ ਅਜੀਤ ਸਿੰਘ ਵਿੱਚ ਰਣ ਅੜ ਗਏ
ਡਾਹਢੇ ਮੁਗਲ ਜਰਨੈਲਾਂ ਨਾਲ ਲੜ ਗਏ।
ਕਈਆਂ ਨੂੰ ਤਾਂ ਨਾਲ ਪਾਰ ਬੁਲਾ ਗਏ
ਨਿਸ਼ਾਨ ਖਾਲਸੇ ਦੇ ਅੰਬਰੀਂ ਝੁਲਾ ਗਏ।।
ਬਾਜ਼ਾ ਵਾਲੇ ਤੋਂ ਲੈ ਥਾਪੜਾ ਗਏ ਸੀ ਚਾਵਾਂ
ਮੌਤ ਬਣਾ ਲਾੜੀ ਰਣ ਵਿੱਚ ਲਈਆਂ ਲਾਵਾਂ
ਵੱਡੇ ਹੋਏ ਸ਼ਹੀਦ ਛੋਟੇ ਲਾਇਆ ਜੈਕਾਰਾ
ਸੁਣ ਹਿੱਲਿਆ ਮੁਗਲ ਸਾਮਰਾਜ ਸਾਰਾ।।
ਬਾਬਾ ਜੁਝਾਰ ਸਿੰਘ ਝੱਖੜ ਬਣ ਆ ਗਏ
ਵੱਡੇ ਵੱਡੇ ਮੁਗਲਾਂ ਦੇ ਸੱਥਰ ਵਿਛਾ ਗਏ।।
ਉਮਰ ਸੀ ਕੱਚੀ ਫੋਜ ਪੱਕੀ ਪਾਏ ਘੇਰੇ
ਦੁਸ਼ਮਣ ਸੀ ਆਣ ਖਲੋਤੇ ਚਾਰ ਚੁਫੇਰੇ।।
ਬਾਬਾ ਜੀ ਦੁਸ਼ਮਣਾਂ ਦੇ ਆਹੂ ਲਾ ਗਏ
ਲੜ ਦਲੇਰੀ ਅੰਤ ਫ਼ਤਿਹ ਬੁਲਾ ਗਏ।
ਗੁਰੂਜੀ ਫਰਜ਼ੰਦ ਕੌਮ ਦੇ ਲੇਖੇ ਲਾ ਗਏ
ਪਿਤਾ ਹਿੰਦ ਤੋ ਵਾਰ ਰੀਤ ਚਲਾ ਗਏ।।
ਗੰਗੂ ਵਰਗੇ ਵੀ ਛੁਰਾ ਪਿੱਠ ਮਾਰਿਆ
ਮੋਹਰਾਂ ਖਾਤਿਰ ਕੁੰਜ ਸੱਪ ਦਾ ਉਤਾਰਿਆ।
ਮੁਖਬਰੀ ਸਦਕਾ ਮਾਤਾ ਜੀ ਨੂੰ ਫੜਾ ਦਿੱਤਾ
ਲਖ਼ਤੇ ਜਿਗਰਾਂ ਨੂੰ ਕਚਹਿਰੀ ਖੜਾ ਦਿੱਤਾ।
ਕਈ ਸੁੱਚੇ ਨੰਦਾਂ,ਕਾਜ਼ੀਆਂ ਤੇ ਵਜ਼ੀਰ ਖਾਨਾਂ
ਜ਼ਾਲਮ ਹਕੂਮਤ ਦੀ ਤਰਜ਼ਮਾਨੀ ਹੀ ਸ਼ਾਨਾਂ
ਝੂਠੇ ਵਜ਼ੀਰ ਫਤਵਾਂ ਨੀਹਾਂ ਦਾ ਸੁਣਾ ਦਿੱਤਾ
ਅਧਰਮੀਆਂ ਚ ਨਾਂ ਆਪਣਾ ਖੁਣਾ ਦਿੱਤਾ।
ਨੀਹਾਂ ਸਿੱਧੀਆਂ ਖੜ੍ਹਨ ਚੱਪਣੀਆਂ ਵੱਢਤੀਆਂ
ਸ਼ਾਸ਼ਲ ਬੇਗ ਬਾਸ਼ਲ ਬੇਗ ਰੂਹਾਂ ਕੱਢਤੀਆਂ
ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਸ਼ਹਾਦਤ ਪਾ ਗਏ
ਠੰਡੇ ਬੁਰਜ ਮਾਤਾ ਗੁਜਰੀ ਜੀ ਜੋਤੀ ਜੋਤ ਸਮਾ ਗਏ।
ਸੰਗਤੋ ਸ਼ਹੀਦੀ ਜੋੜ ਮੇਲੇ ਸਰਹੰਦ ਆਇਓ
ਸ਼ਹਾਦਤਾਂ ਦੇ ਦਿਨ ਖੁਸ਼ੀ ਨਾ ਕੋਈ ਮਨਾਇਓ।।
ਸੁਰਿੰਦਰਪਾਲ ਸਿੰਘ
Previous articleਸ਼ਹੀਦ ਭਗਤ ਸਿੰਘ ਸਾਹਿਤ ਸਭਾ ਦੋਰਹਾ ਦਾ ਸਲਾਨਾ ਸਮਾਗਮ,ਪੰਜਾਬੀ ਸਾਹਿਤ ਪ੍ਰਤੀ ਨੌਜਵਾਨਾਂ ਨੇ ਵਧੀਆ ਫਰਜ਼ ਨਿਭਾਇਆ- ਬੁੱਧ ਸਿੰਘ ਨੀਲੋਂ
Next articleਸ਼ਾਦੀ ਦੀ ਸਾਲ ਗਿਰਹਾ (ਮਿੰਨੀ ਕਹਾਣੀ)