ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਕਪੂਰਥਲਾ ਸ਼੍ਰੀਮਤੀ ਦਲਜਿੰਦਰ ਕੌਰ ਵਿਰਕ ,ਉੱਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀ ਰਜੇਸ਼ ਭੱਲਾ ਤੇ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਸ੍ਰੀਮਤੀ ਰਵਿੰਦਰ ਕੌਰ ਸਟੇਟ ਐਵਾਰਡੀ ਦੀ ਯੋਗ ਅਗਵਾਈ ਹੇਠ ਸਰਕਾਰੀ ਸਕੂਲ ਸੁੰਨੜਵਾਲ ,ਸਿੱਧਪੁਰ ਤੇ ਭੇਟ ਦੇ ਬੱਚਿਆਂ ਵਿੱਚ ਇਤਿਹਾਸ ਪ੍ਰਤੀ ਰੋਚਕ ਦਾ ਪੈਦਾ ਕਰਨ ਲਈ ਬੱਚਿਆਂ ਦਾ ਬੀੜ ਬਾਬਾ ਬੁੱਢਾ ਜੀ ਝਬਾਲ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਤੇ ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਦਾ ਇੱਕ ਰੋਜ਼ਾ ਇਤਿਹਾਸਿਕ ਟੂਰ ਲਗਾਇਆ ਗਿਆ। ਇਸ ਇਤਿਹਾਸਿਕ ਟੂਰ ਨੂੰ ਸਰਕਾਰੀ ਮਿਡਲ ਸਕੂਲ ਭੇਟ ਤੋਂ ਇੰਚਾਰਜ ਸਰਕਾਰੀ ਮਿਡਲ ਸਕੂਲ ਸੁੰਨੜਵਾਲ ਸੁਖਦਿਆਲ ਸਿੰਘ ਝੰਡ , ਇੰਚਾਰਜ ਸਰਕਾਰੀ ਮਿਡਲ ਸਕੂਲ ਸਿੱਧਪੁਰ ਹਰਦੇਵ ਸਿੰਘ ਖਾਨੋਵਾਲ ਤੇ ਸ਼੍ਰੀ ਰਮੇਸ਼ ਕੁਮਾਰ ਭੇਟ ਨੇ ਰਵਾਨਾ ਕੀਤਾ। ਇਸ ਇਤਿਹਾਸਿਕ ਟੂਰ ਦੌਰਾਨ ਬੱਚਿਆਂ ਨੂੰ ਸਰਦਾਰ ਸੁਖਜਿੰਦਰ ਸਿੰਘ ਢੋਲਣ ਪੰਜਾਬੀ ਮਾਸਟਰ ਇੰਚਾਰਜ ਸਰਕਾਰੀ ਮਿਡਲ ਸਕੂਲ ਭੇਟ ਨੇ ਗੁਰੂ ਸਾਹਿਬਾਨ ਦੀ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਬੱਚਿਆਂ ਨੂੰ ਦਿੱਤੀ। ਇਸ ਇਤਿਹਾਸਿਕ ਟੂਰ ਦੇ ਨਾਲ ਜਿੱਥੇ ਬੱਚਿਆਂ ਦੇ ਗਿਆਨ ਵਿੱਚ ਵਾਧਾ ਹੋਇਆ ਉਥੇ ਨਾਲ ਹੀ ਬੱਚਿਆਂ ਨੇ ਸੈਰ ਸਪਾਟੇ ਦਾ ਆਨੰਦ ਵੀ ਮਾਣਿਆ ਇਸ ਮੌਕੇ ਗਾਈਡ ਅਧਿਆਪਕ ਵਜੋਂ ਸ੍ਰੀ ਮਨੂੰ ਕੁਮਾਰ ਪਰਾਸ਼ਰ ਸਾਇੰਸ ਮਾਸਟਰ, ਸਰਦਾਰ ਸੁਖਜਿੰਦਰ ਸਿੰਘ ਢੋਲਣ ਪੰਜਾਬੀ ਮਾਸਟਰ ਤੇ ਸਾਇੰਸ ਮਿਸਟ੍ਰੈਸ ਮਿਸ ਈਸ਼ਾ ਭਾਸਕਰ ਬੱਚਿਆਂ ਦੇ ਨਾਲ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly