ਨਵਜੋਤ ਸਾਹਿਤ ਸੰਸਥਾ ਔਡ਼ ਦਾ 43ਵਾਂ ਸਥਾਪਨਾ ਦਿਵਸ ਅੱਜ ਨਵਜੋਤ ਪੁਰਸਕਾਰ-2024 ਨਾਲ ਸਨਮਾਨਿਤ ਹੋਣਗੀਆਂ ਸ਼ਖ਼ਸੀਅਤਾਂ

ਨਵਜੋਤ ਪੁਰਸਕਾਰ-2024 ਨਾਲ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ।

ਬੰਗਾ, (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਨਵਜੋਤ ਸਾਹਿਤ ਸੰਸਥਾ (ਰਜਿ.) ਔਡ਼ ਦਾ 43 ਵਾਂ ਸਥਾਪਨਾ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਔਡ਼ ਵਿਖੇ ਕਰਵਾਏ ਜਾ ਰਹੇ ਸਾਹਿਤਕ ਸਮਾਗ਼ਮ ਦੌਰਾਨ ਪੰਜ ਸਖ਼ਸੀਅਤਾਂ ਨੂੰ ‘ਨਵਜੋਤ ਪੁਰਸਕਾਰ-2024’ ਨਾਲ ਨਿਵਾਜਿਆ ਜਾਵੇਗਾ। ਇਹਨਾਂ ਵਿੱਚ ਸ਼ਾਇਰ ਹਰਮੀਤ ਵਿਦਿਆਰਥੀ (ਕਾਵਿ ਖੇਤਰ), ਡਾ. ਕੇਵਲ ਰਾਮ (ਖੋਜ ਖੇਤਰ), ਸਹਿ-ਸੰਪਾਦਕ ਗੁਰਪ੍ਰੀਤ ਸਿੰਘ ਰਤਨ (ਪੱਤਰਕਾਰੀ ਖੇਤਰ), ਪੰਜਾਬੀ ਲੈਕਚਰਾਰ ਰਾਜ ਰਾਣੀ (ਅਧਿਆਪਨ ਖੇਤਰ) ਅਤੇ ਸਮਾਜ ਸੇਵੀ ਸਿਮਰਨ ਸਿੰਮੀ (ਸਮਾਜਿਕ ਖੇਤਰ) ਸ਼ਾਮਲ ਹੋਣਗੇ। ਇਸ ਦੇ ਨਾਲ ਸੰਸਥਾ ਦੇ ਪੰਜ ਮੋਢੀ ਮੈਂਬਰਾਂ ਨੂੰ ਵੀ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹਨਾਂ ਵਿੱਚ ਸਤਪਾਲ ਸਾਹਲੋਂ, ਚਮਨ ਮੱਲਪੁਰੀ, ਸੁਰਿੰਦਰ ਭਾਰਤੀ, ਬਿੰਦਰ ਮੱਲ੍ਹਾ ਬੇਦੀਆਂ, ਪਿਆਰੇ ਲਾਲ ਬੰਗਡ਼ ਸ਼ਾਮਲ ਹਨ।
ਸੰਸਥਾ ਦੇ ਪ੍ਰਧਾਨ ਗੁਰਨੇਕ ਸ਼ੇਰ ਅਤੇ ਸਕੱਤਰ ਸੁਰਜੀਤ ਮਜਾਰੀ ਨੇ ਦੱਸਿਆ ਕਿ ਇਸ ਵਾਰ ਸਥਾਪਨਾ ਸਮਾਗਮ ਦੌਰਾਨ ਅੰਤਰ ਕਾਲਜ-ਸਕੂਲ ਕਾਵਿ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਇਹਨਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਵੱਖ ਵਿਦਿਅਕ ਅਦਾਰਿਆਂ ਦੇ ਵਿਦਿਆਰਥੀ ਆਪਣੀ ਕਾਵਿ ਉਚਾਰਨ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਇਸ ਪ੍ਰਤੀਯੋਗਤਾ ਦੇ ਜੇਤੂਆਂ ਨੂੰ ਨਗਦੀ, ਪ੍ਰਮਾਣ ਪੱਤਰ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਔਡ਼ ’ਚੋਂ ਲੰਘਦੇ ਮੁੱਖ ਮਾਰਗ ’ਤੇ ਸਥਿਤ ਗਗਨ ਪੈਲੇਸ ਦੇ ਸਾਹਮਣੇ ਸਥਿਤ ਖਾਲਸਾ ਪਬਲਿਕ ਸਕੂਲ ਦੇ ਵਿਹਡ਼ੇੇ ਜੁਡ਼ਣ ਵਾਲੇ ਇਸ ਸਮਾਗਮ ਦੌਰਾਨ ਨਾਮਵਰ ਸ਼ਾਇਰਾਂ ਵੱਲੋਂ ਕਵੀ ਦਰਬਾਰ ’ਚ ਕਵਿਤਾਵਾਂ, ਗੀਤਾਂ ਅਤੇ ਗ਼ਜ਼ਲਾਂ ਦੀ ਸਾਂਝ ਵੀ ਪਾਈ ਜਾਵੇਗੀ।
ਇਹ ਸਮਾਗਮ ਸੰਸਥਾ ਦੇ ਸੰਸਥਾਪਕ ਪ੍ਰਸਿੱਧ ਗ਼ਜ਼ਲਗੋ ਗੁਰਦਿਆਲ ਰੌਸ਼ਨ ਦੀ ਅਗਵਾਈ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸਮਾਜ ਸੇਵੀ ਬਰਜਿੰਦਰ ਸਿੰਘ ਹੁਸੈਨਪੁਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦੋਂ ਔਡ਼ ਦੇ ਸਰਪੰਚ ਕਮਲਜੀਤ ਸਿੰਘ, ਥਾਣਾ ਮੁੱਖੀ ਨਰੇਸ਼ ਕੁਮਾਰੀ ਅਤੇ ਕੇਂਦਰੀ ਲਿਖਾਰੀ ਸਭਾ (ਸੇਖੋਂ) ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਪ੍ਰਧਾਨਗੀ ਮੰਡਲ ਦਾ ਹਿੱਸਾ ਬਣਨਗੇ। ਅੱਜ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਛੂਹਾਂ ਦੇਣ ਸਮੇਂ ਮੈਡਮ ਰਜਨੀ ਸ਼ਰਮਾ, ਹਰਬੰਸ ਕੌਰ ਕਰਿਆਮ, ਦਵਿੰਦਰ ਬੇਗ਼ਮਪੁਰੀ, ਹਰੀ ਕਿਸ਼ਨ ਪਟਵਾਰੀ, ਰਾਜਿੰਦਰ ਜੱਸਲ ਆਦਿ ਸ਼ਾਮਲ ਸਨ।
ਕੈਪਸ਼ਨ- ਨਵਜੋਤ ਪੁਰਸਕਾਰ-2024 ਨਾਲ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ — ਕੋਚ ਜਗਦੀਸ਼ ਗੁਰੂ
Next articleਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਪਿੰਡ ਐਮਾਂ ਜੱਟਾਂ ਦੀ ਪੰਚਾਇਤ ਵੱਲੋਂ ਮਨਾਇਆ ਗਿਆ