ਆਰਥਿਕ ਸੁਧਾਰਾਂ ਦੇ ਪਿਤਾਮਾ ਸਨ ਨਰਸਿਮ੍ਹਾ ਰਾਓ: ਰਾਮੰਨਾ

ਹੈਦਰਾਬਾਦ (ਸਮਾਜ ਵੀਕਲੀ):  ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮ੍ਹਾ ਰਾਓ ਨੂੰ ਆਰਥਿਕ ਸੁਧਾਰਾਂ ਦਾ ਪਿਤਾਮਾ ਆਖਦਿਆਂ ਭਾਰਤ ਦੇ ਚੀਫ ਜਸਟਿਸ ਐੱਨਵੀ ਰਾਮੰਨਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਓ ਦੀ ਅਗਵਾਈ ਹੇਠਲੇ ਕਾਂਗਰਸ ਰਾਜ ਦੌਰਾਨ ਦੇਸ਼ ਵਿੱਚ ਆਰਥਿਕ ਸੁਧਾਰ ਸ਼ੁਰੂ ਹੋਏ।

ਇੰਟਰਨੈਸ਼ਨਲ ਅਰਬਿਟ੍ਰੇਸ਼ਨ ਐਂਡ ਮੀਡੀਏਸ਼ਨ ਸੈਂਟਰ (ਕੌਮਾਂਤਰੀ ਸਾਲਸੀ ਕੇਂਦਰ) ਦੀ ਰਜਿਸਟ੍ਰੇਸ਼ਨ ਮੌਕੇ ਸੰਬੋਧਨ ਕਰਦਿਆਂ ਜਸਟਿਸ ਰਾਮੰਨਾ ਨੇ ਕਿਹਾ ਕਿ ਝਗੜਿਆਂ ਦੇ ਨਿਬੇੜੇ ਲਈ ਗੱਲਬਾਤ ਤੇ ਵਿਚੋਲਗੀ ਭਾਰਤੀ ਸੱਭਿਆਚਾਰ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਇਸ ਸ਼ਹਿਰ ਵਿੱਚ ਕੌਮਾਂਤਰੀ ਪੱਧਰ ਦਾ ਸਾਲਸੀ ਕੇਂਦਰ ਸ਼ੁਰੂ ਹੋ ਗਿਆ ਹੈ ਅਤੇ ਇਸ ਕੇਂਦਰ ਰਾਹੀਂ ਝਗੜਿਆਂ ਦਾ ਨਿਬੇੜਾ ਹੋਰ ਮੁਲਕਾਂ ਦੇ ਮੁਕਾਬਲੇ ਸਸਤਾ ਹੋਵੇਗਾ।

ਉਨ੍ਹਾਂ ਕਿਹਾ,‘ਤੁਹਾਨੂੰ ਪਤਾ ਹੈ, ਭਾਰਤ ਵਿੱਚ ਆਰਥਿਕ ਸੁਧਾਰਾਂ ਦਾ ਪਿਤਾਮਾ ਕੋਈ ਹੋਰ ਨਹੀਂ ਸਗੋਂ ਤੇਲੰਗਾਨਾ ਦੇ ਪੁੱਤਰ ਪੀਵੀ ਨਰਸਿਮ੍ਹਾ ਰਾਓ ਹਨ। ਇਨ੍ਹਾਂ ਦੀ ਅਗਵਾਈ ਹੇਠ ਦੇਸ਼ ਵਿੱਚ ਪਹਿਲੀ ਵਾਰ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਹੋਈ। ਚੀਫ਼ ਜਸਟਿਸ ਨੇ ਕਿਹਾ,‘ਇਹ ਸਾਲਸੀ ਕੇਂਦਰ ਕੋਈ ਨਵੀਂ ਚੀਜ਼ ਨਹੀਂ ਹੈ ਜੋ ਅਸੀਂ ਸ਼ੁਰੂ ਕੀਤੀ ਹੈ, ਸਗੋਂ ਇਹ ਤਾਂ ਭਾਰਤੀ ਸੱਭਿਆਚਾਰ ਦਾ ਹਿੱਸਾ ਹੈ। ਅਸੀਂ ਹਰ ਰੋਜ਼ ਆਪਣੇ ਬੱਚਿਆਂ, ਭਰਾਵਾਂ ਅਤੇ ਦੋਸਤਾਂ ਨਾਲ ਗੱਲਬਾਤ ਰਾਹੀਂ ਮਸਲਿਆਂ ਦਾ ਹੱਲ ਕਰਦੇ ਹਾਂ।’

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੈਂਗਸਟਰ ਵਿਕਾਸ ਦੂਬੇ ਮੁਕਾਬਲਾ ਕੇਸ ’ਚ ਪੁਲੀਸ ਨੂੰ ਕਲੀਨ ਚਿੱਟ
Next articleਕਰੋਨਾ ਦੀ ਤੀਜੀ ਲਹਿਰ ਦੇ ਟਾਕਰੇ ਲਈ ਕੇਂਦਰ ਪੂਰੀ ਤਰ੍ਹਾਂ ਤਿਆਰ: ਅਨੁਰਾਗ