ਕਨੇਡਾ ਪੜ੍ਹਨ ਆ ਗਿਆ ਮੈਂ

(ਸਮਾਜ ਵੀਕਲੀ)

ਮ੍ਰਿਗ ਤ੍ਰਿਸ਼ਨਾ ਵਿੱਚ ਫਸ ਕਨੇਡਾ ਪੜ੍ਹਨ ਆ ਗਿਆ ਮੈਂ
ਆ ਕੇ ਪਤਾ ਲੱਗਿਆ ਕੀ ਖੱਟਿਆ ਕੀ ਗਵਾ ਲਿਆ ਮੈਂ
ਮਾਪਿਆਂ ਨੂੰ ਖ਼ੁਸ਼ ਰੱਖਣ ਲਈ ਹੱਸ ਹੱਸ ਫੋਨ ਕਰਦਾ ਮੈਂ
ਉਦਾਸ ਮਨ ਉੱਤੇ ਹੁਣ ਖ਼ੁਸ਼ੀ ਦਾ ਮਖੌਟਾ ਚੜ੍ਹਾ ਲਿਆ ਮੈਂ

ਇੰਡੀਆ ਮਾਂ ਦੀਆਂ ਪੱਕੀਆਂ ਨੂੰ ਸੌ ਸੌ ਨਖਰੇ ਕਰਦਾ ਮੈਂ
ਕਨੇਡਾ ਬ੍ਰੈੱਡਾਂ ਖਾ ਖਾ ਗਲਾ ਦੁਖੇ ਬੁਖਾਰ ਚੜ੍ਹਾ ਲਿਆ ਮੈਂ
ਆਪਣੇ ਘਰੇ ਹੁੰਦਾ ਬੁਖਾਰ ਤਾਂ ਭੁੰਜੇ ਪੈਰ ਨਾ ਲਾਉਂਦਾ ਮੈਂ
ਇੱਥੇ ਸਿਰ ਪੀੜ ਬੁਖਾਰ ਵਿੱਚ ਵੀ ਸਿਫ਼ਟ ਲਗਾਉਂਦਾ ਮੈਂ

ਓਥੇ ਮਾਪਿਆਂ ਦੇ ਜ਼ੋਰ ਤੇ ਕਦੇ ਹੀ ਗੁਰੂਦੁਆਰੇ ਜਾਂਦਾ ਮੈਂ
ਕਨੇਡਾ ਲੰਗਰ ਛਕਣ ਲਈ ਹੁਣ ਗੁਰੂਦੁਆਰੇ ਜਾਵਾਂ ਮੈਂ
ਇੰਡੀਆ ਕਦੀ ਨਾ ਪਾਣੀ ਦਾ ਗਲਾਸ ਵੀ ਭਰ ਪੀਤਾ ਮੈਂ
ਇੱਥੇ ਕਰਾਂ ਸਫ਼ਾਈ ਕੱਪੜੇ ਧੋਵਾਂ ਤੇ ਖਾਣਾ ਬਣਾਉਂਦਾ ਮੈਂ

ਓਥੇ ਮਾਪਿਆਂ ਦੇ ਰੁਪਇਆਂ ਤੇ ਖ਼ੂਬ ਐਸ਼ ਸੀ ਕਰਦਾ ਮੈਂ
ਖ੍ਰੀਦਣ ਤੇ ਹੁਣ ਡਾਲਰ ਦੀ ਤੁਲਨਾ ਰੁਪਏ ਨਾਲ ਕਰਾਂ ਮੈਂ
ਕਰਾਂ ਪੜ੍ਹਾਈ ਨਾਲੇ ਸਿਫ਼ਟਾਂ ਘਰ ਦਾ ਕੰਮ ਵੀ ਕਰਦਾ ਮੈਂ
ਇੰਝ ਲੱਗੇ ਜਿਉਂਦੇ ਜਿਸਮ ਤੋਂ ਹੁਣ ਮਸ਼ੀਨ ਹੋ ਗਿਆ ਮੈਂ

ਘਰੇ ਨਿੱਕੀ ਜਿਹੀ ਗੱਲ ਤੇ ਖ਼ੂਬ ਲੜਾਈ ਸੀ ਪਾਉਂਦਾ ਮੈਂ
ਪਿਆਰ ਯਾਦ ਵਿੱਚ ਖਿਆਲਾਂ ਦੀ ਗਲਵਕੜੀ ਪਾਵਾਂ ਮੈਂ
ਗੋਪੀ ਹਰਮਨ ਪ੍ਰਿੰਸ ਮਨੂੰ ਦੇ ਪਿਆਰ ਨੂੰ ਯਾਦ ਰੱਖਾਂ ਮੈਂ
ਜੁਆਏ ਮਾਮੇ ਦੇ ਪਿਆਰ ਨੂੰ ਦਿਲ ਵਿੱਚ ਵਸਾਇਆ ਮੈਂ

ਜਹਾਂ ਦਾਣੇ ਤਹਾਂ ਖਾਣੇ ਗੁਰਬਾਣੀ ਫੁਰਮਾਨ ਸੁਣਿਆਂ ਮੈਂ
ਕਰਾਂ ਸ਼ੁਕਰਾਨਾ ਸੁਪਨਾ ਪੂਰਾ ਕੀਤਾ ਜੋ ਸੀ ਚਾਹਿਆ ਮੈਂ
ਜੋਤੀ ਦੀਦੀ ਗੁਰਿੰਦਰ ਭਾਜੀ ਦਿਲ ਵਿੱਚ ਵਸਾਇਆ ਮੈਂ
ਬੱਚੇ ਸਰਗੁਣ ਨਿਧਾਨ ਲਈ ਰੱਬ ਤੋਂ ਮੰਗਾਂ ਦੁਆਵਾਂ ਮੈਂ

ਨਾਲ ਪੜ੍ਹਦੇ ਸਾਥੀਆਂ ਦੇ ਸਾਥ ਦਾ ਰਿਣੀ ਰਹਾਂ ਗਾ ਮੈਂ
ਗੁਰਪ੍ਰੀਤ ਨਵਜੋਤ ਆਕਾਸ਼ ਦੀ ਦਵਾਈ ਤੋਂ ਠੀਕ ਹਾਂ ਮੈਂ
ਗੁਰਪ੍ਰੀਤ ਮਾਨ ਤੇ ਗੁਰਪ੍ਰੀਤ ਸਿੰਘ ਦਾ ਖਾਣਾ ਖਾਂਦਾ ਮੈਂ
ਸਾਰੇ ਸਾਥੀ ਰਹਿਣ ਮਿਲ ਜੁਲ ਇਹੀ ਦੁਆ ਮੰਗਦਾ ਮੈਂ

ਕਰਨਵੀਰ ਸਿੰਘ ਪੁੜੈਣ
ਮੋਬਾਇਲ +1 905-782-8213

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਅਵਾਰਾ ਕੁੱਤਿਆ ਨਾਲ ਮੋਟਰਸਾਈਕਲ ਟਕਰਾਉਣ ਨਾਲ ਸਬਜ਼ੀ ਵਿਕਰੇਤਾ ਅਸ਼ੋਕ ਕੁਮਾਰ ਦੀ ਹੋਈ ਮੌਤ