ਗ਼ਜ਼ਲ

(ਸਮਾਜ ਵੀਕਲੀ)

ਜਿਸ ਦਾ ਸਭ ਕੁਝ ਹੋ ਗਿਆ ਬਰਬਾਦ ਹੈ,
ਇੱਥੇ ਉਸ ਦੀ ਸੁਣਨੀ ਕਿਸ ਫਰਿਆਦ ਹੈ।
ਰੁਕ ਜਾ ਕੁਝ ਚਿਰ ਹੋਰ ਤੂੰ ਕਾਹਲੇ ਦਿਲਾ,
ਅੱਗੇ ਹੁਣ ਕੀ ਕਰਨਾ, ਮੈਨੂੰ ਯਾਦ ਹੈ।
ਕੀਤੀ ਹੈ ਝੱਖੜ ਨੇ ਬਰਬਾਦੀ ਸਦਾ,
ਇਸ ਕਿਸੇ ਨੂੰ ਕੀਤਾ ਕਦ ਆਬਾਦ ਹੈ?
ਉਹ ਤਾਂ ਬੇਵਸੀਆਂ ਦਾ ਕੈਦੀ ਲੱਗਦਾ ਹੈ,
ਕੌਣ ਕਹਿੰਦੈ, ਆਦਮੀ ਆਜ਼ਾਦ ਹੈ।
ਜਿਹੜਾ ਸਾਰਾ ਦਿਨ ਮੁਸ਼ੱਕਤ ਕਰਦਾ ਹੈ,
ਉਸ ਲਈ ਮਜ਼ਦੂਰੀ ਹੀ ਜਾਇਦਾਦ ਹੈ।
ਘਾਟ ਉਸ ਸ਼ਾਇਰ ਨੂੰ ਫਿਰ ਕਿਸ ਚੀਜ਼ ਦੀ,
‘ਹੋਸ਼’ ਜੀ ਵਰਗਾ ਜਿਦ੍ਹਾ ਉਸਤਾਦ ਹੈ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ -9915803554

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੀ.ਡੀ.ਗੋਇਨਕਾ ਇੰਟਰਨੈਸ਼ਨਲ ਸਕੂਲ ਵਿਖੇ ਦੁਸਹਿਰਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ
Next articleਕਨੇਡਾ ਪੜ੍ਹਨ ਆ ਗਿਆ ਮੈਂ