ਲੋੜਵੰਦਾਂ ਦੀ ਮਦਦ ਕਰਨ ਲਈ ਪ੍ਰਵਾਸੀ ਭਾਰਤੀ ਅੱਗੇ ਆਉਣ -ਵਿਧਾਇਕਾ ਇੰਦਰਜੀਤ ਕੌਰ ਮਾਨ
ਕਪੂਰਥਲਾ ,(ਸਮਾਜ ਵੀਕਲੀ) ( ਕੌੜਾ ) – ਲੋੜਵੰਦਾਂ ਦੀ ਮਦਦ ਕਰਨ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਸ਼ਾਹ ਪਰਿਵਾਰ ਕੋਲੀਆਂ ਵਾਲ ਵੱਲੋਂ ਕੁਲਵੰਤ ਸਿੰਘ ਸ਼ਾਹ ਯੂ ਐਸ ਏ ਦੀ ਅਗਵਾਈ ਹੇਠ ਆਪਣੇ ਸਵਰਗਵਾਸੀ ਪਿਤਾ ਸਾਬਕਾ ਸਰਪੰਚ ਸੋਹਣ ਸਿੰਘ ਅਤੇ ਮਾਤਾ ਠਾਕੁਰ ਕੌਰ ਦੀ ਮਿੱਠੀ ਯਾਦ ਨੂੰ ਸਮਰਪਿਤ ਪਿੰਡ ਕੋਲੀਆਂ ਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਅੱਖਾਂ ਦਾ ਕੈਂਪ ਲਗਾਇਆ ਗਿਆ, ਇਸ ਵਿੱਚ ਅੱਖਾਂ ਦੇ ਪ੍ਰਸਿੱਧ ਡਾਕਟਰ ਪਰਮਿੰਦਰ ਸਿੰਘ ਥਿੰਦ ਅਤੇ ਡਾਕਟਰ ਵਰੁਨ ਸ਼ਰਮਾ ਨੇ 400 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ।ਇਸ ਮੌਕੇ 95 ਦੇ ਕਰੀਬ ਮਰੀਜ਼ਾਂ ਦੀ ਚੋਣ ਕੀਤੀ ਗਈ ਜਿਨ੍ਹਾਂ ਦੇ ਅਪ੍ਰੇਸ਼ਨ ਕਰਕੇ ਵਧੀਆ ਕੁਆਲਿਟੀ ਦੇ ਲੈੱਨਜ਼ ਪਾਏ ਜਾਣਗੇ। ਇਸ ਮੌਕੇ ਕੈਂਪ ਦੇ ਮੁੱਖ ਪ੍ਰਬੰਧਕ ਕੁਲਵੰਤ ਸਿੰਘ ਸ਼ਾਹ ਨੇ ਦੱਸਿਆ ਕਿ ਮਰੀਜ਼ਾਂ ਨੂੰ ਜਲੰਧਰ ਆਉਣ -ਜਾਣ ਅਤੇ ਉੱਥੇ ਰਹਿਣ ਤੱਕ ਅਤੇ ਅਪ੍ਰੇਸ਼ਨਾਂ ਦਾ ਸਾਰਾ ਖਰਚਾ ਸ਼ਾਹ ਪਰਿਵਾਰ ਵੱਲੋਂ ਪਰਮਾਤਮਾ ਦਾ ਓਟ ਆਸਰਾ ਲੈਂਦਿਆਂ ਕੀਤਾ ਜਾਵੇਗਾ।ਇਸ ਤੋਂ ਪਹਿਲਾਂ ਕੈਂਪ ਦੀ ਆਰੰਭਤਾ ਪਦਮਸ਼੍ਰੀ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਅਰਦਾਸ ਕਰਕੇ ਕੀਤੀ।ਇਸ ਮੌਕੇ ਉਨ੍ਹਾਂ ਨੇ ਸੰਗਤਾਂ ਨੂੰ ਚੰਗੇ ਉਪਕਾਰ ਕਰਨ ਅਤੇ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਿਤ ਕੀਤਾ।ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਰਿਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸਮੁੱਚੇ ਸ਼ਾਹ ਪਰਿਵਾਰ ਵੱਲੋਂ ਕੀਤੇ ਗਏ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੂੰ ਆਪਣੇ ਵਤਨ ਵਿੱਚ ਲੋੜਵੰਦਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨ ਨਾਲ ਸਾਡੇ ਮਨ ਨੂੰ ਸਕੂਨ ਮਿਲਦਾ ਹੈ ਅਤੇ ਸਾਡੇ ਧਰਮ ਵਿੱਚ ਮਨੁੱਖਤਾ ਦੀ ਸੇਵਾ ਕਰਨ ਨੂੰ ਉੱਤਮ ਮੰਨਿਆ ਗਿਆ ਹੈ। ਇਸ ਮੌਕੇ ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਵੀ ਉਚੇਚੇ ਤੌਰ ਤੇ ਪਹੁੰਚੇ ਅਤੇ ਪ੍ਰਬੰਧਕਾਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ।ਕੈਂਪ ਲਈ ਸਿਮਰਜੀਤ ਸਿੰਘ ਸ਼ਾਹ, ਕੁਲਜੀਤ ਸਿੰਘ ਸ਼ਾਹ, ਸੁਖਦੀਪ ਸਿੰਘ ਸ਼ਾਹ, ਮੁਖਤਾਰ ਸਿੰਘ ਸ਼ਾਹ, ਗੁਰਚਰਨ ਸਿੰਘ ਸਾਹ, ਡਿਪਟੀ ਕੁਲੈਕਟਰ ਦਰਸ਼ਨ ਸਿੰਘ ਸ਼ਾਹ, ਗੁਰਨਾਮ ਸਿੰਘ ਸ਼ਾਹ,ਰਾਜੂ ਸ਼ਾਹ ਅਤੇ ਪਿੰਡ ਵਾਸੀਆਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।ਇਸ ਮੌਕੇ ਸਾਬਕਾ ਮੈਨੇਜਰ ਜਰਨੈਲ ਸਿੰਘ ਲੋਧੀਵਾਲ, ਸੁਖਦੇਵ ਸਿੰਘ ਦੇਵ ਸ਼ਿਕਾਰ ਪੁਰ,ਸਾਬਕਾ ਡੀ ਐਸ ਪੀ ਪਿਆਰਾ ਸਿੰਘ ਪਾਜੀਆਂ, ਹਰਜਿੰਦਰ ਸਿੰਘ ਲਾਲੀ ਖਿੰਡਾ,ਨਿਰਮਲ ਸਿੰਘ ਬੂੜੇਵਾਲ, ਬਲਕਾਰ ਸਿੰਘ ਹਰਨਾਮ ਪੁਰ, ਰਿਟਾਇਰਡ ਲੈਕਚਰਾਰ ਬਲਦੇਵ ਸਿੰਘ ਟੀਟਾ ਪਾਜੀਆਂ, ਮਲਕੀਤ ਸਿੰਘ ਕਾਂਜਲੀ,ਗੁਰਚਰਨ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਸਰਪੰਚ ਬਲਬੀਰ ਸਿੰਘ, ਨੰਬਰਦਾਰ ਛਿੰਦਰ ਸਿੰਘ, ਜਸਵਿੰਦਰ ਸਿੰਘ ਸਾਬਕਾ ਸਰਪੰਚ, ਕਰਨੈਲ ਸਿੰਘ, ਸੁੱਚਾ ਸਿੰਘ ਖਾਲੂ, ਸੰਤੋਖ ਸਿੰਘ ਸਾਬਕਾ ਸਰਪੰਚ, ਫ਼ਕੀਰ ਚੰਦ ਸਾਬਕਾ ਸਰਪੰਚ, ਸੁਰਿੰਦਰ ਸਿੰਘ ਸਰਪੰਚ,ਸੂਰਤਾ ਸਿੰਘ ਪਾਜੀਆਂ, ਨਰਿੰਦਰ ਸਿੰਘ ਸ਼ਿਕਾਰ ਪੁਰ, ਗੁਰਿੰਦਰ ਸਿੰਘ ਲਾਡੀ ਯੂ ਕੇ, ਕੁਲਦੀਪ ਸਿੰਘ ਡਡਵਿੰਡੀ,ਯੋਧਾ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly