ਸਿਰਜਣਾ ਕੇਂਦਰ ਦੁਆਰਾ ਪੁਸਤਕ”ਜੈੱਮਜ਼ ਆਫ਼ ਸਿੱਖਿਜ਼ਮ” ਤੇ ਵਿਚਾਰ ਚਰਚਾ

ਕਪੂਰਥਲਾ, (ਸਮਾਜ ਵੀਕਲੀ)  (ਕੌੜਾ)– ਇਲਾਕੇ ਦੇ ਲੇਖਕਾਂ ਦੀ ਵਿਸ਼ਵ ਪ੍ਰਸਿੱਧ ਸੰਸਥਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਵੱਲੋਂ ਨਿਰੰਤਰ ਕਰਵਾਏ ਜਾ ਰਹੇ ਸਾਹਿਤਿਕ ਸਮਾਗਮਾਂ ਦੀ ਲੜੀ ਨੂੰ ਹੋਰ ਅਗਾਂਹ ਤੋਰਦਿਆਂ ਹੋਇਆਂ ਬਹੁਪੱਖੀ ਸ਼ਖਸ਼ੀਅਤ ਇੰਜੀਨੀਅਰ ਕਰਮਜੀਤ ਸਿੰਘ ਵੱਲੋਂ ਆਪਣੇ ਪਿਤਾ “ਸ੍ਰ. ਰਣਜੀਤ ਸਿੰਘ ਖੜਗ” ਦੀ ਸੰਪਾਦਤ ਕੀਤੀ ਗਈ ਪੁਸਤਕ ਉੱਤੇ ਵਿਚਾਰ ਗੋਸ਼ਠੀ ਦਾ  ਆਯੋਜਨ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਕਪੂਰਥਲਾ ਵਿਖੇ ਕੀਤਾ। ਇਸ ਸਮਾਗਮ ਵਿੱਚ “ਪੰਜਾਬੀ ਸੱਥ ਵਾਲਸਾਲ ਇੰਗਲੈਂਡ” ਦੇ ਸੰਚਾਲਕ ਸ੍ਰ ਮੋਤਾ ਸਿੰਘ ਸਰਾਏ ਮੁੱਖ ਮਹਿਮਾਨ ਵਜੋਂ ਅਤੇ ਪ੍ਰੋ ਹਰਜੀਤ ਸਿੰਘ ਅਸ਼ਕ ਇੰਗਲੈਂਡ ਸਮੇਤ ਡਾ.ਅਰਵਿੰਦਰ ਸਿੰਘ ਭੱਲਾ ਪ੍ਰਿੰਸੀਪਲ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦ ਕਿ ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਮੈਂਬਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਪੰਜਾਬ, ਇੰਜੀਨੀਅਰ ਕਰਮਜੀਤ ਸਿੰਘ ਮੁੱਖ ਸੰਪਾਦਕ “ਰਣਜੀਤ” ਅਤੇ ਬਹੁ ਪੱਖੀ ਲੇਖਕ ਪ੍ਰਕਾਸ਼ ਕੌਰ ਸੰਧੂ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ । ਇੱਕ ਦਰਜਨ ਤੋਂ ਵਧੇਰੇ ਸਾਹਿਤਕ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਉਣ ਵਾਲੇ ਸ੍ਰ. ਰਣਜੀਤ ਸਿੰਘ ਖੜਗ ਰਚਿਤ ਇਸ ਪੁਸਤਕ ਸਬੰਧੀ ਡਾ. ਆਸਾ ਸਿੰਘ ਘੁੰਮਣ ਨੇ ਪਰਚਾ ਪੜ੍ਹਿਆ, ਜਦ ਕਿ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ, ਡਾ. ਰਾਮ ਮੂਰਤੀ, ਪ੍ਰਿੰਸੀਪਲ ਪ੍ਰੋਮਿਲਾ ਅਰੋੜਾ ਅਤੇ ਡਾ. ਸਰਦੂਲ ਸਿੰਘ ਔਜਲਾ ਨੇ ਵਿਚਾਰ ਚਰਚਾ ਦੌਰਾਨ ਮੁੱਖ ਬੁਲਾਰਿਆਂ ਦੀ ਭੂਮਿਕਾ ਨਿਭਾਉਂਦਿਆਂ ਸਿੱਖ ਧਰਮ ਨਾਲ ਸਬੰਧਤ ਇਸ ਪੁਸਤਕ ਦੇ ਵੱਖ-ਵੱਖ ਪਹਿਲੁਆਂ ਤੇ ਚਾਨਣਾ ਪਾਇਆ।
ਇਸ ਮੌਕੇ ਹਾਜ਼ਰ ਕਵੀਆਂ ਦਾ ਇੱਕ ਕਵੀ ਦਰਬਾਰ ਵੀ ਕਰਵਾਇਆ ਗਿਆ। ਜਿਸ ਵਿੱਚ ਉਸਤਾਦ ਸ਼ਾਇਰ ਸੁਰਜੀਤ ਸਾਜਨ, ਪ੍ਰਕਾਸ਼ ਕੌਰ ਸੰਧੂ, ਰੂਪ ਦਬੁਰਜੀ, ਡਾ. ਅਵਤਾਰ ਸਿੰਘ ਭੰਡਾਲ, ਗੁਰਦੀਪ ਗਿੱਲ, ਮਲਕੀਤ ਸਿੰਘ ਮੀਤ, ਆਸ਼ੁ ਕੁਮਰਾ, ਅਵਤਾਰ ਸਿੰਘ ਗਿੱਲ, ਤੇਜਬੀਰ ਸਿੰਘ, ਅਵਤਾਰ ਸਿੰਘ ਅਸੀਮ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਸ੍ਰੋਤਿਆਂ ਨੂੰ ਸਰਸ਼ਾਰ ਕੀਤਾ। ਪ੍ਰਿੰਸੀਪਲ ਕੁਲਵਿੰਦਰ ਸਿੰਘ ਸਰਾਏ, ਡਾ. ਪਰਮਜੀਤ ਸਿੰਘ ਮਾਨਸਾ, ਸੀਨੀਅਰ ਪੱਤਰਕਾਰ ਸੰਤੋਖ ਮੱਲੀ, ਰਤਨ ਸਿੰਘ ਸੰਧੂ, ਮੁਖਤਾਰ ਸਿੰਘ ਚੰਦੀ, ਅੰਮ੍ਰਿਤਪਾਲ ਸਿੰਘ ਸਰਾਏ, ਹਰਜਿੰਦਰ ਕੌਰ, ਦੀਪਕ ਔਲਖ, ਪ੍ਰਿੰਸੀਪਲ ਜਗਮਿੰਦਰ ਕੌਰ, ਐਡਵੋਕੇਟ ਸੁਰਿੰਦਰ ਆਨੰਦ, ਕੁਲਬੀਰ ਸਿੰਘ, ਰਵਿੰਦਰ ਸਿੰਘ ਰਵੀ ਸਹੋਤਾ, ਜਸਪਾਲ ਸਿੰਘ, ਕਰਨੈਲ ਸਿੰਘ ਜਸਪਾਲ ਸਿੰਘ ਹਰਨੇਕ ਸਿੰਘ ਥਿੰਦ ਸ਼ੇਖੂਪੁਰ ਆਦਿ ਸਮੇਤ ਹੋਰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਭਰਮੀ ਹਾਜ਼ਰੀ ਲਗਵਾਈ।ਆਸ਼ੁ ਕੁਮਰਾ ਅਤੇ ਮਲਕੀਤ ਸਿੰਘ ਮੀਤ ਨੇ  ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਮੁੱਖ ਮਹਿਮਾਨ ਮੋਤਾ ਸਿੰਘ ਸਰਾਏ ਅਤੇ ਇੰਜੀਨੀਅਰ ਕਰਮਜੀਤ ਸਿੰਘ ਨੂੰ ਯਾਦਗਾਰੀ ਚਿੰਨ ਅਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਸਮਾਗਮ ਵਿੱਚ ਸ਼ਾਮਿਲ ਹੋਈਆਂ ਸਾਰੀਆਂ ਹੀ ਅਦਬੀ ਸ਼ਖਸ਼ੀਅਤਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਅਰਧ ਪਰਵਾਸੀ ਭਾਰਤੀ ਪ੍ਰੋਫੈਸਰ ਹਰਜੀਤ ਸਿੰਘ ਅਸ਼ਕ ਅਤੇ ਪ੍ਰਿੰਸੀਪਲ ਜਗਮਿੰਦਰ ਕੌਰ ਵੱਲੋਂ ਸਿਰਜਣਾ ਕੇਂਦਰ ਨੂੰ 5000 ਰੁਪਏ ਦੀ ਸਹਿਯੋਗ ਰਾਸ਼ੀ ਦੇ ਸਦਕਾ ਉਨ੍ਹਾਂ ਦਾ ਵੀ ਸ਼ੁਕਰੀਆ ਅਦਾ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰੀਰਕ ਸਿੱਖਿਆ ਐਸੋਸੀਏਸ਼ਨ (ਕਪੂਰਥਲਾ) ਦੇ ਅਧਿਆਪਕਾਂ ਦੀ ਅਹਿਮ ਮੀਟਿੰਗ ਆਯੋਜਿਤ
Next articleਜੀਓ ਜੀ ਭਰ ਕੇ