(ਸਮਾਜ ਵੀਕਲੀ)
ਕਿਸਮਤ ਨੂੰ ਹੈ ਸੁੱਤੀ ਜਗਾਉਣਾ,
ਭਾਵੇਂ ਜਾਗਣਾ ਪੈ ਜਾਏ ਰਾਤਾਂ ਨੂੰ l
ਰੇਖਾਵਾਂ ਤੇ ਯਕੀਨ ਨਹੀਂ ਕਰਨਾ,
ਰੋਜ਼ਾਨਾ ਤੜਕੇ ਉੱਠਣਾ ਹੈ ਪ੍ਰਭਾਤਾਂ ਨੂੰ l
ਧਰਤੀ ਨੂੰ ਸਵਰਗ ਬਣਾਉਣਾ,
ਸੰਭਾਲ ਰੱਖੂੰ ਕੁਦਰਤੀ ਦਾਤਾਂ ਨੂੰ l
ਇਨਸਾਨਾਂ ਨੂੰ ਇੱਕੋ ਜਿਹਾ ਦੇਖਣਾ,
ਨਾ ਸਮਝਣਾ ਉੱਚਾ ਨੀਵਾਂ ਜਾਤਾਂ ਨੂੰ l
ਸੋਨੇ ਵਰਗੇ ਯਾਰ ਮਿਲ ਗਏ,
ਕੀ ਕਰਨਾ ਨਕਲੀ ਧਾਤਾਂ ਨੂੰ?
ਸਾਰੀ ਦੁਨੀਆਂ ਬੇਸ਼ੱਕ ਬਦਲ ਨਾ ਹੋਈ,
ਅਵਤਾਰ ਬਦਲ ਦੇਊ ਹਾਲਾਤਾਂ ਨੂੰ l
ਸਮਝ ਭਾਵੇਂ ਵਿਰਲਿਆਂ ਨੂੰ ਲੱਗਣ,
ਖੁਰਦਪੁਰੀਆ ਪਾਉਂਦਾ ਰਹੂਗਾ ਬਾਤਾਂ ਨੂੰ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147