ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਬੰਗਾ ਦੀ ਮੀਟਿੰਗ ਬਾਬਾ ਗੋਲਾ ਪਾਰਕ ਬੰਗਾ ਵਿਖੇ ਹੋਈ

ਬੰਗਾ  (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ )- ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਬੰਗਾ ਦੀ ਮੀਟਿੰਗ ਬਾਬਾ ਗੋਲਾ ਪਾਰਕ ਬੰਗਾ ਵਿਖੇ ਹੋਈ।ਇਸ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਮਾਸਟਰ ਜਗਦੀਸ਼ ਰਾਏ ਪੁਰ ਡੱਬਾ , ਮੋਹਨ ਬੀਕਾ ਅਤੇ ਬਲਜੀਤ ਖਟਕੜ ਨੇ ਦੱਸਿਆ ਕਿ ਤਰਕਸ਼ੀਲ ਮੈਗਜ਼ੀਨ ਅੰਕ ਨਵੰਬਰ- ਦਸੰਬਰ ਦੀ ਵੰਡ ਕੀਤੀ ਗਈ। ਜੋਨ ਆਗੂ ਸੁਖਵਿੰਦਰ ਗੋਗਾ ਜੀ ਦੀ ਵੱਡੀ ਭੈਣ ਸ੍ਰੀਮਤੀ ਰਾਮ ਪਿਆਰੀ ਦੀ ਬੇ-ਵਕਤੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਪਿੰਡ ਕੁੱਲੇਵਾਲ ਵਿਖੇ ਜੋਨ ਨਵਾਂਸ਼ਹਿਰ ਦੀ ਛਿਮਾਹੀ ਇਕੱਤਰਤਾ ਸੰਬੰਧੀ ਜਾਣਕਾਰੀ ਦਿੱਤੀ ਜਿਸ ਵਿੱਚ ਕਿਤਾਬ “ਅੰਧਵਿਸ਼ਵਾਸਾਂ ਦਾ ਜੂੜ ਕਿਵੇ ਵੱਢੀਏ”ਸੰਬੰਧੀ ਸੂਬਾ ਕਮੇਟੀ ਮੈਂਬਰ ਸੁਮੀਤ ਸਿੰਘ ਅੰਮ੍ਰਿਤਸਰ ਵਲੋਂ ਪਰਚਾ ਪੜ੍ਹਿਆ। ਵਿਚਾਰ ਚਰਚਾ ਵਿੱਚ ਮਾਸਟਰ ਨਰੇਸ਼ ਮੰਮੀਆਂ ਅਵਤਾਰ ਲੰਗੇਰੀ, ਗੁਰਨਾਮ ਗੜ੍ਹਸ਼ੰਕਰ, ਸੱਤਪਾਲ ਸਲੋਹ,ਮਾਸਟਰ ਜਗਦੀਸ਼ ਰਾਏ ਪੁਰ ਡੱਬਾ, ਮੈਡਮ ਕਮਲਜੀਤ ਕੌਰ, ਰੂਬੀ ਬੰਗਾ, ਬਲਵਿੰਦਰ ਕੌਰ ਅਤੇ ਚਰਨਜੀਤ ਸਿੰਘ ਨੇ ਭਾਗ ਲਿਆ। ਤਰਕਸ਼ੀਲ ਪਰਿਵਾਰਕ ਮਿਲਣੀ ਵੀ ਹੋਈ। ਜਿਸ ਵਿੱਚ ਇਕਾਈ ਬੰਗਾ, ਨਵਾਂਸ਼ਹਿਰ, ਗੜ੍ਹਸ਼ੰਕਰ ਅਤੇ ਰਾਹੋਂ ਦੇ ਸਾਰੇ ਮੈਂਬਰ ਪਰਿਵਾਰਾਂ ਸਮੇਤ ਪਹੁੰਚੇ। ਚੇਤਨਾ ਪਰਖ ਪ੍ਰੀਖਿਆ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੀਖਿਆ ਦਾ ਨਤੀਜਾ ਆ ਗਿਆ ਹੈ ਜਿਸ ਵਿੱਚ ਇਕਾਈ ਬੰਗਾ ਅਧੀਨ ਸ.ਸ.ਸ.ਸ.ਮੂਸਾਪੁਰ ਅਤੇ ਸ.ਮਿਡਲ ਸਕੂਲ ਭੰਗਲ ਖੁਰਦ ਦੇ ਵਿਦਿਆਰਥੀਆਂ ਨੇ ਜੋਨ ਪੱਧਰੀ ਮੱਲਾਂ ਮਾਰੀਆਂ।ਉਹਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਸਾਫ਼ ਅਤੇ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਰਹਿੰਦ ਖੂੰਹਦ ਨੂੰ ਅੱਗਾਂ ਨਾ ਲਗਾਈਆਂ ਜਾਣ। ਅੰਧ ਵਿਸ਼ਵਾਸ਼ ਫੈਲਾਉਣ ਵਾਲਿਆਂ ਤੋਂ ਸੁਚੇਤ ਰਿਹਾ ਜਾਵੇ। ਸਤਨਾਮ ਖਟਕੜ ਵਲੋਂ ਕੀਤੇ ਜਾਂਦੇ ਸਮਾਜ ਸੇਵੀ ਕੰਮਾਂ ਦੀ ਸਾਰਿਆਂ ਵਲੋਂ ਸ਼ਲਾਘਾ ਕੀਤੀ ਗਈ।ਵਿਗਿਆਨਕ ਸੋਚ ਦੇ ਧਾਰਨੀ ਬਣਨ ਲਈ ਤਰਕਸ਼ੀਲ ਸਾਹਿਤ ਪੜ੍ਹਿਆ ਜਾਵੇ।ਇਸ ਮੌਕੇ ਮਾਸਟਰ ਪਰਮਜੀਤ ਖਮਾਚੋਂ, ਸੁਖਵਿੰਦਰ ਲੰਗੇਰੀ,ਬੇਟਾ ਦਿਲਸ਼ਾਨ, ਕੁਲਵਿੰਦਰ ਖਟਕੜ, ਸੁਖਵਿੰਦਰ ਗੋਗਾ,ਰੂਬੀ ਬੰਗਾ, ਸੁਰੇਸ਼ ਕਰਵਾਣਾ, ਸ਼ਿਵਜੀਤ , ਹਰਜਿੰਦਰ ਸੂੰਨੀ ਅਤੇ ਹਰਚਰਨ ਨੌਰਾ ਆਦਿ ਹਾਜ਼ਰ ਸਨ।
ਮਾਸਟਰ ਜਗਦੀਸ਼ ਰਾਏ ਪੁਰ ਡੱਬਾ।
ਵਿੱਤ ਸਕੱਤਰ ਇਕਾਈ ਬੰਗਾ।
ਫੋਨ ਨੰਬਰ 9417434038

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ‘ਚ ਦੋ ਲੱਖ ਦੀ ਸਕਾਲਰਸ਼ਿਪ ਵੰਡੀ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਨਿਭਾਈ ਰਸਮ
Next articleਇੱਕ ਕੋਸ਼ਿਸ਼ ਵਿਰਾਸਤੀ ਕਹਾਵਤਾਂ ਸੰਭਾਲਣ ਦੀ