ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) 68ਵੀਆਂ ਪੰਜਾਬ ਸਕੂਲ ਗੇਮਸ 2024-25 ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਲਲਿਤਾ ਅਰੋੜਾ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਤਰਲੋਚਨ ਸਿੰਘ ਤੇ ਮਾਸਟਰ ਅਜੈ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਖੜਕਾਂ ਦੀ ਦਸਵੀਂ ਜਮਾਤ ਦੀ ਵਿਦਿਆਰਥਨ ਦੀਕਸ਼ਾ ਥਿੰਦ ਨੇ ਮੋਹਾਲੀ ਵਿਖੇ ਖੇਡ ਤੈਰਾਕੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 50 ਮੀਟਰ, 100 ਮੀਟਰ ਅਤੇ 200 ਮੀਟਰ ਵਿੱਚ ਤਿੰਨ ਗੋਲਡ ਮੈਡਲ ਹਾਸਲ ਕਰ ਹੁਸ਼ਿਆਰਪੁਰ ਜ਼ਿਲੇ ਦਾ ਨਾਮ ਰੌਸ਼ਨ ਕੀਤਾ। ਇਸ ਤੋਂ ਇਲਾਵਾ ਇਸ ਸਰਕਾਰੀ ਸਕੂਲ ਦੀ ਖਿਡਾਰਨ ਦੁਆਰਾ ਖੇਡ ਵਤਨ ਪੰਜਾਬ ਦੀਆਂ ਦੇ ਸਟੇਟ ਤੈਰਾਕੀ ਟੂਰਨਾਮੈਂਟ ਵਿੱਚ ਇਸ ਸਾਲ ਤਿੰਨ ਗੋਲਡ ਮੈਡਲ ਹਾਸਲ ਕਰ ਇਤਿਹਾਸਿਕ ਜਿੱਤਾਂ ਹਾਸਿਲ ਕੀਤੀਆਂ। ਹੁਣ ਇਹ ਖਿਡਾਰਨ ਨੈਸ਼ਨਲ ਸਕੂਲ ਗੇਮਸ ਵਿੱਚ ਗੁਜਰਾਤ ਵਿਖੇ ਪੰਜਾਬ ਦੀ ਅਗਵਾਈ ਕਰਨ ਜਾ ਰਹੀ ਹੈ। ਉਪ ਜ਼ਿਲ੍ਹਾ ਸਿੱਖਿਆ ਅਫਸਰ ਧੀਰਜ ਵਸ਼ਿਸ਼ਟ ਦੁਆਰਾ ਖਿਡਾਰਨ ਨੂੰ ਜ਼ਿਲ੍ਹੇ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਤਰਲੋਚਨ ਸਿੰਘ ਵੱਲੋਂ ਖਿਡਾਰਨ ਨੂੰ ਨਕਦ ਇਨਾਮ ਦਿੰਦਿਆਂ ਨੈਸ਼ਨਲ ਗੇਮਸ ਲਈ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਪਰਮਿੰਦਰ ਸਿੰਘ ,ਮੋਨੀਕਾ ਰਾਣਾ, ਦਲਜੀਤ ਕੌਰ, ਸੁਸ਼ਮਾ ਦੇਵੀ, ਸੁਰਿੰਦਰ ਸਿੰਘ ,ਰਾਜੀਵ ਸ਼ਰਮਾ, ਰਮਣੀਕ ਸਿੰਘ, ਮਨਜੀਤ ਸਿੰਘ, ਨਿਧੀ ਸ਼ਰਮਾ ,ਮੀਨਾਕਸ਼ੀ, ਦਲਜੀਤ ਕਿੰਦ, ਸਨੇਹ ਲਤਾ, ਗੁਰਪ੍ਰੀਤ ਕੌਰ, ਰਾਜਨ ਮਰਵਾਹਾ,ਚਮਨ ਲਾਲ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly