ਟਰਾਈਸਿਟੀ ਹਸਪਤਾਲ ਮੁਹਾਲੀ ਵਲੋਂ ਮੰਗੂਪੁਰ ਸਕੂਲ ਵਿਖੇ 170 ਮਰੀਜਾਂ ਦਾ ਕੀਤਾ ਡਾਕਟਰੀ ਮੁਆਇਨਾ

ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਮਾਜਸੇਵੀ ਚੌਧਰੀ ਮਹਿੰਦਰ ਪਾਲ ਭੂੰਬਲਾ ਸਾਬਕਾ ਸਰਪੰਚ ਪਿੰਡ ਮੰਗੂਪੁਰ ਵਲੋਂ ਵਿਸ਼ੇਸ਼ ਉਪਰਾਲਾ ਕਰਕੇ ਸਮੂਹ ਨਗਰ ਨਿਵਾਸੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਮਿਡਲ ਸਕੂਲ ਮੰਗੂਪੁਰ ਵਿਖੇ ਟਰਾਈਸਿਟੀ ਹਸਪਤਾਲ ਸੰਨੀ ਇਨਕਲੇਵ ਮੁਹਾਲੀ ਦੇ ਮਾਹਿਰ ਡਾਕਟਰਾਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਕੈਪ ਵਿੱਚ ਡਾਕਟਰ ਮੋਹਿਤ ਪੀ ਗੁਪਤਾ ਅੱਖਾਂ ਦੇ ਮਾਹਿਰ ਡਾਕਟਰ ਦੀ ਅਗਵਾਈ ਵਿੱਚ ਪਹੁੰਚੀ ਟੀਮ ਵਲੋਂ ਕਰੀਬ 170 ਮਰੀਜਾਂ ਦਾ ਡਾਕਟਰੀ ਮੁਆਇਨਾ ਕੀਤਾ ਗਿਆ। ਜਿਸ ਦਾ ਉਦਘਾਟਨ ਚੌਧਰੀ ਮਹਿੰਦਰ ਪਾਲ ਭੂੰਬਲਾ ਵਲੋਂ ਸਮੂਹ ਨਗਰ ਨਿਵਾਸੀ ਬਜੁਰਗਾਂ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਅੱਖਾਂ ਦਾ ਦਾਨ ਸਭ ਤੋਂ ਉੱਤਮ ਦਾਨ ਹੁੰਦਾ ਹੈ। ਇਸ ਕਰਕੇ ਸਾਨੂੰ ਸਮਾਜ ਅੰਦਰ ਅਜਿਹੇ ਕਾਰਜ ਜਰੂਰ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਉਹਨਾ ਦੱਸਿਆ ਕਿ ਲੋੜਵੰਦ ਮਰੀਜਾਂ ਨੂੰ ਮੁਫਤ ਐਨਕਾਂ ਅਤੇ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ। ਉਹਨਾਂ ਦੱਸਿਆ ਕਿ ਇਹਨਾਂ ਮਰੀਜਾਂ ਵਿੱਚੋਂ 40 ਮਰੀਜਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ ਹੈ। ਜਿਹਨਾਂ ਦੇ ਆਪ੍ਰੇਸ਼ਨ ਟਰਾਈਸਿਟੀ ਹਸਪਤਾਲ ਮੁਹਾਲੀ ਵਿਖੇ ਕੀਤੇ ਜਾਣਗੇ। ਇਸ ਮੌਕੇ ਹਸਪਤਾਲ ਦੀ ਟੀਮ ਵਲੋਂ ਸ਼੍ਰੀ ਸੁਰਿੰਦਰ ਕੁਮਾਰ, ਪ੍ਰਿਅੰਕਾ, ਸਾਜਨ, ਹੇਮਾ ਤੋਂ ਇਲਾਵਾ ਬੀਬੀ ਕੁਲਦੀਪ ਕੌਰ ਸਰਪੰਚ ਮੰਗੂਪੁਰ, ਠੇਕੇਦਾਰ ਰੌਸ਼ਨ ਲਾਲ, ਤੇਲੂ ਰਾਮ ਪੰਚ, ਹਵਾਲਦਾਰ ਦਵਿੰਦਰ ਕੁਮਾਰ, ਸੋਹਣ ਲਾਲ ਪੱਪੂ, ਮਨੀ ਕੁਮਾਰ, ਰਾਮ ਪਾਲ ਮਾਹੀਪੁਰ, ਚਰਨ ਦਾਸ ਸਾਬਕਾ ਸਰਪੰਚ, ਦਰਸ਼ਨ ਲਾਲ ਨੰਬਰਦਾਰ ਚੰਦਿਆਣੀ ਕਲਾਂ, ਮਾਸਟਰ ਬਲਵਿੰਦਰ ਸਿੰਘ ਨਾਨੋਵਾਲੀਆ ਸੇਵਾਮੁਕਤ ਸਕੂਲ ਇੰਚਾਰਜ, ਚੌਧਰੀ ਪਰਮਾ ਨੰਦ, ਕੁਲਦੀਪ ਕੁਮਾਰ, ਛਿੰਦਰ ਪਾਲ ਪੰਚ, ਸੀਮਾ ਰਾਣੀ ਪੰਚ, ਮੰਗਤ ਰਾਮ, ਬਲਵੀਰ ਚੰਦ ਪੰਚ, ਸਰੋਜ ਰਾਣੀ ਤੇ ਜਸਵਿੰਦਰ ਕੌਰ ਪੰਚ ਆਦਿ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਪੌੜੀ ਲਗਾਉਣ ਲਈ ਮੰਗ ਪੱਤਰ ਦਿੱਤਾ
Next articleਭਾਵਨਾ ਅਰੋੜਾ ਦੀ ਬਹੁ-ਉਡੀਕੀ ਕਿਤਾਬ ‘ਨਗਰੋਟਾ ਅੰਡਰ ਸੀਜ’ ਰਿਲੀਜ਼ ਹੋਈ