ਸੁਪਰ ਸੀਡਰ ਨਾਲ ਬਿਜਵਾਏ ਪ੍ਰਦਰਸ਼ਨੀ ਪਲਾਟ ਦਾ ਕੀਤਾ ਨਿਰੀਖਣ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸੁਪਰ ਸੀਡਰ ਟੈਕਨਾਲੋਜੀ ਨੂੰ ਉਤਸ਼ਾਹਿਤ ਕਰਨ ਵਾਸਤੇ ਆਤਮਾ ਪ੍ਰੋਜੈਕਟ ਤਹਿਤ ਲਗਾਏ ਗਏ ਪ੍ਰਦਰਸ਼ਨੀ ਪਲਾਟ ਦਾ ਬਲਾਕ ਨਡਾਲਾ ਦੇ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਨਿਰੀਖਣ ਕੀਤਾ ਗਿਆ । ਇਹਨਾਂ ਸ਼ਬਦਾ ਦਾ ਪ੍ਰਗਟਾਵਾ ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਡਾਕਟਰ ਸ਼ੁਸ਼ੀਲ ਕੁਮਾਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ।

ਖੇਤੀਬਾੜੀ ਅਫ਼ਸਰ ਨਡਾਲਾ ਸ੍ਰੀ ਗੁਰਦੀਪ ਸਿੰਘ ਦੀ ਅਗਵਾਈ ਹੇਠ   ਬਲਾਕ ਨਡਾਲਾ ਦੀ ਟੀਮ ਵਿਚ ਸ਼ਾਮਿਲ ਕਰਮਚਾਰੀਆਂ ਨੇ  ਪਿੰਡ ਤਲਵਾੜਾ ਦੇ ਕਿਸਾਨ ਗੁਰਵਿੰਦਰ ਕੌਰ ਪਤਨੀ ਤਰਿੰਦਰਜੀਤ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ । ਗੁਰਵਿੰਦਰ ਕੌਰ ਕੋਲ ਤਿੱਨ ਏਕੜ ਮਾਲਕੀ ਜ਼ਮੀਨ ਹੈ ।ਫਸਲੀ ਚੱਕਰ ਦੇ ਤੌਰ ਤੇ ਗੁਰਵਿੰਦਰ ਕੌਰ ਕਣਕ ਝੋਨੇ ਦੀ ਰਵਾਇਤੀ ਖੇਤੀ ਕਰਦੇ ਹਨ ।ਉਨ੍ਹਾਂ ਨੇ ਪਿਛਲੇ ਤਿੰਨ ਚਾਰ ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਇਸ ਵਾਰ ਉਨ੍ਹਾਂ ਨੇ ਕਿਰਾਏ ਉੱਪਰ ਸੁਪਰ ਸੀਡਰ ਲੈ ਕੇ ਕਣਕ ਦੀ ਬਿਜਾਈ ਕੀਤੀ ਹੈ ।

ਇਸ ਮੌਕੇ ਉਨ੍ਹਾਂ ਦੇ ਨਾਲ ਨਦੀਨ ਨਾਸ਼ਕਾਂ ਉੱਪਰ ਵਿਚਾਰ ਵਟਾਂਦਰਾ ਕਰਦੇ ਹੋਏ ਯਾਦਵਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਅਤੇ ਇੰਦਰਜੋਤ ਸਿੰਘ ਖੇਤੀਬਾਡ਼ੀ ਉਪ ਨਿਰੀਖਕ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਿਆਰੀ ਕੀਟਨਾਸ਼ਕ ਹੀ ਵਰਤਣ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਕੀਟਨਾਸ਼ਕਾਂ ਦੀ ਮਿਕਦਾਰ ਵਰਤੀ ਜਾਵੇ ।ਇਸ ਮੌਕੇ ਤੇ ਪਿੰਡ ਤਲਵਾੜਾ ਦੇ ਕਿਸਾਨ ਬਿਕਰਮ ਸਿੰਘ ਵੀ ਹਾਜ਼ਰ ਸਨ ।

Previous articleਖੈੜਾ ਦੋਨਾ ਜ਼ੋਨ ਦੇ ਵੱਖ ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਤਕਸੀਮ
Next articleਪ੍ਰਵਾਸੀ ਭਾਰਤੀ ਮਲਕਿੰਦਰ ਸਿੰਘ ਸੁਨਰ ਯੂ ਐਸ ਏ ਵੱਲੋਂ ਕਿਰਸਾਨੀ ਸਘੰਰਸ਼ ਲਈ ਦੋ ਟਰੱਕ ਰਾਸ਼ਨ ਭੇਜੇ ਗਏ