ਸੂਬੇਦਾਰ ਜਸਵਿੰਦਰ ਸਿੰਘ
(ਸਮਾਜ ਵੀਕਲੀ) ਗੁਰੂਆਂ ਪੀਰਾਂ ਦੀ ਧਰਤੀ ਅਖਵਾਉਣ ਵਾਲਾ ਪੰਜਾਬ ਇਸ ਵੇਲੇ ਬਹੁਪੱਖੀ ਅਤੇ ਬਹੁਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਜਿਹੜੇ ਅੰਕੜੇ ਅੱਜ ਪੜ੍ਹਨ , ਵੇਖਣ ਤੇ ਸੁਣਨ ਨੂੰ ਮਿਲ ਰਹੇ ਹਨ |ਉਹ ਬਹੁਤ ਹੀ ਸ਼ਰਮ ਸ਼ਾਕ ਕਰ ਦੇਣ ਵਾਲੇ ਹਨ | ਰੋਜ਼ਾਨਾ ਔਸਤਨ 2-3 ਕਤਲ , 5-7 ਹਮਲੇ, 15-20 ਚੋਰੀ ਦੀਆਂ ਵਾਰਦਾਤਾਂ ਤੇ ਹੋਰ ਅਨੇਕਾਂ ਹੀ ਅਪਰਾਧਿਕ ਮਾਮਲੇ ਸਾਹਮਣੇ ਆ ਰਹੇ ਹਨ |ਇਸ ਤੋਂ ਇਲਾਵਾ 2-3 ਖੁਦਕਸ਼ੀਆਂ ਤੇ 10-15 ਐਕਸੀਡੈਂਟ ਨਾਲ ਹੋ ਰਹੀਆਂ ਮੌਤਾਂ ਦੀ ਗਿਣਤੀ ਵੱਖਰੀ ਹੈ | ਹਰ ਦਿਨ ਇੱਕ ਦੋ ਵਿਅਕਤੀਆਂ ਦਾ ਅਗਵਾ ਹੋਣਾ, ਫਿਰੌਤੀਆਂ ਤੇ ਕਤਲਾਂ ਦਾ ਰੁਝਾਨ ਨਿਰੰਤਰ ਜਾਰੀ ਹੈ |ਹਰ ਰੋਜ਼ ਇੱਕ ਦੋ ਔਰਤਾਂ ਨਾਲ ਜਬਰ-ਜਨਾਹ, 8-10 ਵਿਅਕਤੀਆਂ ਦਾ ਝਪਟਮਾਰੀ ਦਾ ਸ਼ਿਕਾਰ ਹੋਣਾ |8-10 ਮਾਪਿਆਂ ਵੱਲੋਂ ਆਪਣੇ ਪੁੱਤਰਾਂ ਨੂੰ ਬੇਦਖਲ ਕਰਨਾ ਦਾ ਸਿਲਸਿਲਾ ਨਿਰੰਤਰ ਜਾਰੀ ਹੈ | ਪਤਨੀਆਂ ਪ੍ਰੇਮੀਆਂ ਨਾਲ ਮਿਲ ਕੇ ਪਤੀਆਂ ਨੂੰ ਕਤਲ ਕਰਾਉਣ ਦਾ ਨਵਾਂ ਰਿਵਾਜ਼ ਚੱਲ ਪਿਆ ਹੈ |ਹਰ ਰੋਜ਼ 15-16 ਤਲਾਕ ਦੇ ਕੇਸ ਦਰਜ ਹੋ ਰਹੇ ਹਨ |ਕਚਹਿਰੀਆਂ ਵਿੱਚ ਮੇਲੇ ਵੱਖਰੇ ਲੱਗੇ ਵੇਖੇ ਜਾ ਸਕਦੇ ਹਨ |ਇਸ ਤੋਂ ਇਲਾਵਾ ਨਸ਼ਿਆਂ ਦੀ ਮਹਾਮਾਰੀ ਕਾਰਨ ਮਾਪੇ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਨ। ਬੇਸ਼ਕ ਹਰ ਰੋਜ਼ ਕਰੋੜ੍ਹਾਂ ਦੀ ਨਸ਼ਿਆਂ ਦੀਆਂ ਖੇਪਾਂ ਫੜੀਆਂ ਜਾ ਰਹੀਆਂ ਹਨ |ਪਰ ਫਿਰ ਵੀ ਨਸ਼ਿਆਂ ਦੇ ਸੇਵਨ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਹਰ ਰੋਜ਼ ਵਾਧਾ ਹੋ ਰਿਹਾ ਹੈ |ਸਿਵਿਆ ਦੇ ਵੱਲ ਨੌਜਵਾਨੀ ਲਗਾਤਾਰ ਤੁਰਦੀ ਜਾ ਰਹੀ ਹੈ |ਬਾਕੀ ਰਹਿੰਦੀ ਖੂੰਹਦੀ ਸਾਡੀ ਨੌਜਵਾਨ ਪੀੜ੍ਹੀ ਬਦੇਸ਼ਾਂ ਵੱਲ ਕੂਚ ਕਰ ਰਹੀ ਹੈ |ਕੋਈ ਪੜ੍ਹਾਈ ਦਾ ਬਹਾਨਾ ਲਾ ਕੇ ਤੇ ਕੋਈ ਕੰਮ ਕਰਨ ਦੇ ਬਹਾਨੇ ਪੰਜਾਬ ਤੋਂ ਬਾਹਰ ਜਾ ਰਿਹਾ ਹੈ |ਜਿਸ ਨੂੰ ਬਾਹਰ ਜਾਣ ਦਾ ਕੋਈ ਤਰੀਕਾ ਨਜ਼ਰ ਨਹੀਂ ਆਉਂਦਾ |ਉਹ ਡੌਕੀ ਲਾ ਕੇ ਲੱਖਾਂ ਰੁਪਏ ਖਰਚ ਕੇ ਇੱਥੋਂ ਭੱਜੇ ਜਾ ਰਹੇ ਹਨ |ਅੱਜ ਦੀ ਤਰੀਕ ਵਿੱਚ ਲੱਖਾਂ ਭਈਏ ਸਾਡੇ ਸਮੁੱਚੇ ਪੰਜਾਬ ਦੇ ਵਸਨੀਕ ਬਣ ਰਹੇ ਹਨ | ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਸੱਮਿਸਿਆਵਾਂ ਦਾ ਸਾਹਮਣਾ ਸਮੁੱਚੇ ਪੰਜਾਬੀ ਕਰ ਰਹੇ ਹਨ |ਜਿਹਨਾਂ ਦੀ ਚਰਚਾ ਅਗਲੇ ਲੇਖ ਵਿੱਚ ਕਰਨ ਦੀ ਕੋਸ਼ਿਸ ਕਰਾਂਗਾ|ਉਸ ਸਮੇ ਦਿਲ ਨੂੰ ਬਹੁਤ ਦੁੱਖ ਲਗਦਾ ਹੈ , ਜਦੋਂ ਇਸ ਸਥਿੱਤੀ ਵਾਲੇ ਪਾਸੇ ਰਾਜਸੀ ਆਗੂਆਂ ਦਾ ਯੋਗਦਾਨ ਸਾਹਮਣੇ ਆਉਂਦਾ ਹੈ |ਉਸ ਸਮੇ ਸ਼ਰਮ ਸਿਰ ਨਾਲ ਝੁਕ ਜਾਂਦਾ ਹੈ।ਕੀ ਸਮੁੱਚੇ ਪੰਜਾਬ ਵਿੱਚ ਬਦਲਾਅ ਲਿਆਉਣ ਦਾ ਇਹ ਨਤੀਜ਼ਾ ਹੈ |ਪੰਜਾਬ ਸਰਕਾਰ ਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਸਖਤ ਜ਼ਰੂਰਤ ਹੈ |ਤਾਂ ਕਿ ਪੰਜਾਬ ਵਾਸੀ ਆਪਣੀ ਜਿੰਦਗੀ ਨਾ ਅਨੰਦ ਮਾਣ ਸੱਕਣ |
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮਮਦੋਟ 7589155501
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly