ਰਾਜਸੀ ਕ੍ਰਾਂਤੀਆਂ ਦੀ ਅਗਵਾਈ ਸਦਾ ਸਮਾਜੀ ਅਤੇ ਧਾਰਮਿਕ ਕ੍ਰਾਂਤੀਆਂ ਕਰਦੀਆਂ ਹਨ

ਸਮਾਜ ਵੀਕਲੀ ਯੂ ਕੇ,  

ਆਮ ਤੌਰ ‘ਤੇ ਇਤਿਹਾਸ ਇਸ ਸੱਚਾਈ ਦੀ ਗਵਾਹੀ ਭਰਦਾ ਹੈ ਕਿ ਰਾਜਸੀ ਕ੍ਰਾਂਤੀਆਂ ਦੀ ਅਗਵਾਈ ਸਦਾ ਸਮਾਜੀ ਅਤੇ ਧਾਰਮਿਕ ਕ੍ਰਾਂਤੀਆਂ ਕਰਦੀਆਂ ਹਨ।

ਲੂਥਰ ਦਾ ਸ਼ੁਰੂ ਕੀਤਾ ਧਾਰਮਿਕ ਸੁਧਾਰ, ਯੂਰਪੀ ਲੋਕਾਂ ਦੀ ਰਾਜਸੀ ਆਜ਼ਾਦੀ ਦਾ ਆਗੂ ਸੀ। ਇੰਗਲੈਂਡ ਵਿਚ ‘ਪਿਊਰਟਨਾ’ ਦੇ ਕੀਤੇ ਸੁਧਾਰ, ਰਾਜਸੀ ਆਜ਼ਾਦੀ ਦਾ ਕਾਰਨ ਬਣੇ। ਉਨ੍ਹਾਂ ਨੇ ਨਵੀਂ ਦੁਨੀਆਂ ਦੀ ਨੀਂਹ ਰੱਖੀ। ਉਨ੍ਹਾਂ ਦੇ ਕਾਰਨ ਅਮਰੀਕੀ ਆਜ਼ਾਦੀ ਦੀ ਜੰਗ ਜਿੱਤੀ ਗਈ ਅਤੇ ਪਿਊਰਟਨ ਇਕ ਧਾਰਮਿਕ ਅੰਦੋਲਨ ਸੀ।

ਇਹ ਸੱਚਾਈ ਮੁਸਲਿਮ ਸਾਮਰਾਜ ਉੱਤੇ ਵੀ ਠੀਕ ਢੁੱਕਦੀ ਹੈ। ਅਰਬ-ਲੋਕ ਇਕ ਰਾਜਸੀ ਤਾਕਤ ਬਣਨ ਤੋਂ ਪਹਿਲਾਂ ਹਜ਼ਰਤ ਮੁੰਹਮਦ ਸਾਹਿਬ ਦੀ ਆਰੰਭ ਕੀਤੀ, ਇਕ ਪੂਰਣ ਧਾਰਮਿਕ ਕ੍ਰਾਂਤੀ ਵਿਚੋਂ ਲੰਘ ਚੁੱਕੇ ਸਨ।

ਭਾਰਤ ਦਾ ਇਤਿਹਾਸ ਵੀ ਇਸੇ ਨਤੀਜੇ ਦੀ ਹਮਾਇਤ ਕਰਦਾ ਹੈ। ਚੰਦਰ ਗੁਪਤ ਦੀ ਅਗਵਾਈ ਵਿਚ ਰਾਜਸੀ ਕ੍ਰਾਂਤੀ ਤੋਂ ਪਹਿਲਾਂ ਭਗਵਾਨ ਬੁੱਧ ਦੀ ਧਾਰਮਿਕ ਅਤੇ ਸਮਾਜੀ ਕ੍ਰਾਂਤੀ ਆ ਚੁੱਕੀ ਸੀ।

ਸ਼ਿਵਾ ਜੀ ਦੀ ਅਗਵਾਈ ਵਿਚ ਲਿਆਂਦੀ ਗਈ ਰਾਜਸੀ ਕ੍ਰਾਂਤੀ, ਮਹਾਂਰਾਸ਼ਟਰ ਦੇ ਸੰਤਾਂ ਰਾਹੀਂ ਕੀਤੇ ਗਏ ਧਾਰਮਿਕ ਅਤੇ ਸਮਾਜਿਕ ਸੁਧਾਰ ਤੋਂ ਪਿੱਛੋਂ ਆਈ ਸੀ।

ਸਿੱਖਾਂ ਦੀ ਰਾਜਸੀ ਕ੍ਰਾਂਤੀ, ਗੁਰੂ ਨਾਨਕ ਦੀ ਅਗਵਾਈ ਵਿਚ ਲਿਆਂਦੀ ਗਈ ਧਾਰਮਿਕ ਅਤੇ ਸਮਾਜੀ ਕ੍ਰਾਂਤੀ ਤੋਂ ਪਿਛੋਂ ਆਈ।

ਹੋਰ ਜ਼ਿਆਦਾ ਮਿਸਾਲਾਂ ਦੇਣੀਆਂ ਗੈਰ ਜ਼ਰੂਰੀ ਹਨ। ਇੰਨੀਆਂ ਹੀ ਇਹ ਸਾਬਤ ਕਰਨ ਲਈ ਕਾਫੀ ਹਨ ਕਿ ਕਿਸੇ ਕੌਮ ਦੇ ਰਾਜਸੀ ਵਿਕਾਸ ਦੇ ਲਈ ਲੋਕਾਂ ਦੇ ਵਿਚਾਰਾਂ ਅਤੇ ਮਨ ਦੀ ਆਜ਼ਾਦੀ, ਇਕ ਜ਼ਰੂਰੀ ਪਹਿਲ ਹੈ।

ਬਾਬਾਸਾਹਿਬ ਅੰਬੇਡਕਰ
ਜਾਤ-ਪਾਤ ਦਾ ਬੀਜਨਾਸ਼
ਸਫ਼ਾ 38

By – Satvendar Madara

Previous articleਟੇਪ ‘ਚ ਫਸਿਆ ਕੇਲਾ ਹੋਇਆ 52 ਕਰੋੜ ‘ਚ ਨਿਲਾਮ, ਵੀਡੀਓ ‘ਚ ਦੇਖੋ ਲੋਕਾਂ ਨੇ ਕਿਵੇਂ ਲਗਾਈ ਬੋਲੀ
Next articleABC Cargo UK Celebrates Festive Season with Exciting ‘Send & Drive’ Contest