ਕਪੂਰਥਲਾ, (ਸਮਾਜ ਵੀਕਲੀ) (ਕੌੜਾ )– ਅਧਿਆਪਕ ਵਿਦਿਆਰਥੀਆਂ ਲਈ ਮਜਬੂਤ ਬੁਨਿਆਦ,ਮਾਰਗਦਰਸ਼ਕ ਅਤੇ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਆਪਣਾ ਹਿੱਸਾ ਪਾਉਂਦੇ ਹਨ। ਅਧਿਆਪਕ ਦੁਆਰਾ ਦਿੱਤੇ ਜਾਂਦੇ ਪਿਆਰ, ਨਿਸ਼ਠਾ ਅਤੇ ਕਾਬਲੀਅਤ ਦਾ ਅਸਰ ਹਮੇਸ਼ਾਂ ਹੀ ਵਿਦਿਆਰਥੀ ਦੇ ਜੀਵਨ ਉੱਪਰ ਪੈਂਦਾ ਹੈ। ਇੱਕ ਚੰਗਾ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਮੱਥੇ ਵਿੱਚ ਸੁਪਨੇ ਬੀਜਦਾ ਹੈ ਅਤੇ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਵਿਖੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸ੍ਰੀ ਰਾਜੇਸ਼ ਕੁਮਾਰ ਮਾਨਯੋਗ ਉਪ-ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਕਪੂਰਥਲਾ ਨੇ ਸੁਲਤਾਨਪੁਰ ਅਤੇ ਮਸੀਤਾਂ ਬਲਾਕ ਦੇ ਸਕੂਲ ਮੁਖੀਆਂ ਦੀ ਮੀਟਿੰਗ ਵਿੱਚ ਕਹੇ। ਉਹਨਾਂ ਨੇ ਮਾਨਯੋਗ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਦਲਜਿੰਦਰ ਕੌਰ ਵਿਰਕ ਦੀ ਯੋਗ ਅਗਵਾਈ ਹੇਠ ਅਗਾਮੀ ਹੋਣ ਵਾਲੇ ਪਰਖ ਰਾਸ਼ਟਰੀ ਸਰਵੇਖਣ ਦੀ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ ਵਧੀਆ ਕਾਰਗੁਜ਼ਾਰੀ ਲਈ ਸਕੂਲ ਮੁਖੀਆਂ ਨੂੰ ਆਪ ਅਤੇ ਆਪਣੇ ਸਕੂਲ ਦੇ ਅਧਿਆਪਕਾਂ ਨੂੰ ਹੋਰ ਜਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕਰਨ ਲਈ ਕਿਹਾ। ਉਹਨਾਂ ਨੇ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਲਈ ਡੀ.ਆਰ.ਸੀ. ਅਤੇ ਆਪਣੇ ਆਪਣੇ ਬਲਾਕ ਦੇ ਬੀ.ਆਰ.ਸੀ. ਦੀਆਂ ਵੱਧ ਤੋਂ ਵੱਧ ਸੇਵਾਵਾਂ ਲੈਣ ਲਈ ਕਿਹਾ। ਸਕੂਲ ਪ੍ਰਿੰਸੀਪਲ ਮੈਡਮ ਆਸ਼ਾ ਰਾਣੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿਛਲੀ ਵਾਰ ਹੋਏ ਨੈਸ ਸਰਵੇਖਣ ਵਿੱਚ ਆਪਣੇ ਜਿਲ੍ਹੇ ਨੇ ਮਹੱਤਵਪੂਰਨ ਸਥਾਨ ਹਾਸਲ ਕੀਤਾ ਸੀ ਅਤੇ ਇਸ ਵਾਰ ਵੀ ਆਪਣਾ ਜਿਲ੍ਹਾ ਅਤੇ ਆਪਣਾ ਪੰਜਾਬ ਆਪਣੀ ਲੈਅ ਕਾਮਯਾਬ ਰੱਖੇਗਾ ਜਿਸ ਲਈ ਇਹ ਬਹੁਤ ਜਰੂਰੀ ਹੈ ਕਿ ਅਧਿਆਪਕ ਤੇ ਸਕੂਲ ਮੁਖੀ ਨਿੱਜੀ ਤੌਰ ਤੇ ਕਲਾਸਾਂ ਦੀ ਨਿਗਰਾਨੀ ਕਰਨ। ਇਸ ਤੋਂ ਇਲਾਵਾ ਸ੍ਰੀ ਬਲਕਾਰ ਸਿੰਘ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਬੂੜੇਵਾਲ , ਸ੍ਰੀ ਮੰਗਤ ਸਿੰਘ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਜੱਬੋਵਾਲ , ਸ੍ਰੀ ਹਰਵਿੰਦਰ ਸਿੰਘ ਬੀ.ਆਰ.ਸੀ. , ਸੀ ਹਰੀਸ਼ ਕੁਮਾਰ ਬੀ.ਆਰ.ਸੀ. , ਸ੍ਰੀ ਦੀਦਾਰ ਸਿੰਘ ਅਤੇ ਸ੍ਰੀ ਪਰਮਿੰਦਰ ਸਿੰਘ ਸੋਢੀ ਨੇ ਪਰਖ ਰਾਸ਼ਟਰੀ ਸਰਵੇਖਣ ਦੀ ਪ੍ਰੀਖਿਆ ਲਈ ਜਰੂਰੀ ਨੁਕਤੇ ਸਕੂਲ ਮੁਖੀਆਂ ਨਾਲ ਸਾਝੇ ਕੀਤੇ। ਇਸ ਵਿਸ਼ੇਸ਼ ਤੇ ਬੁਲਾਈ ਮੀਟਿੰਗ ਵਿੱਚ ਓਪਰੋਕਤ ਤੋਂ ਇਲਾਵਾ ਤਰਸੇਮ ਸਿੰਘ ਮੋਮੀ , ਧਿਆਨ ਸਿੰਘ ,ਪਰਮਜੀਤ ਸਿੰਘ ਟੋਡਰਵਾਲ ,ਨਿਰਮਲ ਸਿੰਘ ਜੋਸ਼ਨ , ਨਰੇਸ਼ ਕੋਹਲੀ , ਸੁਖਦੇਵ ਸਿੰਘ ਮੰਗੂਪੁਰ , ਦਲਵਿੰਦਰ ਸਿੰਘ , ਪਰਮਜੀਤ ਕੌਰ ਸ਼ਾਹਵਾਲਾ , ਬਲਜੀਤ ਕੌਰ ਬਿਧੀਪੁਰ , ਸੁਖਵਿੰਦਰ ਕੌਰ ਮੀਰੇ, ਪ੍ਰਮੋਦ ਕੁਮਾਰ ਤੋਤੀ , ਮਮਤਾ ਰਾਣੀ , ਵੀਨਾ ਪਰਾਸ਼ਰ , ਸੁਖਵਿੰਦਰ ਕੌਰ ਹੈਬਤਪੁਰ , ਸੁਰਜੀਤ ਕੌਰ ਜਾਰਜਪੁਰ , ਜਗਤਾਰ ਸਿੰਘ ਠੱਟਾ ਨਵਾਂ , ਸਤਨਾਮ ਕੌਰ , ਪਰਮਿੰਦਰ ਕੌਰ ਥਿੰਦ , ਗਰੀਨਾ ਰਾਣੀ , ਅਰਸ਼ਦੀਪ ਸਿੰਘ ਬਾਜਾ , ਕੁਲਵਿੰਦਰ ਸਿੰਘ ਮੰਡ ਇੰਦਰਪੁਰ ,ਕੰਵਰਦੀਪ ਸਿੰਘ , ਨਵਪ੍ਰੀਤ ਕੌਰ ਵਾਟਾਂਵਾਲੀ , ਗੁਰਵਿੰਦਰ ਸਿੰਘ ਅਲਾਟੀਆਂਵਾਲ , ਗੁਰਦਿਆਲ ਸਿੰਘ ਡੌਲਾ , ਰਾਜਵਿੰਦਰ ਕੌਰ ਨਸੀਰੇਵਾਲ , ਜਗਦੇਵ ਸਿੰਘ ਕਾਹਲੋਂ ਅਤੇ ਸੁਰੇਸ਼ ਕੁਮਾਰ ਮੋਠਾਵਾਲ ਸਮੇਤ ਸਮੂਹ ਸਕੂਲ ਮੂਖੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly