ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਪਰਾ ਦੇ ਉੱਘੇ ਸਮਾਜ ਸੈਵੀ ਖੋਸਲਾ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਸਾਬਕਾ ਪੰਚਾਇਤ ਮੈਂਬਰ ਸ੍ਰੀ ਬਾਲ ਕਿਸ਼ਨ ਖੋਸਲਾ ਦੀ ਧਰਮਪਤਨੀ ਸ੍ਰੀਮਤੀ ਨਿਸ਼ਾ ਖੋਸਲਾ ਦਾ ਬੀਤਾ ਦਿਨੀਂ ਬ੍ਰੇਨ ਹੈਮਰੇਜ ਕਾਰਣ ਦੇਹਾਂਤ ਹੋ ਗਿਆ | ਉਨਾਂ ਦੀ ਬੇਵਕਤੀ ਮੌਤ ‘ਤੇ ਇਲਾਕੇ ਦੇ ਸਰਪੰਚ, ਪੰਚਾਂ ਤੇ ਸਮਾਜ ਸੈਵੀ ਸੰਸਥਾਵਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਵੇ ਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ | ਉਨਾਂ ਦੀ ਬੇਵਕਤੀ ਮੌਤ ‘ਤੇ ਸ. ਚਰਨਜੀਤ ਸਿੰਘ ਚੰਨੀ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਜਲੰਧਰ, ਪਿ੍ੰਸੀਪਲ ਪ੍ਰੇਮ ਕੁਮਾਰ ਵਾਈਸ ਚੇਅਰਮੈਨ ਐਜੂਕੇਸ਼ਨ ਕਮੇਟੀ ਚੰਡੀਗੜ, ਹਲਕਾ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਫਿਲੌਰ, ਪ੍ਰਮੋਦ ਘਈ ਬਿੱਟੂ ਸਰਾਫ਼, ਰੋਪਨ ਘਈ ਸਰਾਫ਼, ਸਰਪੰਚ ਵਿਨੈ ਅੱਪਰਾ, ਤਿ੍ਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ, ਗਿਆਨ ਸਿੰਘ ਸਾਬਕਾ ਸਰਪੰਚ, ਸੰਦੀਪ ਅਬਰੋਲ ਤੇ ਹੋਰ ਮੋਹਤਬਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly