(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :-ਪੰਜਾਬ ਨਾਲ ਸੰਬੰਧਿਤ ਪ੍ਰਮੁੱਖ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਸ਼ਾਨਾਂਮੱਤਾ ਇਤਿਹਾਸ ਹੈ ਤੇ ਪੰਜਾਬ ਦੇ ਹੱਕਾਂ ਤੇ ਪੰਜਾਬ ਦੇ ਹਰ ਮਸਲੇ ਲਈ ਲੜਨ ਵਾਲੀ ਇਸ ਪਾਰਟੀ ਦੇ ਜੁਝਾਰੂ ਯੋਧੇ ਵਰਕਰ ਅਕਾਲੀ ਦਲ ਦੇ ਇੱਕ ਸੱਦੇ ਉੱਤੇ ਆਪਣੀ ਜਾਨਾਂ ਵਾਰਨ ਲਈ ਤਿਆਰ ਹੋ ਜਾਂਦੇ ਸਨ। ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਇਸ ਸਿਆਸੀ ਪਾਰਟੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜਿਹੇ ਪ੍ਰਧਾਨ ਨੇ ਜਦੋਂ ਇਸ ਦਾ ਕੰਮ ਕਾਜ ਸਾਂਭਿਆ ਤਾਂ ਉਸ ਨੇ ਆਪਣੇ ਪਰਿਵਾਰ ਨੂੰ ਹੀ ਇਸ ਪਾਰਟੀ ਉਪਰ ਕਾਬਜ਼ ਕਰ ਲਿਆ। ਲੋਕ ਹਿੱਤਾਂ ਦੀ ਰਾਖੀ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਇਹੋ ਜਿਹੇ ਪ੍ਰਧਾਨਾਂ ਦੇ ਚੁੰਗਲ ਵਿੱਚ ਆ ਕੇ ਹੋਰ ਹੀ ਪਾਸੇ ਨੂੰ ਤੁਰ ਪਿਆ। ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਉਸ ਦੇ ਫਰਜ਼ੰਦ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਜਿਨਾਂ ਨੇ ਆਪਣੇ ਰਾਜ ਵਿੱਚ ਅਨੇਕਾਂ ਅਜਿਹੀਆਂ ਬੱਜਰ ਗਲਤੀਆਂ ਕੀਤੀਆਂ ਜੋ ਸਿੱਖ ਧਰਮ ਤੇ ਸਿੱਖਾਂ ਲਈ ਹੀ ਮਾਰੂ ਸਾਬਤ ਹੋਈਆਂ। ਜਦੋਂ ਦਾ ਸੁਖਬੀਰ ਬਾਦਲ ਨੇ ਪ੍ਰਧਾਨਗੀ ਪਦ ਸਾਂਭਿਆ ਹੈ ਉਸ ਵੇਲੇ ਤੋਂ ਅਕਾਲੀ ਦਲ ਨਿਘਾਰ ਵੱਲ ਆਉਂਦਾ ਆਉਂਦਾ ਅੱਜ ਪੰਜਾਬ ਦੇ ਸਿਆਸੀ ਨਕਸ਼ੇ ਉੱਤੋਂ ਗਾਇਬ ਹੋ ਗਿਆ ਹੈ। ਪਿਛਲੇ ਸਮੇਂ ਤੋਂ ਅਕਾਲੀ ਦਲ ਦਾ ਰੇੜਕਾ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਵੀ ਚੱਲ ਰਿਹਾ ਹੈ ਤੇ ਸੁਖਬੀਰ ਬਾਦਲ ਤਨਖਾਹੀਆ ਕਰਾਰ ਦਿੱਤਾ ਹੋਇਆ ਸੀ। ਅੱਜ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਦੇ ਵਿੱਚ ਆਪਣਾ ਅਸਤੀਫ਼ਾ ਦਿੱਤਾ ਹੈ। ਇਸ ਅਸਤੀਫ਼ੇ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਨਹੀਂ ਸਮੁੱਚੇ ਪਾਸੇ ਨਵੀਂ ਚਰਚਾ ਛਿੜਨੀ ਸੁਭਾਵਕ ਹੀ ਹੈ ਹੁਣ ਅੱਗੋਂ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਬਣਦਾ ਹੈ ਕੀ ਕੁਝ ਸਹੀ ਜਾਂ ਗਲਤ ਚੱਲਦਾ ਹੈ ਇਹ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly