ਬੇਕਾਬੂ ਕਾਰ ਨੇ ਅੱਧੀ ਦਰਜਨ ਸ਼ਰਧਾਲੂ ਦਰੜੇ

ਸਰਦੂਲਗੜ੍ਹ (ਸਮਾਜ ਵੀਕਲੀ):   ਇੱਥੋਂ ਦੇ ਗੁਰਦੁਆਰਾ ਝੰਡਾ ਸਾਹਿਬ ਵਿਚ ਅੱਜ ਮੱਸਿਆ ਦੇ ਦਿਹਾੜੇ ਮੌਕੇ ਇਕ ਕਾਰ ਨੇ ਕੁਝ ਵਿਅਕਤੀਆਂ ਦਰੜ ਦਿੱਤਾ। ਸਰਦੂਲਗੜ੍ਹ ਥਾਣਾ ਮੁਖੀ ਅਜੇ ਕੁਮਾਰ ਪਰੋਚਾ ਨੇ ਦੱਸਿਆ ਕਿ ਮੱਸਿਆ ਮੌਕੇ ਇਤਿਹਾਸਕ ਗੁਰਦੁਆਰਾ ਝੰਡਾ ਸਾਹਿਬ ਵਿਚ ਹਰਿਆਣੇ ਦੇ ਪਿੰਡ ਪਨਿਹਾਰੀ ਤੋਂ ਬਲਕਾਰ ਸਿੰਘ ਪੁੱਤਰ ਬਲਵੰਤ ਸਿੰਘ ਮੱਥਾ ਟੇਕਣ ਆਇਆ ਸੀ।

ਉਸ ਤੋਂ ਆਪਣੀ ਗੱਡੀ ਨੂੰ ਗੁਰੂ ਘਰ ’ਚੋਂ ਬਾਹਰ ਕੱਢਣ ਮੌਕੇ ਅਚਾਨਕ ਬਰੇਕਾਂ ਦੀ ਥਾਂ ’ਤੇ ਰੇਸ ’ਤੇ ਪੈਰ ਰੱਖਿਆ ਗਿਆ। ਇਸ ਕਾਰਨ ਗੱਡੀ ਕੁਝ ਸ਼ਰਧਾਲੂਆਂ ’ਤੇ ਜਾ ਚੜ੍ਹੀ ਤੇ ਅੱਧੀ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚ ਧਰਮਵੀਰ ਸਿੰਘ ਤੇ ਮਨਪ੍ਰੀਤ ਕੌਰ ਗੰਭੀਰ ਜ਼ਖ਼ਮੀ ਹੋ ਗਏ, ਉਨ੍ਹਾਂ ਨੂੰ ਸਿਰਸਾ ਰੈਫਰ ਕਰ ਦਿੱਤਾ ਗਿਆ। ਦੂਜੇ ਜਖ਼ਮੀ ਸਿਵਲ ਹਸਪਤਾਲ ਸਰਦੂਲਗੜ੍ਹ ਵਿਚ ਜ਼ੇਰੇ ਇਲਾਜ ਹਨ। ਪੁਲੀਸ ਨੇ ਕਾਰ ਚਾਲਕ ਨੂੰ ਹਿਰਾਸਤ ਵਿਚ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ।

Previous articleਕਿਸਾਨਾਂ ਦੇ ਰੋਹ ਅੱਗੇ ਝੁਕੀ ਹਰਿਆਣਾ ਪੁਲੀਸ
Next articleਕਿਸਾਨਾਂ ਦੀਆਂ ਜ਼ਮੀਨਾਂ ਪੂੰਜੀਪਤੀਆਂ ਨੂੰ ਦੇਣਾ ਚਾਹੁੰਦੀ ਹੈ ਸਰਕਾਰ: ਰੁਲਦੂ ਸਿੰਘ