ਸਾਵਧਾਨ! ਪ੍ਰਭ ਆਸਰਾ ਵੱਲੋਂ ਬਿਨਾਂ ਬੁਲਾਏ ਘਰੋਂ-ਘਰੀਂ ਜਾ ਕੇ ਕਿਸੇ ਵੀ ਤਰ੍ਹਾਂ ਦੀ ਉਗਰਾਹੀ ਨਹੀਂ ਕੀਤੀ ਜਾਂਦੀ

ਅਜਿਹਾ ਕਰਨ ਵਾਲ਼ੇ ਠੱਗ ਅਨਸਰਾਂ ਤੋਂ ਸੁਚੇਤ ਰਹਿਣ ਲੋਕ: ਬੀਬੀ ਰਜਿੰਦਰ ਕੌਰ 
ਕੁਰਾਲ਼ੀ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਪ੍ਰਭ ਆਸਰਾ ਸੰਸਥਾ ਦੇ ਨਾਮ ‘ਤੇ ਸ਼ਰਾਰਤੀ ਅਨਸਰਾਂ ਵੱਲੋਂ ਘਰੋਂ-ਘਰੀਂ ਜਾ ਕੇ ਉਗਰਾਹੀ ਕਰਨ ਦੀਆਂ ਸ਼ਿਕਾਇਤਾਂ ਪ੍ਰਬੰਧਕਾਂ ਨੂੰ ਮਿਲ ਰਹੀਆਂ ਹਨ। ਜਿੰਨ੍ਹਾ ਵਿੱਚੋਂ ਕਈਆਂ ਦੀ ਸੰਸਥਾ ਦੇ ਸਮਰਥਕਾਂ ਵੱਲੋਂ ਝਾੜ-ਝੰਬ ਵੀ ਕੀਤੀ ਜਾ ਚੁੱਕੀ ਹੈ ਅਤੇ ਸ਼ਿਕਾਇਤਾਂ ਵੀ ਦਰਜ ਕਰਵਾ ਦਿੱਤੀਆਂ ਗਈਆਂ ਹਨ। ਕਈਆਂ ਦੀ ਸੀਸੀਟੀਵੀ ਫੁਟੇਜ ਕਢਵਾ ਲਈ ਗਈ ਹੈ। ਜਿਸਦੀ ਮਦਦ ਨਾਲ਼ ਇਹ ਜਲਦ ਕਾਬੂ ਕੀਤੇ ਜਾਣਗੇ। ਸੰਸਥਾ ਮੁਖੀ ਬੀਬੀ ਰਜਿੰਦਰ ਕੌਰ ਨੇ ਅਪੀਲ ਕੀਤੀ ਕਿ ਅਜਿਹੇ ਗ਼ਲਤ ਅਨਸਰਾਂ ਤੋਂ ਸਾਵਧਾਨ ਰਹੋ। ਅਸਲ ਵਿੱਚ ਅਜਿਹੇ ਠੱਗ, ਲੋਕਾਂ ਦੀਆਂ ਪ੍ਰਭ ਆਸਰਾ ਨਾਲ਼ ਜੁੜੀਆਂ ਭਾਵਨਾਵਾਂ ਦਾ ਨਾਜਾਇਜ ਫਾਇਦਾ ਉਠਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੰਸਥਾ ਵੱਲੋਂ ਬਿਨਾਂ ਬੁਲਾਏ ਘਰੋਂ-ਘਰੀਂ ਜਾ ਕੇ ਕਿਸੇ ਵੀ ਤਰ੍ਹਾਂ ਦੀ ਨਗਦੀ ਜਾਂ ਸਮਾਨ ਦੀ ਉਗਰਾਹੀ ਨਹੀਂ ਕੀਤੀ ਜਾਂਦੀ। ਜੋ ਦਾਨੀ ਸੱਜਣ ਕਿਸੇ ਕਾਰਨ ਖੁਦ ਸੰਸਥਾ ਵਿੱਚ ਆ ਕੇ ਆਪਣਾ ਸਹਿਯੋਗ ਨਹੀਂ ਦੇ ਸਕਦੇ ਤਾਂ ਉਹ ਫੋਨ ਰਾਹੀਂ ਮੁੱਖ ਦਫ਼ਤਰ ਪਡਿਆਲਾ (ਕੁਰਾਲ਼ੀ) ਵਿਖੇ ਸੰਪਰਕ ਕਰ ਲੈਂਦੇ ਹਨ। ਜਿਸ ਤੋਂ ਬਾਅਦ ਹੀ ਸੰਸਥਾਂ ਦੇ ਸੇਵਾਦਾਰ ਉਨ੍ਹਾਂ ਕੋਲ਼ ਜਾਂਦੇ ਹਨ। ਜੇਕਰ ਕੋਈ ਵਿਅਕਤੀ ਇੱਦਾਂ ਦੀ ਹਰਕਤ ਕਰਦਾ ਮਿਲੇ ਤਾਂ ਤੁਰੰਤ ਉਸਦੀ ਸੂਚਨਾ ਪ੍ਰਭ ਆਸਰਾ ਦਿਆਂ ਨੰਬਰਾਂ +9182880 34571 ਜਾਂ +918288034555 ‘ਤੇ ਦਿੱਤੀ ਜਾਵੇ। ਜਿਕਰਯੋਗ ਹੈ ਕਿ ਪ੍ਰਭ ਆਸਰਾ ਸੰਸਥਾ ਭਾਈ ਸ਼ਮਸ਼ੇਰ ਸਿੰਘ ਦੀ ਅਗਵਾਈ ਵਿੱਚ ਵੀਹ ਸਾਲਾਂ ਤੋਂ ਬੇਸਹਾਰਾ ਨਾਗਰਿਕਾਂ ਦੇ ਇਲਾਜ, ਸਾਂਭ-ਸੰਭਾਲ ਅਤੇ ਮੁੜ-ਵਸੇਬੇ ਲਈ ਨਿਰੰਤਰ ਕਾਰਜਸ਼ੀਲ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article*ਇੱਕ ਪੜਚੋਲ ਇਹ ਵੀ!*
Next articleਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਭਾਗ ਲੈਣ ਜਾ ਰਹੀ ਹੈ ਵਾਂਦਰ ਪੱਤੀ ਪ੍ਰਾਇਮਰੀ ਸਕੂਲ ਦੀ ਵਿਦਿਆਰਥਣ ਨਵਦੀਪ ਕੌਰ