(ਸਮਾਜ ਵੀਕਲੀ)
ਗੁਰੂ ਜੀ ਤੇਰੇ ਦੱਸੇ ਰਾਹ ਤੇ ਜਾਵੇ ਕੋਈ ਨਾ,
ਤੇਰੀ ਬਾਣੀ ਦੇ ਅਰਥ ਸਮਝਾਵੇ ਕੋਈ ਨਾ।
ਵਹਿਮਾਂ, ਭਰਮਾਂ ਵਿੱਚ ਪੈ ਗਏ ਨੇ ਸਾਰੇ,
ਜਾਣ ਰੋਜ਼ ਜੋਤਸ਼ੀਆਂ ਤੇ ਬਾਬਿਆਂ ਦੇ ਦੁਆਰੇ।
ਆਪਣੇ ਅੰਦਰ ਰੱਬ ਨੂੰ ਦੇਖੇ ਕੋਈ ਨਾ,
ਬਾਣੀ ਵਿਚਾਰ ਕੇ ਦੂਰ ਕਰੇ ਭੁਲੇਖੇ ਕੋਈ ਨਾ।
ਵੰਡ ਕੇ ਛਕਣਾ ਭੁੱਲ ਗਿਆ ਹੈ ਸਭ ਨੂੰ,
ਪਰਾਇਆ ਮਾਲ ਛਕੀ ਜਾਣ ਭੁੱਲ ਕੇ ਰੱਬ ਨੂੰ।
ਦਸਾਂ ਨਹੁੰਆਂ ਦੀ ਕਿਰਤ ਕਰੇ ਕੋਈ ਨਾ,
ਹੱਕ ਦੀ ਕਮਾਈ ‘ਚੋਂ ਦਾਨ ਕਰੇ ਕੋਈ ਨਾ।
ਆਪਣੀ ਜ਼ਾਤ ਨੂੰ ਉੱਚੀ ਸਮਝੇ ਹਰ ਕੋਈ,
ਬਾਕੀ ਜ਼ਾਤਾਂ ਨੂੰ ਨੀਵੀਆਂ ਸਮਝੇ ਹਰ ਕੋਈ।
ਔਰਤ ਨੂੰ ਮਿਲੇ ਨਾ ਪੂਰਾ ਸਤਿਕਾਰ ਹਾਲੇ ਵੀ,
ਬੰਦਾ ਸਮਝੇ ਉਸ ਨੂੰ ਆਪਣੇ ਤੇ ਭਾਰ ਹਾਲੇ ਵੀ।
ਤੂੰ ਸਮਝ ਕਰ ਲੈ ਬੰਦਿਆ, ਹਾਲੇ ਵੀ ਵੇਲਾ ਹੈ,
ਲੈ ਲਾ ਬਾਣੀ ਦਾ ਸਹਾਰਾ, ਹਾਲੇ ਵੀ ਵੇਲਾ ਹੈ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554