ਸਰਬ ਸੰਮਤੀ ਨਾਲ ਬਣੀਆਂ ਪੰਚਾਇਤਾਂ ਨੂੰ ਵੀ ਪੰਜ ਲੱਖ ਦੇ ਦਿੰਦੇ- ਇੰਜ਼ਨੀਅਰ ਲਾਲਕਾ
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਜ ਤੁਸਾਂ ਨੇ ਪੰਜਾਬ ਦੇ ਸਰਪੰਚਾਂ ਨੂੰ ਸਹੁੰ ਚੁਕਾਉਣ ਵਾਲਾ ਨਾਟਕ ਕੁਹਾੜਾ ਨਜ਼ਦੀਕ ਸਾਈਕਲ ਵੈਲੀ ਵਾਲੇ ਧਨਾਨਸੂ ਪਿੰਡ ਵਿੱਚ ਕੀਤਾ। ਸਮੁੱਚੇ ਪੰਜਾਬ ਦੇ ਪੰਚ ਸਰਪੰਚ ਦੂਰੋਂ ਦੂਰੋਂ ਖੱਜਲ ਖੁਆਰ ਹੁੰਦੇ ਹੋਏ ਇਸ ਸਹੁੰ ਚੁੱਕ ਸਮਾਗਮ ਵਿੱਚ ਪੁੱਜੇ ਕਿੰਨਾ ਚੰਗਾ ਹੁੰਦਾ ਜੇਕਰ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਪੰਜ ਲੱਖ ਦੇ ਚੈੱਕ ਉਨ੍ਹਾਂ ਪੰਚਾਇਤਾਂ ਨੂੰ ਦੇ ਦਿੰਦੇ ਜੋ ਸਰਬ ਸੰਮਤੀ ਨਾਲ ਬਣੀਆਂ ਸਨ ਤੁਸੀਂ ਆਪਣੇ ਕਹੇ ਹੋਏ ਵਾਅਦੇ ਨੂੰ ਖੁਦ ਹੀ ਪੂਰਾ ਕਰਦੇ, ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਐਸ ਸੀ ਵਿੰਗ ਦੇ ਸੀਨੀਅਰ ਆਗੂ ਇੰਜਨੀਅਰ ਬਲਵਿੰਦਰ ਲਾਲਕਾ ਨੇ ਕੀਤਾ। ਨੌਜਵਾਨ ਆਗੂ ਬਲਵਿੰਦਰ ਲਾਲਕਾ ਨੇ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਮੁੱਖ ਮੰਤਰੀ ਨੂੰ ਇਹ ਯਾਦ ਕਰਾਇਆ ਕਿ ਤੁਸਾਂ ਖੁਦ ਕਿਹਾ ਸੀ ਕਿ ਜੋ ਪੰਚਾਇਤਾਂ ਸਰਬ ਸੰਮਤੀ ਨਾਲ ਬਣਨਗੀਆਂ ਉਹਨਾਂ ਨੂੰ ਪੰਜ ਲੱਖ ਰੁਪਿਆ ਦਿੱਤਾ ਜਾਵੇਗਾ। ਇਹ ਪੰਜ ਲੱਖ ਰੁਪਿਆ ਕਦੋਂ ਮਿਲੇਗਾ ਤੇ ਸਰਬ ਸੰਮਤੀ ਨਾਲ ਬਣੀਆਂ ਪੰਚਾਇਤਾਂ ਕਦੋਂ ਤੱਕ ਉਡੀਕਦੀਆਂ ਰਹਿਣਗੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly