ਡੀ ਟੀ ਐਫ ਵਲੋ ਛੁੱਟੀ ਲੈਣ ਲਈ ਲਾਈ ਰੋਕ ਦਾ ਲਿਆ ਸਖ਼ਤ ਨੋਟਿਸ

ਗੜ੍ਹਸ਼ੰਕਰ (ਸਮਾਜ ਵੀਕਲੀ)  ( ਬਲਵੀਰ ਚੌਪੜਾ ) ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਇਕਾਈ ਗੜ੍ਹਸ਼ੰਕਰ  ਵੱਲੋਂ ਜਿਲ੍ਹਾਂ  ਸਿੱਖਿਆ ਅਫਸਰ (ਐ ਸਿ) ਹੁਸ਼ਿਆਰਪੁਰ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ 4 ਦਸੰਬਰ ਤੱਕ ਕੋਈ ਵੀ ਅਧਿਆਪਕ ਛੁੱਟੀ ਉਹਨਾਂ ਦੀ ਪ੍ਰਵਾਨਗੀ ਤੋਂ ਬਗੈਰ ਨਹੀਂ ਲੈ ਸਕੇਗਾ ਦਾ ਸਖਤ ਨੋਟਿਸ ਲਿਆ ਗਿਆ।
 ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਡੀਟੀਐਫ ਦੇ ਸੰਯੁਕਤ ਸਕੱਤਰ ਮੁਕੇਸ਼ ਕੁਮਾਰ ਅਤੇ ਬਲਾਕ ਪ੍ਰਧਾਨ ਵਿਨੇ ਕੁਮਾਰ ਨੇ ਕਿਹਾ ਕਿ ਇੱਕ ਪ੍ਰੋਜੈਕਟ ਦੇ ਨਾਂ ਤਹਿਤ ਅਧਿਆਪਕਾਂ ਨੂੰ ਛੁੱਟੀ ਲੈਣ ਤੋਂ ਰੋਕਣ ਲਈ ਪੱਤਰ ਜਾਰੀ ਕਰਨਾ ਜਿਸ ਨੂੰ ਜਥੇਬੰਦੀ ਕਿਸੇ ਰੂਪ ਵਿੱਚ ਵੀ ਬਰਦਾਸ਼ਤ ਨਹੀਂ ਕਰੇਗੀ ਉਹਨਾ ਕਿਹਾ ਕੋਈ ਵੀ ਪ੍ਰੋਜੈਕਟ ਤਾਂ ਹੀ ਸਫਲ ਹੋ ਸਕਦਾ ਹੈ ਜੇਕਰ ਪਹਿਲਾਂ ਉਹਨਾਂ ਦੀਆਂ ਪੂਰੀਆਂ ਸ਼ਰਤਾਂ ਕੀਤੀਆਂ ਜਾਣ ਉਹਨਾਂ ਕਿਹਾ ਕਿ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਹਜ਼ਾਰਾਂ ਹੀ ਅਸਾਮੀਆਂ ਖਾਲੀਆਂ ਹਨ ਅਤੇ ਇੱਕ ਇੱਕ ਅਧਿਆਪਕ ਸਕੂਲਾਂ ਦੀਆਂ ਸੱਤ ਸੱਤ ਕਲਾਸਾਂ ਨੂੰ ਪੜਾ ਰਿਹਾ ਹੈ ਤੇ ਹੁਣ ਸੀਈਪੀ ਦੇ ਪ੍ਰੋਜੈਕਟ ਰਾਹੀਂ ਅਧਿਆਪਕਾਂ ਨੂੰ ਸਿਲੇਬਸ ਨਾ ਕਰਾ ਕੇ ਇਸ ਵਿੱਚ ਉਲਝਾਇਆ ਜਾ ਰਿਹਾ ਹੈ ਅਤੇ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਹੁਣ ਉਪਰੋਂ ਇਸ ਟੈਸਟ ਲਈ ਉਹਨਾਂ ਤੇ ਰੋਕ ਛੁੱਟੀ ਲਾਣਾ ਸੀ ਐਸ ਆਰ ਦੇ ਨਿਯਮਾਂ ਦੇ ਉਲਟ ਹੈ ਉਹਨਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਪਤਰ ਜਲਦੀ ਵਾਪਸ ਨਾ ਲਿਆ ਜਾਵੇ ਆਗੂਆਂ ਨੇ ਕਿਹਾ ਕਿ ਜੇਕਰ ਇਹ ਪੱਤਰ ਵਾਪਸ ਨਾ ਲਿਆ ਤਾਂ ਜਥੇਬੰਦੀ ਤਿਖਾ ਸੰਘਰਸ਼ ਛੇੜੇਗੀ ਇਸ ਸਮੇਂ ਡੀਟੀਐਫ ਦੇ ਆਗੂ ਹੰਸ ਰਾਜ ਗੜਸ਼ੰਕਰ, ਬਲਕਾਰ ਸਿੰਘ ਮਘਾਣੀਆ, ਮਨਜੀਤ ਸਿੰਘ ਬੰਗਾ, ਜਰਨੈਲ ਸਿੰਘ, ਅਜਮੇਰ ਸਿੰਘ, ਹਰਪਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੋਹਣ ਸਿੰਘ ਆਪਣੇ ਦਰਜਨਾਂ ਸਾਥੀਆਂ ਸਮੇਤ ਅਕਾਲੀ ਦਲ ਛੱਡਿਆ ਤੇ ‘ਆਪ’ ਦਾ ਲੜ ਫੜਿਆ
Next articleਖ਼ਾਲਸਾ ਕਾਲਜ ’ਚ ਸੋਸ਼ਲ ਸਾਇੰਸਜ਼ ਵਿਭਾਗ ਨੇ ਮਨਾਇਆ ਵਿਜੀਲੈਂਸ ਅਵੇਅਰਨੈੱਸ ਵੀਕ