ਰਾਜ ਪੱਧਰੀ ਪ੍ਰਾਇਮਰੀ ਖੇਡਾਂ ਦੌਰਾਨ ਬਠਿੰਡਾ ਜ਼ਿਲ੍ਹੇ ਨੇ ਸ਼ਤਰੰਜ ਵਿੱਚ ਬਾਜ਼ੀ ਮਾਰੀ

ਬਠਿੰਡਾ (ਸਮਾਜ ਵੀਕਲੀ) ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਰਾਜ ਪੱਧਰੀ ਪ੍ਰਾਇਮਰੀ ਖੇਡਾਂ ਕਰਵਾਈਆਂ ਗਈਆਂ। ਜਿਸ ਦੌਰਾਨ ਪੰਜਾਬ ਰਾਜ ਦੇ ਵੱਖ ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਦੁਆਰਾ ਭਾਗ ਲਿਆ ਗਿਆ। ਇਨ੍ਹਾਂ ਖੇਡਾਂ ਦੌਰਾਨ ਬਠਿੰਡਾ ਜ਼ਿਲ੍ਹਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਹਿੰਦਰਪਾਲ ਸਿੰਘ ਅਤੇ ਜ਼ਿਲ੍ਹਾ ਖੇਡ ਇੰਚਾਰਜ ਗੁਰਪ੍ਰੀਤ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਓਵਰਆਲ ਇੰਚਾਰਜ ਸੁਖਪਾਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਬਠਿੰਡਾ ਜ਼ਿਲ੍ਹੇ ਦੇ ਖਿਡਾਰੀਆਂ ਵੱਲੋਂ ਭਾਗ ਲਿਆ ਗਿਆ ਅਤੇ ਆਪਣੀ-ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਰਾਜ ਪੱਧਰੀ ਖੇਡਾਂ ਦੌਰਾਨ ਸ਼ਤਰੰਜ ਲੜਕੇ ਵੱਲੋਂ ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਸ਼ਤਰੰਜ ਲੜਕੀਆਂ ਨੇ ਪੂਰੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ। ਇਸ ਰਾਜ ਪੱਧਰੀ ਟੂਰਨਾਮੈਂਟ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਸ਼ਤਰੰਜ ਲੜਕੇ ਦੇ ਇੰਚਾਰਜ ਗੁਰਪ੍ਰੀਤ ਸਿੰਘ, ਸ਼ਤਰੰਜ ਲੜਕੀਆਂ ਅਮਨਪ੍ਰੀਤ ਕੌਰ ਵਿਰਕ, ਫੁੱਟਬਾਲ ਲੜਕੇ ਗੁਣਜੀਤ ਸਿੰਘ ਪੂਹਲੀ, ਫੁੱਟਬਾਲ ਲੜਕੀਆਂ ਸੁਮਨਪ੍ਰੀਤ ਕੌਰ, ਬੈਡਮਿੰਟਨ ਲੜਕੇ ਰਾਮ ਸਿੰਘ ਬਰਾੜ ਅਤੇ ਬੈਡਮਿੰਟਨ ਲੜਕੀਆਂ ਦੀਪਕ ਸ਼ਰਮਾ ਨੂੰ ਲਗਾਇਆ ਗਿਆ ਸੀ। ਇਨ੍ਹਾਂ ਰਾਜ ਪੱਧਰੀ ਖੇਡਾਂ ਦੌਰਾਨ ਸ਼ਤਰੰਜ ਲੜਕੇ ਵਿੱਚ ਬਾਜ਼ੀ ਮਾਰ ਕੇ ਵੇਦਾਂਤ ਖੰਡੇਲਵਾਲ, ਆਰੂਸ ਸਿੰਗਲਾ, ਦਕਸ ਗੋਇਲ, ਮਨਜਿੰਦਰ ਸਿੰਘ ਅਤੇ ਮੁਹੰਮਦ ਏਕਮਨੂਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਸ਼ਤਰੰਜ ਲੜਕੀਆਂ ਵਿੱਚ ਰੂਹੀ, ਪਾਵਨੀ ਜਿੰਦਲ, ਤਨਿਸ਼ਕਾ, ਸੁਮਾਯਗ ਸ਼ਰਮਾ ਅਤੇ ਹਰਗੁਣ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ। ਬਠਿੰਡਾ ਜ਼ਿਲ੍ਹੇ ਦੀ ਇਸ ਪ੍ਰਾਪਤੀ ਲਈ ਮਨਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ, ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਲਖਵਿੰਦਰ ਸਿੰਘ ਸਿੱਧੂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਤੇ ਗੁਰਪ੍ਰੀਤ ਸਿੰਘ ਬਰਾੜ ਜਿਲ੍ਹਾ ਖੇਡ ਇੰਚਾਰਜ ਵੱਲੋਂ ਖਿਡਾਰੀਆਂ, ਖੇਡ ਇੰਚਾਰਜਾਂ ਅਤੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਰਤੀ ਦੀ ਲੁੱਟ
Next articleਪੰਜਾਬ ਪੁਲਿਸ ਨੂੰ ਜਿਵੇਂ ਖੇਤਾਂ ਦੀ ਅੱਗ ਦਾ ਫਿਕਰ ਹੈ ਇਸੇ ਤਰ੍ਹਾਂ ਨਸ਼ਿਆਂ ਦੀ ਅੱਗ ਵੱਲ ਵੀ ਹੋਵੇ