ਅਰਥਚਾਰਾ ਤਬਾਹ ਕਰ ਰਹੀ ਹੈ ਸਰਕਾਰ: ਰਾਹੁਲ

ਨਵੀਂ ਦਿੱਲੀ (ਸਮਾਜਵੀਕਲੀ): ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਗਾਇਆ ਕਿ ਸਰਕਾਰ ਕਰੋਨਾਵਾਇਰਸ ਦੇ ਸੰਕਟ ਸਮੇਂ ਲੋਕਾਂ ਅਤੇ ਸੂਖਮ, ਲਘੂ ਤੇ ਦਰਮਿਆਨੀ ਸਨਅਤੀ (ਐੱਮਐੱਸਐੱਮਈ) ਇਕਾਈਆਂ ਨੂੰ ਨਗਦ ਸਹਿਯੋਗ ਨਾ ਦੇ ਕੇ ਅਰਥਚਾਰਾ ਬਰਬਾਦ ਕਰ ਰਹੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਦਾ ਇਹ ਵਤੀਰਾ ‘ਨੋਟਬੰਦੀ 2.0’ ਹੈ।

ਸ੍ਰੀ ਗਾਂਧੀ ਨੇ ਇੱਕ ਖ਼ਬਰ ਸਾਂਝੀ ਕਰਦਿਆਂ ਟਵੀਟ ਕੀਤਾ, ‘ਸਰਕਾਰ ਲੋਕਾਂ ਤੇ ਐੱਮਐੱਸਐੱਮਈ ਨੂੰ ਨਗਦ ਸਹਿਯੋਗ ਦੇਣ ਤੋਂ ਇਨਕਾਰ ਕਰਕੇ ਸਾਡੇ ਅਰਥਚਾਰੇ ਨੂੰ ਤਬਾਹ ਕਰ ਰਹੀ ਹੈ। ਇਹ ਨੋਟਬੰਦੀ 2.0 ਹੈ’ ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਤੇ ਕਾਂਗਰਸ ਪਿਛਲੇ ਕਈ ਹਫ਼ਤਿਆਂ ਤੋਂ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਗ਼ਰੀਬਾਂ, ਮਜ਼ਦੂਰਾਂ ਤੇ ਐੱਮਐੱਸਐੱਮਈ ਨੂੰ ਵਿੱਤੀ ਮਦਦ ਦਿੱਤੀ ਜਾਵੇ।

ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਖਾਤਿਆਂ ’ਚ ਛੇ ਮਹੀਨੇ ਲਈ 7500 ਰੁਪਏ ਪ੍ਰਤੀ ਮਹੀਨਾ ਭੇਜੇ ਜਾਣ ਤੇ ਤੁਰੰਤ 10 ਹਜ਼ਾਰ ਰੁਪਏ ਦਿੱਤੇ ਜਾਣ। ਉਨ੍ਹਾਂ ਐੱਮਐੱਸਐੱਮਈ ਨੂੰ ਵੀ ਨਗਦ ਵਿੱਤੀ ਮਦਦ ਦਿੱਤੇ ਜਾਣ ਦੀ ਮੰਗ ਕੀਤੀ।

Previous articleਵਧੇਰੇ ਟੈਸਟਾਂ ਨਾਲ ਭਾਰਤ ਤੇ ਚੀਨ ’ਚ ਅਮਰੀਕਾ ਨਾਲੋਂ ਵੀ ਵੱਧ ਕੇਸ ਹੋਣ: ਟਰੰਪ
Next articleਖਾਲਿਸਤਾਨ ਦੀ ਮੰਗ ਜਾਇਜ਼: ਜਥੇਦਾਰ