ਬੇ – ਹਾਲ ਭਾਸ਼ਾ ਵਿਭਾਗ

 ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਭਾਸ਼ਾ ਵਿਭਾਗ ਦਾ ਮੁੱਖੀ ਹੋਇਆ ਗੂੰਗਾ ਬੋਲ਼ਾ
ਨਾਲ ਕਿਤਾਬਾਂ ਭਰਿਆ ਹੁੰਦਾ ਬੱਸ ਲੇਖਕਾਂ ਦਾ ਝੋਲਾ
ਮਾਂ ਬੋਲੀ ਦੀ ਸੇਵਾ ਕਰਦੇ ਲੰਮੀਆ ਭਰਨ ਉਡਾਰਾਂ
ਜੇਬਾਂ ਵਿੱਚ ਨਹੀਂ ਪੈਸਾ ਧੇਲਾ ਕਿਥੋਂ ਮੰਗਣ ਵਿਚਾਰੇ ਭਾੜਾ
ਇੱਕ ਸ਼ੀਲਡ ਤੇ ਲੋਈ ਦਿੰਦੇ ਆ ਇਨ੍ਹਾਂ ਦਾ ਕੀ ਕਰਨਾ
ਪੈਸੇ ਧੇਲੇ ਬਿਨ੍ਹਾਂ ਜੀ ਦੱਸੋ ਕਿਸ ਬੰਦੇ ਦਾ ਸਰਨਾ
ਭੁੱਖੇ ਲੇਖਕ ਦਾ ਬੀ ਪੀ ਵੱਧਦਾ ਖੂਨ ਹੋ ਗਿਆ ਗਾੜਾ
ਜੇਬਾਂ ਵਿੱਚ ਨਹੀਂ ਪੈਸਾ ਧੇਲਾ ਕਿਥੋਂ ਮੰਗਣ ਵਿਚਾਰੇ ਭਾੜਾ
ਸਮਾਗਮ ਕਰਵਾਉਣ ਵਾਸਤੇ ਲੇਖਕਾਂ ਨੂੰ ਆਪ ਬਲਾਉਂਦੇ
ਦੁੱਖ ਤਕਲੀਫ ਵਿੱਚ ਉਹਨਾਂ ਦੇ ਨਾਲ ਰਤਾ ਨਹੀਂ ਹੱਥ ਵਟਾਉਂਦੇ
ਦੁੱਖਾਂ ਦੇ ਵਿੱਚ ਮਰ ਜਾਂਦੇ ਆ ਕੱਢਦੇ ਕੱਢਦੇ ਹਾੜਾ
ਜੇਬਾਂ ਵਿੱਚ ਨਹੀਂ ਪੈਸਾ ਧੇਲਾ ਕਿਥੋਂ ਮੰਗਣ ਵਿਚਾਰੇ ਭਾੜਾ
ਗੁਰਮੀਤ ਡਮਾਣੇ ਵਾਲਿਆ ਵਿਤਕਰਾ ਇਹ ਲੇਖਕਾਂ ਨਾਲ ਕਰਦੇ
ਸਮਾਗਮਾਂ ਵਿੱਚ ਨਹੀਂ ਸ਼ਾਮਲ ਹੁੰਦੇ ਲੇਖਕ ਵਿਚਾਰੇ ਡਰਦੇ
ਆਮ ਲੇਖਕਾਂ ਤੋ ਕਰਦੇ ਵੱਡੇ ਲੇਖਕ ਕਰਦੇ  ਸਾੜਾ
ਜੇਬਾਂ ਵਿੱਚ ਨਹੀਂ ਪੈਸਾ ਧੇਲਾ ਕਿਥੋਂ ਮੰਗਣ ਵਿਚਾਰੇ ਭਾੜਾ
 ਗੁਰਮੀਤ ਡੁਮਾਣਾ
 ਲੋਹੀਆਂ ਖਾਸ
 ਜਲੰਧਰ
Previous articleਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਜੱਥੇ ਗ਼ਦਰੀ ਬਾਬਿਆਂ ਦੇ ਮੇਲੇ ‘ਚ ਹੋਣਗੇ ਸ਼ਾਮਲ
Next articleਛੱਜਾ ਡਿੱਗਿਆ ਕਿਸਮਤ ਪੰਜਾਬ ਦੀ ‘ਤੇ ਫੱਟੜ ਮਹਾਰਾਜਾ ਨੌਨਿਹਾਲ ਹੋਇਆ।