(ਸਮਾਜ ਵੀਕਲੀ)
ਜੇ ਕੋਈ ਅਰਮਾਨ ਨਹੀਂ।
ਇਉਂ ਜਿਉਣਾ ਆਸਾਨ ਨਹੀਂ।
ਜਾਇਦਾਦ ਮਿਲੀ ਹੋਈ ਦਾਦੇਲਾਹੀ,
ਬਣਦੀ ਨਿੱਜੀ ਸ਼ਾਨ ਨਹੀਂ।
ਆਪਣੀ ਖੱਟੀ ਵੀ ਤਦ ਸਫਲਾ,
ਜੇਕਰ ਕੋਈ ਗੁਮਾਨ ਨਹੀਂ।
ਗੁਮਾਨ-ਰਹਿਤ ਵੀ ਹੈ ਅੱਧ-ਸਫਲਾ,
ਜੇ ਵਿੱਚੋਂ ਕੁੱਝ ਦਾਨ ਨਹੀਂ।
ਰਣਬੀਰ ਕੁਰੇ ਰਹਿ ਜਾਏਂਗੀ ਫਾਡੀ,
ਲਾਇਆ ਜੇਕਰ ਧਿਆਨ ਨਹੀਂ।
ਰਣਵੀਰ ਕੌਰ ਬੱਲ, ਯੂ.ਐੱਸ.ਏ.।
+1 (510) 861-6871