ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮੈਂ ਜੱਦ ਵੀ ਸਫ਼ਰ ਕਰਦਾ ਜਾਂ ਮੈਂ ਗੱਡੀ ਚਲਾਉਂਦਾ,ਜਾਂ ਮੈਂ ਡਰਾਈਵਰ ਦੀ ਨਾਲ ਦੀ ਸੀਟ ਤੇ ਹੀ ਬੈਠਦਾਂ ਹਾਂ।
ਮੈਂ ਡਰਾਈਵਰ ਨੂੰ ਅਕਸਰ ਇਹ ਗੱਲ ਕਰਦੇ ਸੁਣਿਆ ਹੈ ਕਿ ਸੜਕ ਦੇ ਵਿਚਕਾਰ ਵਾਲੀ ਅਤੇ ਸੱਜੇ ਖੱਬੇ ਵਾਲੀਆਂ ਲਾਈਨਾਂ ਬਹੁਤ ਫਾਇਦੇ ਮੰਦ ਹਨ। ਮੈਂ ਇਹ ਗੱਲ ਆਪ ਵੀ ਮਹਿਸੂਸ ਕੀਤੀ ਹੈ, ਖ਼ਾਸਕਰ ਧੁੰਦ ਦੇ ਦਿਨਾਂ ਵਿੱਚ ਜਾਂ ਹਨੇਰੇ ਵਿੱਚ, ਜੇ ਕਰ ਰੋਡ ਸੇਫਟੀ ਵਿਭਾਗ ਇਹਨਾਂ ਧੁੰਦ ਦੇ ਦਿਨਾਂ ਵਿੱਚ ਇਹ ਚਿੱਟੀਆਂ ਲਾਈਨਾਂ ਨੂੰ ਰੇਡੀਅਮ ਰੰਗ ਨਾਲ ਗੂੜ੍ਹਾ ਕਰ ਦੇਵੇ, ਤਾਂ ਸੜਕ ਨੂੰ ਵਰਤਣ ਵਾਲਿਆਂ ਦੀ ਜਾਨ ਮਾਲ ਦਾ ਨੁਕਸਾਨ ਹੋਣੋਂ ਵੱਚ ਸਕਦਾ ਹੈ। ਰੋਡ ਸੇਫਟੀ ਲੈਵਲ ਵੱਧ ਜਾਵੇਗਾ।🚘🚓🚕🚓 ਗੱਡੀਆਂ ਵਾਲਿਆਂ ਨੂੰ ਗੱਡੀ ਤੇ ਰੇਡੀਅਮ ਟੇਪ ਅਤੇ ਫੋਗ ਲਾਈਟਾਂ ਦਾ ਇਸਤੇਮਾਲ ਕਰਨ ਤਾਂ ਕੇ ਆਪਣੀ ਅਤੇ ਸਾਥੀ ਰਾਹਗੀਰਾਂ ਦੀ ਸੁਰੱਖਿਆ ਹੋ ਸਕੇ। ਬਚਾਓ ਵਿੱਚ ਹੀ ਬਚਾ ਹੈ।🙏🏽
ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਅਦਾਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly