ਨੌਜਵਾਨ ਪੀੜੀ ਦਾ ਪੰਜਾਬ ਛੱਡਕੇ ਵਿਦੇਸ਼ ਜਾਣਾ ਪੰਜਾਬ ਦੀ ਆਰਥਿਕ ਮੰਦਹਾਲੀ ਦਾ ਵੱਡਾ ਕਾਰਨ ਹੈ : ਬੇਗਮਪੁਰਾ ਟਾਇਗਰ ਫੋਰਸ

ਫੋਟੋ ਅਜਮੇਰ ਦੀਵਾਨਾ
ਅਗਰ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰੁਝਾਨ ਨਾ ਘਟਿਆ ਤਾ ਪੰਜਾਬ ਵਿੱਚੋ ਨੌਜਵਾਨ ਚਿੜੀਆਂ ਦੀ ਤਰ੍ਹਾਂ ਖਤਮ ਹੋ ਜਾਣਗੇ : ਬੀਰਪਾਲ,ਹੈਪੀ,ਸਤੀਸ਼ 
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੇ  ਚੇਅਰਮੈਨ ਤਰਸੇਮ ਦੀਵਾਨਾ  ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਤੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ਼ਤੀਸ਼ ਕੁਮਾਰ ਸ਼ੇਰਗੜ ਦੀ ਪ੍ਰਧਾਨਗੀ ਹੇਠ ਫੋਰਸ ਦੇ ਮੁੱਖ ਦਫਤਰ ਭਗਤ ਨਗਰ ਨੇੜੇ ਮਾਡਲ ਵਿਖੇ ਹੋਈ। ਮੀਟਿੰਗ ਵਿੱਚ ਫੋਰਸ ਦੇ ਧਾਕੜ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆ ਆਗੂਆ ਨੇ ਕਿਹਾ ਕਿ ਦੇਸ਼ ਦੀ ਨੌਜਵਾਨ ਪੀੜੀ ਦੇ ਵਿਦੇਸ਼ ਜਾਣ ਦੇ ਅੰਕੜਿਆਂ ਚ ਦਿਨੋ ਦਿਨ ਵਾਧਾ ਹੋਣ ਕਰਕੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਉਹਨਾਂ ਕਿਹਾ ਕਿ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਹਰ 10 ਚੋਂ ਅੱਠ ਨੌਜਵਾਨ ਵਿਦੇਸ਼ ਜਾ ਕੇ ਸੈਟਲ ਹੋਣਾ ਚਾਹੁੰਦੇ ਹਨ ਨੌਜਵਾਨ ਪੀੜੀ ਦਾ ਵਿਦੇਸ਼ ਜਾਣਾ ਦੇਸ਼ ਦੀ ਆਰਥਿਕ ਮੰਦਹਾਲੀ ਦਾ ਵੱਡਾ ਕਾਰਨ ਹੈ ਪੜ੍ਹਾਈ ਤੋਂ ਬਾਅਦ ਰੁਜ਼ਗਾਰ ਨਾ ਮਿਲਣ ਕਾਰਨ ਨੌਜਵਾਨ ਵਿਦੇਸ਼ ਜਾ ਰਹੇ ਹਨ ਇਸ ਲਈ ਪੰਜਾਬ ਦੇ ਨੌਜਵਾਨ  ਲੱਖਾਂ ਰੁਪਏ ਖਰਚ ਕੇ ਆਪਣੀ ਜੰਮਣ ਭੂਮੀ ਨੂੰ ਛੱਡ ਕੇ ਵਿਦੇਸ਼ ਜਾਣਾ ਲੋਚਦੇ ਹਨ ਉਹਨਾਂ ਕਿਹਾ ਕਿ ਕਈ ਨੌਜਵਾਨ ਵਿਦੇਸ਼ ਜਾਣ ਲਈ ਆਪਣੀ ਜੱਦੀ ਜਮੀਨ ਜਾਇਦਾਦ ਵੀ ਵੇਚ ਰਹੇ ਹਨ। ਉਹਨਾ ਕਿਹਾ ਕਿ ਇਹ ਨਾ ਸਿਰਫ ਗੰਭੀਰ ਚਿੰਤਾ ਦਾ ਵਿਸ਼ਾ ਹੈ ਸਗੋਂ ਆਉਣ ਵਾਲੇ ਭਵਿੱਖ ਲਈ ਸੰਕਟ ਦੀ ਘੜੀ ਵੀ ਹੈ ਜੇਕਰ ਇਸ ਵਿਸ਼ੇ ਤੇ ਸਰਕਾਰਾ ਨੇ  ਹੁਣ ਤੋ ਹੀ ਡੁੰਘਾਈ ਨਾਲ ਨਾ ਵਿਚਾਰ ਕੀਤਾ ਤਾਂ ਆਉਣ ਵਾਲੇ ਸਮੇਂ ਚ’ ਪੰਜਾਬ ਵਿੱਚੋ ਨੌਜਵਾਨ ਚਿੜੀਆਂ ਦੀ ਤਰ੍ਹਾਂ ਅਲੋਪ ਹੋ ਜਾਣਗੇ ਉਹਨਾਂ ਕਿਹਾ ਕਿ ਇਸ ਵਿਸ਼ੇ ਤੇ ਪੰਜਾਬ ਸਰਕਾਰ ਨੂੰ ਵੀ ਧਿਆਨ ਦੇਣਾ ਹੋਵੇਗਾ ਤੇ ਇਹ ਜਾਨਣਾ ਹੋਵੇਗਾ ਕਿ ਨੌਜਵਾਨ ਪੀੜੀ ਵਿਦੇਸ਼ਾਂ ਵੱਲ ਕਿਉਂ ਭੱਜ ਰਹੀ ਹੈ ਉਹਨਾਂ ਕਿਹਾ ਕਿ ਨੌਜਵਾਨਾਂ ਦਾ ਵਿਦੇਸ਼ ਵੱਲ ਨੂੰ ਰੁੱਖ ਕਰਨ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈ ਉਹਨਾਂ ਨੂੰ ਸਮਰੱਥਾ ਦੇ ਮੁਕਾਬਲੇ ਘੱਟ ਤਨਖਾਹ ਮਿਲ ਰਹੀ ਹੈ ਜਿਸ ਕਾਰਨ ਪੜ੍ਹੀ ਲਿਖੀ ਪੀੜੀ ਇੰਨੀ ਘੱਟ ਤਨਖਾਹ ਤੋਂ ਸੰਤੁਸ਼ਟ ਨਹੀਂ ਹੈ ਕਿਉਂਕਿ ਇੰਨੀ ਤਨਖਾਹ ਚ ਅਜੋਕੇ ਸਮੇਂ ਵਿੱਚ ਗੁਜ਼ਾਰਾ ਕਰਨਾ ਬਹੁਤ ਹੀ ਔਖਾ ਹੈ। ਉਹਨਾਂ ਕਿਹਾ ਕਿ ਵਿਦੇਸ਼ ਜਾਣ ਵਾਲੇ ਸਭ ਤੋਂ ਵੱਧ ਨੌਜਵਾਨ ਪੰਜਾਬ ਤੋਂ ਹੀ ਹੋ ਸਕਦੇ ਹਨ ਜਿਸਦਾ ਪੰਜਾਬ ਦੀ ਤਰੱਕੀ ਤੇ ਵੀ ਗੰਭੀਰ ਅਸਰ ਪੈ ਰਿਹਾ ਹੈ। ਸਾਰੇ ਸੂਬੇ ਵਿਕਾਸ ਕਰ ਰਹੇ ਹਨ ਤੇ ਪੰਜਾਬ ਅੱਜ ਵੀ ਰੁਜ਼ਗਾਰ,ਤੇ ਬੁਨਿਆਦੀ ਸਮੱਸਿਆਵਾਂ ਨਾਲ ਝੂਜ ਰਿਹਾ ਹੈ । ਉਹਨਾ ਕਿਹਾ ਕਿ  ਜੇਕਰ ਜਲਦੀ ਇਸ ਵੱਲ ਧਿਆਨ ਨਾ ਦਿੱਤਾ ਤਾਂ ਸਥਿਤੀ ਹੋਰ ਵੀ ਨਾਜੁਕ ਹੋ ਸਕਦੀ ਹੈ।
ਉਹਨਾ ਅੰਤ ਵਿੱਚ  ਸ਼ਾਸਨ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਗੱਲ ਲਿਆਉਂਦਿਆਂ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਇੱਕ ਰਜਿ. ਜਥੇਬੰਦੀ ਹੈ ਜਿਸ ਦਾ ਰਜਿ. ਨੰਬਰ 160 ਹੈ ਉਹਨਾਂ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਵਿੱਚੋਂ ਪਿੱਛਲੇ ਕਾਫੀ ਲੰਮੇ ਸਮੇ ਤੋ ਕੱਢੇ ਹੋਏ ਕੁਝ ਲੋਕ ਬੇਗਮਪੁਰਾ ਟਾਈਗਰ ਫੋਰਸ ਦਾ ਗੈਰ ਸੰਵਿਧਾਨਿਕ ਤੌਰ ਤੇ ਨਾਮ ਵਰਤ ਕੇ ਸ਼ਾਸ਼ਨ ਅਤੇ ਪ੍ਰਸ਼ਾਸਨ ਨੂੰ ਧਮਕਾ ਰਹੇ ਹਨ ਅਤੇ ਬੇਗਮਪੁਰਾ ਟਾਈਗਰ ਫੋਰਸ ਦਾ ਨਾਮ ਵਰਤ ਕੇ ਲੋਕਾਂ ਨੂੰ ਵੀ ਗੁਮਰਾਹ ਕਰ ਰਹੇ ਹਨ ਉਹਨਾਂ ਸ਼ਾਸਨ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਹੋ ਜਿਹੇ ਲੋਕਾਂ ਤੇ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ ਉਹਨਾਂ ਇਹ ਵੀ ਦੱਸਿਆ ਕਿ ਬੇਗਮਪੁਰਾ ਟਾਈਗਰ ਫੋਰਸ ਵਿੱਚੋਂ ਕੱਢੇ ਹੋਏ ਲੋਕਾਂ ਤੇ ਅਸੀ ਮਾਨਯੋਗ ਅਦਾਲਤ ਵਿੱਚ ਕੇਸ ਵੀ ਕੀਤੇ ਹੋਏ ਹਨ । ਇਸ ਮੌਕੇ ਹੋਰਨਾ ਤੋ ਇਲਾਵਾ ਕਮਲਜੀਤ ਗੋਗਾ,ਮੁਨੀਸ਼,ਸ਼ਨੀ ਸੀਣਾ,ਬਾਲੀ, ਹੈਪੀ,ਜੱਸਾ ਨੰਦਨ,ਪ੍ਰਿੰਸ ਨਾਰਾ,ਰਾਜ ਕੁਮਾਰ ਬੱਧਣ ਸ਼ੇਰਗੜ,ਬਲਦੇਵ ਰਾਜ,ਰਵਿ ਸੁੰਦਰ ਨਗਰ,ਸਾਬੀ ਡੀਜੇ ,ਕੇਵਲ,ਅਮਨ ਕੁਮਾਰ,ਧਰਮਿੰਦਰ ਕੁਮਾਰ,ਮਲਕੀਤ,ਸਾਹਿਲ ਕੁਮਾਰ,ਰਾਜਾ,ਮੁਲਖ ਰਾਜ,ਡਾ ਨਿਤਿਨ ਸੈਣੀ,ਮੋਹਿਤ ਕੁਮਾਰ,ਸੁਭਾਸ਼ ਕੁਮਾਰ,ਅਮੀਤ ਪਾਲ,ਦਲਜੀਤ,ਸੋਭਾ,ਸਤਨਾਮ ਚੰਦ,ਨਾਨਕ ਚੰਦਰ,ਲੱਖਣ ਕੁਮਾਰ,ਬਿੰਦਰ,ਗਿਅਨ ਚੰਦ,ਦਵਿੰਦਰ ਕੁਮਾਰ,ਅਮਨਦੀਪ,ਬਿਸ਼ਨਪਾਲ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਚੋਣਾਂ ਚੋ ਬਾਹਰ ਹੋਏ ਸ਼੍ਰੋਮਣੀ ਅਕਾਲੀ ਦਲ ਲਈ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਸੁੱਖ ਦਾ ਸਾਹ ਦੇਣ ਵਾਲੀ ਜਿੱਤ ਹੈ : ਐਡਵੋਕੇਟ ਸ਼ਮਸ਼ੇਰ ਭਾਰਦਵਾਜ
Next articleਝੋਨੇ ਦੀ ਖਰੀਦ ਦਾ ਮਾਮਲਾ, ਅਕਾਲੀ ਦਲ ਭਲਕੇ ਐੱਸ.ਡੀ.ਐੱਮ. ਦਫਤਰ ਘੇਰੇਗਾ-ਲਾਲੀ ਬਾਜਵਾ