(ਸਮਾਜ ਵੀਕਲੀ) ਜਿਵੇਂ ਆਪਣਾ ਏਟੀਐਮ ਕਾਰਡ ਪਾਉਣ ਤੇ ਮਸ਼ੀਨ ਚੋਂ ਕੜਕਦੇ ਕੜਕਦੇ ਨੋਟ ਨਿਕਲਦੇ ਹਨ ਉਵੇਂ ਹੀ ਇਹ ਸਖਸ਼ ਹੈ ਜਿਸਦੇ ਅੰਦਰੋਂ ਪੂਰੀ ਕਵਿਤਾ ਨਿਕਲਦੀ ਹੈ। ਇਸ ਲਈ ਹੀ ਇਹ੍ਹਨਾਂ ਨੂੰ ਕਵਿਤਾ ਦਾ ਏਟੀਐਮ ਕਹਿਣਾ ਗਲਤ ਨਹੀਂ ਹੈ।
ਨਿਆਂ ਪਾਲਿਕਾ ਦੀ ਲੰਮੀ ਅਤੇ ਜਟਿਲ ਪ੍ਰਕਿਰਿਆ ਵਿੱਚ ਉਲਝਿਆ ਇਨਸਾਨ ਪਤਾ ਨਹੀਂ ਕਿਵੇਂ ਸ਼ਬਦਾਂ ਨੂੰ ਜੋੜਕੇ ਕਵਿਤਾ ਲਿਖਦਾ ਹੈ। ਜੋ ਸੰਪੂਰਨ ਹੁੰਦੀ ਹੈ। ਇਹ ਕਮਾਲ ਦੀ ਕਲਾ ਹੈ ਜੋ ਉਪਰ ਵਾਲੇ ਦੀ ਬਖਸ਼ਿਸ਼ ਹੈ। ਸਿੱਧੀਆਂ ਸਾਦੀਆਂ ਗੱਲਾਂ ਕਰਨ ਵਾਲਾ ਅਤੁਲ ਕੰਬੋਜ ਆਪਣੇ ਆਪ ਵਿੱਚ ਇੱਕ ਸੰਪੂਰਨ ਕਵੀ ਹੈ। ਇਹ ਉਹ ਪਤੰਗ ਹੈ ਜੋ ਅਸਮਾਨੀ ਉੱਡਕੇ ਵੀ ਧਰਤੀ ਤੇ ਚਲਦਾ ਹੈ। ਜਮੀਨ ਨਾਲ ਜੁੜਿਆ ਅਤੇ ਆਮ ਦੋਸਤਾਂ ਨਾਲ ਵਿਚਰਨ ਵਾਲਾ ਇਹ ਚੰਨ ਉਸ ਚੰਨ ਨਾਲੋਂ ਵੀ ਜਿਆਦਾ ਬੇਹਤਰ ਹੈ ਜਿਹੜਾ ਕੁਝ ਗਿਣਵੇਂ ਦਿਨ ਹੀ ਚਮਕਦਾ ਹੈ ਪਰ ਇਹ ਤਾਂ ਚੰਨ ਹਮੇਸ਼ਾ ਹੀ ਚਮਕਦਾ ਹੈ। ਦਿਨੇ ਵੀ ਤੇ ਰਾਤੀ ਵੀ। ਚੰਗੇ ਸੰਸਕਾਰਾਂ ਵਾਲੀ ਪਰਵਰਿਸ਼ ਨੇ ਇਸ ਨੂੰ ਦੋਸਤਾਂ ਨਾਲ ਇੱਕਮਿਕ ਹੋਕੇ ਰਹਿਣਾ ਸਿਖਾਇਆ ਅਤੇ ਹਉਮੈ ਹੰਕਾਰ ਤੋਂ ਦੂਰ ਰੱਖਿਆ।
ਬਾਕੀ ਜੀਵਨਸਾਥੀ #ਮਨਦੀਪ ਦੇ ਯੋਗਦਾਨ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਅਤੇ ਬੇਟੀ ਇਬਾਦਤ ਦਾ ਪਿਆਰ ਜਿੰਦਗੀ ਦੇ ਰਾਹ ਨੂੰ ਹੋਰ ਸੁਖਾਲਾ ਬਣਾਉਂਦਾ ਹੈ।
ਕਹਿੰਦੇ ਅੱਜ ਉਸ ਇਬਾਦਤ ਦੇ ਪਾਪਾ ਦਾ ਜਨਮਦਿਨ ਹੈ। ਫਿਰ ਵਧਾਈਆਂ ਦਾ ਸਿਲਸਿਲਾ ਬੇਰੋਕ ਚੱਲਣਾ ਚਾਹੀਦਾ ਹੈ।
ਈਦ ਨੂੰ ਵੀ ਚੰਨ ਦੇਖਣ ਦੀ ਤਲਬ ਰਹਿੰਦੀ ਹੈ ਤੇ ਕਰਵੇ ਚੌਥ ਨੂੰ ਵੀ।
ਦੇਖੋਂ ਇਹ ਚੰਨ 114ਸ਼ੀਸ਼ਮਹਿਲ ਕਦੋਂ ਚੜ੍ਹਦਾ ਹੈ।
ਰਮੇਸ਼ ਸੇਠੀ ਬਾਦਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly