ਪ੍ਰੋ ਲਖਵੀਰ ਸਿੰਘ ਦਾ ਦੇਹਾਂਤ

ਜਲੰਧਰ (ਸਮਾਜ ਵੀਕਲੀ): ਸਮਾਜ ਸੇਵੀ “ਪਹਿਲ’ ਸੰਸਥਾ ਦੇ ਸੰਸਥਾਪਕ ਅਤੇ ਡੀ ਏ ਵੀ ਕਾਲਜ ਦੇ ਪ੍ਰੋਫੈਸਰ ਲਖਵੀਰ ਸਿੰਘ ਦਾ ਦਿੱਲੀ ਦੇ ਹਸਪਤਾਲ ´ਚ ਸ਼ੁਕਰਵਾਰ ਸਵੇਰੇ 6ਵਜੇ ਦੇਹਾਂਤ ਹੋ ਗਿਆ। ਉਹ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਤਬੀਅਤ ਜ਼ਿਆਦਾ ਖਰਾਬ ਹੋਣ ਤੇ ੳੁਨ੍ਹਾਂ ਨੂੰ ਜਲੰਧਰ ਦੇ ਹਸਪਤਾਲ ´ਚ ਦਾਖਲ ਕਰਵਾਇਆ ਗਿਆ ਸੀ ਜਿਥੇ ਉਨ੍ਹਾਂ ਦੇ ਇਲਾਜ ਤੋਂ ਡਾਕਟਰਾਂ ਵੱਲੋਂ ਅਸਫ਼ਲ ਰਹਿਣ ਤੇ ਦਿੱਲੀ ਦੇ ਹਸਪਤਾਲ ´ਚ ਦਾਖਲ ਕਰਵਾਇਆ ਗਿਆ ਸੀ।ਜਿਨ੍ਹਾਂ ਦਾ ਸਸਕਾਰ ਕੱਲ੍ਹ ਜਾਂ ਪਰਸੋਂ ਦਿੱਲੀ ਤੋਂ ਪਰਤਣ ਉਪਰੰਤ ਮਕਸੂਦਾਂ ਦੇ ਸ਼ਮਸ਼ਾਨਘਾਟ ´ਚ ਹੋਵੇਗਾ। ਮਰਹੂਮ ਲਖਬੀਰ, ਡੀ.ਏ.ਵੀ.ਕਾਲਜ ਜਲੰਧਰ ਵਿਚ ਪੰਜਾਬੀ ਵਿਭਾਗ ਦੇ ਮੁਖੀ ਸਨ।

ਉਹਨਾਂ ਨੇ ਆਪਣੀ ਐਨਜੀਓ “ਪਹਿਲ” ਰਾਹੀਂ ਜ਼ਰੂਰਤਮੰਦ ਬੱਚਿਆਂ ਦੀ ਸਿੱਖਿਆ ਲਈ ਬਹੁਤ ਸਾਰੇ ਉਪਰਾਲੇ ਕੀਤੇ। ਇਸ ਤੋਂ ਇਲਾਵਾ ਖੂਨਦਾਨ ਕੈਂਪ, ਰੁੱਖ ਲਗਾਉਣੇ ਆਦਿ ਸੋਹਣੇ ਕਾਰਜ ਕਰਕੇ ਮਾਨਵਤਾ ਦਾ ਸਬੂਤ ਦਿੱਤਾ। ਇਸ ਮੌਕੇ ਡੀ.ਏ.ਵੀ.ਕਾਲਜ ਮੈਨੇਜਿੰਗ ਕਮੇਟੀ ਦਿੱਲੀ ਅਤੇ ਲੋਕਲ ਮੈਨੇਜਿੰਗ ਕਮੇਟੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਕਾਲਜ ਵਿਚ ਸੋਗੀ ਸਭਾ ਰੱਖੀ ਗਈ। ਇਸ ਮੌਕੇ ਇਸ ਮੀਟਿੰਗ ਵਿੱਚ ਕਾਲਜ ਪਿ੍ੰਸੀਪਲ ਡਾ: ਅਰੋੜਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰੋ: ਲਖਬੀਰ ਸਿੰਘ ਦਾ ਇਸ ਤਰ੍ਹਾਂ ਦੁਨੀਆ ਛੱਡਣਾ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰੋ: ਸਿੰਘ ਨਾ ਸਿਰਫ ਇਕ ਵਿਅਕਤੀ ਸਨ ਬਲਕਿ ਆਪਣੇ ਆਪ ਵਿਚ ਇਕ ਸੰਸਥਾ ਸਨ. ਇਸ ਮੌਕੇ ਸਟਾਫ ਸਕੱਤਰ ਪ੍ਰੋਫੈਸਰ ਵਿਪਨ ਝਾਂਜੀ ਨੇ ਸ਼ੋਕ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੋ: ਲਖਬੀਰ ਸਿੰਘ ਨੇ ਸਮਾਜ ਭਲਾਈ ਦੇ ਖੇਤਰ ਵਿੱਚ ਬੇਮਿਸਾਲ ਕੰਮ ਕੀਤੇ ਹਨ।

ਉਹਨਾਂ ਦੀ ਮੌਤ ਬਹੁਤ ਦੁਖਦਾਈ ਹੈ. ਉਹ ਸਰੀਰਕ ਤੌਰ ਤੇ ਸਾਡੇ ਨਾਲ ਨਹੀਂ ਹੋ ਸਕਦੇ, ਪਰ ਉਹਨਾਂ ਦੀ ਯਾਦ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇਗੀ. ਇਸ ਮੌਕੇ ਡੀ.ਏ.ਵੀ.ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ.ਐੱਸ ਕੇ ਅਰੋੜਾ, ਸਟਾਫ ਸੈਕਟਰੀ ਪ੍ਰੋ ਵਿਪਨ ਝਾਂਜੀ,ਜੁਆਇੰਟ ਸੈਕਟਰੀ ਦੀਪਕ ਵਧਾਵਨ, ਵਾਈਸ ਪ੍ਰਿੰਸੀਪਲ ਪ੍ਰੋ. ਸਲਿਲ ਉਪਲ, ਵਾਈਸ ਪ੍ਰਿੰਸੀਪਲ ਅਰਚਨਾ ਉਬਰਾਏ, ਕਾਲਜ ਰਜਿਸਟਰਾਰ ਪ੍ਰੋ ਕੁੰਵਰ ਦੀਪਕ, ਪ੍ਰੋ. ਕੁੰਵਰ ਦੀਪਕ, ਡਾ. ਦਿਨੇਸ਼ ਅਰੋੜਾ, ਡਾ. ਐਸ ਕੇ ਤੁਲੀ, ਪ੍ਰੋ. ਰੰਧਾਵਾ, ਪ੍ਰੋ. ਖੁਰਾਣਾ, ਪ੍ਰੋ. ਅਨੁਰਾਗ ਵਗੈਰਾ ਹਾਜ਼ਰ ਸਨ। ਇਸ ਮੌਤ ਉੱਤੇ ਏਸ਼ੀਅਨ ਪੰਜਾਬੀ ਪ੍ਰੈੱਸ ਕਲੱਬ ਦੇ ਅਹੁਦੇਦਾਰ ਯਾਦਵਿੰਦਰ ਲਿਖਾਰੀ ਦੀਦਾਵਰ ਦਾ ਹੁਨਰ, ਮੁਹੰਮਦ ਇਸਲਾਮ ਜਲੰਧਰੀ, ਰਾਜ ਸਪਰਾ ਨਕੋਦਰ, ਗੁਰਬਚਨ ਦੇਸ ਪੰਜਾਬ, ਰਾਜਵਿੰਦਰ ਸਾਹੀ, ਬਲਵਿੰਦਰ ਸਰੂਪ ਨਗਰ ਰਾਓਵਾਲੀ ਜਲੰਧਰ ਨੇ ਗ਼ਮ ਦਾ ਇਜ਼ਹਾਰ ਕੀਤਾ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੋਕੀ ਸ਼ੋਹਰਤ ਦਾ ਜਾਮ ਪੀ ਰਹੀਆਂ ਹਨ ਸਰਕਾਰਾਂ ਖਿਡਾਰੀਆਂ ਦਾ ਸ਼ੋਸ਼ਣ ਕਰਕੇ
Next articleਪੰਜਾਬ ’ਚ 91000 ਕਰੋੜ ਰੁਪਏ ਦਾ ਨਿਵੇਸ਼ ਹੋਇਆ: ਮੁੱਖ ਸਕੱਤਰ