(ਸਮਾਜ ਵੀਕਲੀ)
ਤੂੰ ਬੜੇ ਦਿਨਾਂ ਤੋਂ ਚੁੱਪ ਰਹਿ ਰਿਹਾ ਏ
ਨਾ ਸਾਡੀ ਸੁਣਦਾ ਤੇ ਨਾ ਕੁਝ ਕਹਿ ਰਿਹਾ ਏ
ਉਵੇਂ ਤਾਂ ਸਾਨੂੰ ਆਪਣਾ ਮਨ ਦਾ
ਫਿਰ ਦੁੱਖ ਇਕੱਲਾ ਕਿਉਂ ਸਹਿ ਰਿਹਾ ਏ!
ਤੈਨੂੰ ਜਦ ਵੀ ਪੁੱਛਿਆ ਮੈਂ ਠੀਕ ਆ
ਕੁਝ ਨਹੀਂ ਹੋਇਆ ਬਸ ਮੈ ਠੀਕ ਆ
ਹਰ ਵਾਰ ਜਵਾਬ ਇਕ ਹੀ ਬੋਲ਼ੇ
ਫਿਰ ਦੱਸਾਂਗਾ ਅਜੇ ਸਮਾਂ ਨਾ ਠੀਕ ਏ,
ਸੋਚ ਇਹ ਸਭ ਮੈਂ ਕਿਵੇਂ ਸਹਿ ਰਿਹਾ ਏ
ਤੂੰ ਬੜੇ ਦਿਨਾਂ ਤੋਂ ਚੁੱਪ ਰਹਿ ਰਿਹਾ ਏ
ਤੋੜ ਦੇ ਚੁੱਪ ਤੇ ਖੁੱਲ ਕੇ ਬੋਲ ਤੂੰ
ਤੇਰੇ ਨਾਲ ਖੜਾਂ ਹਾਂ ਨਾ ਡੋਲ ਤੂੰ
ਕਿਉਂ ਰਿਹਾ ਐਵੇਂ ਜ਼ਿੰਦਗੀ ਰੋਲ ਤੂੰ
ਦੁੱਖ ਸੁੱਖ ਦੇ ਭਾਈਵਾਲ ਹਾਂ ਆਪਾਂ
ਫਿਰ ਇਕੱਲਾ ਕਿਉਂ ਸਭ ਸਹਿ ਰਿਹਾ ਏ!
ਤੂੰ ਬੜੇ ਦਿਨਾਂ ਤੋਂ ਚੁੱਪ ਰਹਿ ਰਿਹਾ ਏ
ਯਾਰੀ ਦੀ ਵੀ ਮਿਸਾਲ ਤੂੰ ਏ
ਮੇਰਾ ਵੀ ਤਾਂ ਰੱਖਦਾ ਖਿਆਲ ਤੂੰ ਏ
ਤੇਰੀ ਵਾਰੀ ਕਿਉਂ ਖਾਮੋਸ਼ ਰਹਾਂ ਮੈ
ਵੱਸਦਾ ਦਿਲ ਵਿਚ ਯਾਰ ਹੀ ਤੂੰ ਏਂ!
ਹੋਈ ਗਲਤੀ ਮਾਫ਼ ਕਰੀ ਤੂੰ
ਆਪਣਾਂ ਸਮਝ ਕੇ ਕਹਿ ਰਿਹਾ ਏ,
ਤੂੰ ਬੜੇ ਦਿਨਾਂ ਤੋਂ ਚੁੱਪ ਰਹਿ ਰਿਹਾ ਏ
ਤੈਨੂੰ ਕੀ ਪਤਾ ਸੰਧੂ ਕਿਵੇਂ ਸਹਿ ਰਿਹਾ ਮੈਂ!
… ਜਤਿੰਦਰ ਸਿੰਘ ਸੰਧੂ