ਇਲਾਕੇ ਦੀ ਵਿਆਹੁਤਾ ਨੂੰ ਦਾਜ ਲਈ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਕੇ ਕੁੱਟਮਾਰ ਕਰਨ ਵਾਲਿਆਂ ਖਿਲਾਫ਼ ਹੋਵੇ ਸਖਤ ਕਾਰਵਾਈ-ਵਿਨੋਦ, ਸੋਢੀ ਭਾਰਦਵਾਜ ਤੇ ਰਵਿੰਦਰ ਕੁੱਕੂ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਜ ਅੱਪਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਲਾਕੇ ਦੇ ਸਮੂਹ ਮੋਹਤਬਰਾਂ ਵਿਨੋਦ ਭਾਰਦਵਾਜ, ਸੋਢੀ ਭਾਰਦਵਾਜ ਤੇ ਰਵਿੰਦਰ ਕੁੱਕੂ ਸਾਬਕਾ ਸਰਪੰਚ ਪਿੰਡ ਮੰਡੀ ਨੇ ਕਿਹਾ ਕਿ ਇਲਾਕੇ ਦੇ ਪਿੰਡ ਦੀ ਇੱਕ ਪੜੀ ਲਿਖੀ ਲੜਕੀ ਨੂੰ  ਝੂਠ ਬੋਲ ਕੇ ਵਿਆਹ ਕਰਵਾਉਣ, ਮਾਰਕੁੱਟ ਕਰਕੇ ਦਹੇਜ ਮੰਗਣ ਤੇ ਵਿਦੇਸ਼ ਜਾਣ ਲਈ 10 ਲੱਖ ਰੁਪਏ ਦੀ ਡਿਮਾਂਡ ਕਰਨ ਵਾਲੇ ਪਤੀ ਤੇ ਉਸਦੇ ਪਰਿਵਾਰਿਕ ਮੈਂਬਰਾਂ ਦੇ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ | ਇਸ ਮੌਕੇ ਉਨਾਂ ਨਾਲ ਐਡਵੋਕੇਟ ਕ੍ਰਿਪਾਲ ਸਿੰਘ ਪਾਲੀ ਸਰਪੰਚ ਪਿੰਡ ਛੋਕਰਾਂ, ਮਨਵੀਰ ਸਿੰਘ ਢਿੱਲੋਂ, ਪਰਮਜੀਤ ਸਿੰਘ ਢਿੱਲੋਂ, ਗੁਰਮੀਤ ਸਿੰਘ ਗਰੇਵਾਲ ਭਾਕਿਯੂ ਆਗੂ, ਪ੍ਰਗਣ ਸਿੰਘ ਸਾਬਕਾ ਸਰੰਪਚ, ਭੁਪਿੰਦਰ ਸਿੰਘ ਢਿੱਲੋਂ, ਲਖਵੀਰ ਸਿੰਘ ਢੀਂਡਸਾ ਤੇ ਹੋਰ ਮੋਹਤਬਰ ਵੀ ਮੌਜੂਦ ਸਨ | ਇਸ ਮੌਕੇ ਬੋਲਦਿਆਂ ਉਨਾਂ ਅੱਗੇ ਕਿਹਾ ਕਿ ਜਿਸ ਰਿਸ਼ਤੇ ਦੀ ਸ਼ੁਰੂਆਤ ਹੀ ਝੂਠ ਤੋਂ ਹੋਈ ਹੋਵੇ ਉਹ ਕਿਨਾਂ ਕੁ ਚਿਰ ਨਿਭ ਸਕਦਾ ਹੈ | ਸਮੂਹ ਮੋਹਤਬਰਾਂ ਨੇ ਕਿਹਾ ਕਿ ਅਜਿਹੇ ਕਥਿਤ ਦੋਸ਼ੀਆਂ ਦੇ ਖਿਲਾਫ਼ ਪ੍ਰਸ਼ਾਸ਼ਨ ਨੂੰ  ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਸਾਡੀਆਂ ਧੀਆਂ-ਭੈਣਾਂ ਦੀ ਜਿੰਦਗੀ ਬਰਬਾਦ ਨਾ ਹੋ ਸਕੇ | ਉਨਾਂ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਕੋਲ ਵੀ ਇਨਸਾਫ ਲਈ ਗੁਹਾਰ ਲਗਾਈ ਹੈ ਕਿ ਇਲਾਕੇ ਦੀ ਧੀ ਨੂੰ  ਇਨਸਾਫ਼ ਦਵਾਇਆ ਜਾਵੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਵਿਖੇ ‘ਦੀਵਾ ਸਜਾਵਣ’ ਮੁਕਾਬਲੇ ਕਰਵਾਏ
Next articleਇਕ ਦੀਵਾ ਹੋਰ ਬਾਲੀਏ