ਖੂਨਦਾਨ ਕਰਕੇ ਆਤਮਿਕ ਸ਼ਾਂਤੀ ਅਤੇ ਸਕੂਨ ਮਿਲਦਾ ਹੈ: ਸੰਜੀਵ ਬਾਂਸਲ

ਕੈਬਨਿਟ ਮੰਤਰੀ ਬਲਬੀਰ ਸਿੰਘ ਨੇ ਕੀਤੀ ਪਰਸੰਸਾ
ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਖ਼ੂਨ ਦਾ ਦਾਨ ਸਭ ਤੋਂ ਉੱਤਮ ਦਾਨ ਹੈ ਜਿਉਂਦੇ ਜੀਅ ਤੁਸੀ ਖ਼ੂਨਦਾਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਹੋ।ਆਪਣੇ ਦੇਸ਼, ਆਪਣੇ ਪਰਿਵਾਰ, ਆਪਣੀ ਭਾਸ਼ਾ, ਆਪਣੇ ਵਪਾਰ, ਆਪਣੇ ਲੋਕਾਂ, ਆਪਣੀ ਬੋਲੀ, ਵਾਤਾਵਰਣ ਅਤੇ ਕੁਦਰਤ ਨੂੰ ਬੇਇੰਤਹਾ ਮੁਹੱਬਤ ਕਰਨ ਵਾਲੇ ਇਨਸਾਨ ਦਾ ਕਤਰਾ ਕਤਰਾ ਆਪਣੀ ਕੌਮ ਅਤੇ ਦੇਸ਼ ਨੂੰ ਸਮਰਪਿਤ ਹੁੰਦਾ ਹੈ। ਇਲਾਕੇ ਦੇ ਲੋੜਵੰਦ ਲੋਕਾ ਦੀ ਮੋਹਰੀ ਹੋ ਕੇ ਮਦਦ ਕਰਨ ਵਾਲੇ ਸਮਾਜ ਸੇਵੀ ਬਾਂਸਲ’ਜ ਗਰੁੱਪ ਸੂਲਰ ਘਰਾਟ ਦੇ ਐਮ ਡੀ ਸ੍ਰੀ ਸੰਜੀਵ ਬਾਂਸਲ ਨੇ ਅੱਜ ਆਪਣੀ ਕੰਪਨੀ ਕੋਪਲ ਦੀ 14ਵੀਂ ਵਰੇਗੰਢ ਨੂੰ ਸਮਰਪਿਤ 32ਵੀਂ ਵਾਰ ਆਪਣਾ ਖੂਨਦਾਨ ਕਰਨ ਸਮੇਂ ਇਹ ਸ਼ਬਦ ਆਖੇ ਕਿ ਖ਼ੂਨ ਦਾਨ ਕਰਨ ਨਾਲ ਆਤਮਿਕ ਸ਼ਾਂਤੀ ਦੇ ਨਾਲ ਨਾਲ ਸਕੂਨ ਵੀ ਮਿਲਦਾ ਹੈ। ਖੂਨ ਅਜਿਹਾ ਪਦਾਰਥ ਹੈ ਜਿਸ ਨੂੰ ਲੈਬਾਰਟਰੀ ਵਿੱਚ ਅਜੇ ਤੱਕ ਬਣਾਇਆ ਨਹੀਂ ਜਾ ਸਕਿਆ। ਇਸ ਲਈ ਖੂਨ ਦੀ ਕੋਈ ਕੀਮਤ ਨਿਸਚਤ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਖੂਨ-ਦਾਨ ਕਰਨ ਤੋਂ ਘਬਰਾਉਣਾ ਇਸ ਵਿਚਲੀ ਸਚਾਈ ਤੋਂ ਅਣਜਾਣ ਹੋਣ ਦਾ ਸਿੱਟਾ ਹੀ ਹੁੰਦਾ ਹੈ। ਡਾਕਟਰੀ ਪੜ੍ਹਾਈ ਅਨੁਸਾਰ ਕੋਈ ਵੀ 18 ਸਾਲ ਤੋਂ 55 ਸਾਲ ਦਾ ਤੰਦਰੁਸਤ ਵਿਅਕਤੀ ਖੂਨ-ਦਾਨ ਕਰ ਸਕਦਾ ਹੈ। ਇਸ ਨਾਲ ਖੂਨ-ਦਾਨ ਕਰਨ ਵਾਲੇ ਦੀ ਸਿਹਤ ‘ਤੇ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ। ਖੂਨ-ਦਾਨੀ ਦੇ ਸਰੀਰ ਵਿੱਚ ਘਟਿਆ ਖੂਨ ਕੁਝ ਘੰਟਿਆਂ ਵਿੱਚ ਹੀ ਪੂਰਾ ਹੋ ਜਾਂਦਾ ਹੈ। ਅੱਜ ਉਹਨਾਂ 32ਵੀਂ ਵਾਰ ਖੂਨਦਾਨ ਕਰਕੇ ਆਪਣੀ ਸਮਾਜ ਸੇਵਾ ਦੀ ਭਾਵਨਾ ਨੂੰ ਲਗਾਤਾਰ ਬਰਕਰਾਰ ਰੱਖਿਆ ਹੈ। ਇਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਪੰਜਾਬ ਦੇ ਸ਼ਹਿਰੀ ਵਿਕਾਸ ਮੰਤਰੀ ਸ੍ਰ. ਹਰਦੀਪ ਸਿੰਘ ਮੁੰਡੀਆਂ, ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਜਸਵੰਤ ਸਿੰਘ, ਪੁੱਡਾ ਦੇ ਇਸਟੇਟ ਅਫਸਰ ਸ਼੍ਰੀਮਤੀ ਰਿਚਾ ਗੋਇਲ, ਪੀ ਸੀ ਐਸ, ਸ੍ਰੀ ਮਨੋਜ ਗੋਰਸੀ ਡੀ ਐਸ ਪੀ ਪਟਿਆਲਾ, ਫਿਲਮੀ ਅਦਾਕਾਰ ਕਰਮਜੀਤ ਅਨਮੋਲ, ਸ੍ਰੀ ਦਵਿੰਦਰ ਅੱਤਰੀ ਐਸ. ਪੀ. ਪੰਜਾਬ ਪੁਲਿਸ, ਪ੍ਰੈੱਸ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਐਡਵੋਕੇਟ ਰਾਜੇਸ਼ਵਰ ਚੌਧਰੀ, ਭਾਜਪਾ ਦੇ ਸੀਨੀਅਰ ਯੂਥ ਆਗੂ ਸ੍ਰੀ ਅੰਕਿਤ ਬਾਂਸਲ, ਖੇਡ ਲੇਖਕ ਸਤਪਾਲ ਸਿੰਘ ਖਡਿਆਲ, ਕਿਸਾਨ ਆਗੂ ਰਣ ਸਿੰਘ, ਸਾਬਕਾ ਪ੍ਰਧਾਨ ਸ੍ਰੀ ਕਪੂਰ ਚੰਦ ਬਾਂਸਲ, ਸਰਪੰਚ ਗੁਰਤੇਜ ਸਿੰਘ ਸੂਲਰ ਅਤੇ ਹੋਰ ਅਨੇਕਾਂ ਪਤਵੰਤੇ ਸੱਜਣਾਂ ਨੇ ਉਹਨਾਂ ਦੇ ਇਸ ਕਾਰਜ ਦੀ ਸਲਾਘਾ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਸਾਲਾਨਾ ਪੁਰਸਕਾਰਾਂ ਲਈ ਸਾਹਿਤਕਾਰਾਂ ਦੇ ਨਾਂਵਾਂ ਦਾ ਐਲਾਨ,ਪੰਮੀ ਫੱਗੂਵਾਲੀਆ, ਵਿਰਕ ਪੁਸ਼ਪਿੰਦਰ, ਰਣਜੀਤ ਆਜ਼ਾਦ ਕਾਂਝਲਾ ਅਤੇ ਢਾਡੀ ਚਮਕੌਰ ਸਿੰਘ ਚਮਨ ਹੋਣਗੇ ਸਨਮਾਨਿਤ
Next articleਅਮਰੂਦ ਦੇ ਪੱਤਿਆਂ ਦੀ ਚਾਹ ਦੇ ਫਾਇਦੇ