ਗਾਜ਼ਾ ਦੇ ਲੰਬੜਦਾਰੋ!

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ) 

ਗਾਜ਼ਾ ਦੇ ਲੜਾਕੂਓ, ਹਮਲਾਵਰੋ ਇਜ਼ਰਾਇਲ ਦਿਓ,
ਕੁਝ ਨਹੀਂ ਖੱਟਣਾ ਜੰਗ ਚੋਂ ਭਾਵੇਂ ਇਤਿਹਾਸ ਫਰੋਲ ਲਓ।
ਸ਼ਹਿ ਦੇਣ ਵਾਲਿਆਂ ਤਾਂ, ਵੇਚਣੇ ਅਪਣੇ ਹਥਿਆਰ ਨੇ ਓਏ,
ਤੁਸੀਂ ਕਿਉਂ ਫਿਰਦੇ ਵਿੱਚ ਹੰਕਾਰ ਦੇ ਓਏ।
ਸਿਕੰਦਰ,ਹਿਟਲਰ,ਮਸੋਲੀਨੀ ਨੇ ਕੀ ਖੱਟਿਆ, ਮਹਾਤਮਾ ਬੁੱਧ ਵੀ ਲੜਾਈ ਦੀ ਤਬਾਹੀ ਤੋਂ ਸੀ ਅੱਕਿਆ।
ਉਸ ਨੂੰ ਵੀ ਜਦੋਂ ਅੰਦਰ ਦਾ ਚਾਨਣ ਹੋਇਆ, ਜੰਗ ਵਿੱਚ ਮਾਰੇ ਗਏ ਲੋਕਾਂ ਦੀ ਮੌਤ ਤੇ ਰੋਇਆ।
ਝਗੜਾ ਕਿਸ ਗੱਲ ਦਾ ਇਸ ਤੇ ਵਿਚਾਰ ਕਰੋ, ਬੇਕਾਰ ਜ਼ਮੀਨ ਮੁੱਲ ਖਰੀਦੀ ਯਹੂਦੀਆਂ ਨੇ। ਹੁਣ ਉਨਾਂ ਦੀ ਤਰੱਕੀ ਤੇ ਤੁਸੀਂ ਈਰਖਾ ਬੇਕਾਰ ਕਰੋਂ,
ਅੱਤ ਚੁੱਕ ਰੱਖੀ ਹੈ, ਤੁਸੀਂ ਤੇ ਗਵਾਂਢੀ ਮੁਲਕਾਂ ਦੇ ਖਰੂਦੀਆਂ ਨੇ।
ਇਜਰਾਇਲੀ ਲੋਕ ਬਹੁਤ ਸਮਝਦਾਰ ਤੇ ਸਿਆਣੇ ਨੇ,
ਬਹੁਤ ਭੈੜਾ ਸਮਾਂ ਕੱਢ ਉਜੜ ਕੇ ਆਏ ਟਿਕਾਣੇ ਨੇ।
ਉਹ ਤੁਹਾਡੀ ਭਲਾਈ ਲਈ ਬਹੁਤ ਕੁਝ ਕਰਨ ਨੂੰ ਤਿਆਰ ਨੇ,
ਗੱਲਬਾਤ ਦੀ ਮੇਜ਼ ਤੇ ਬੈਠੋ, ਉਹ ਤਾਂ ਭੁੱਖੇ ਪਿਆਰ ਦੇ ਨੇ।

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜਿਲਾ ਪਟਿਆਲਾ, ਹਾਲ ਆਬਾਦ # 639/40ਏ ਚੰਡੀਗੜ੍ਹ।

ਫੋਨ ਨੰਬਰ : 9878469639

Previous articleਸਤਸਾਹਿਬਲੀਨ ਕੌਰ ਨੇ ਪੰਜਵੀਂ ਕਲਾਸ ਵਿੱਚੋਂ 91.8 % ਨੰਬਰ ਪ੍ਰਾਪਤ ਕੀਤੇ
Next articleਤਮਾਮ ਰਾਜਨੀਤਿਕ ਪਾਰਟੀਆਂ ਹਮੇਸ਼ਾ ਦਲਿਤ ਸਮਾਜ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦੀਆਂ ਰਹੀਦੀਆਂ ਹਨ : ਬੇਗਮਪੁਰਾ ਟਾਈਗਰ ਫੋਰਸ