ਮਨਪ੍ਰੀਤ ਕੌਰ ਲੁਧਿਆਣਾ
(ਸਮਾਜ ਵੀਕਲੀ) ਮੀਤ ਜਿਵੇਂ ਹੀ ਪੜ੍ਹਾਈ ਤੋਂ ਬਾਅਦ ਨੌਕਰੀ ਲੱਗੀ। ਓਸਨੂੰ ਓਥੇ ਹੀ ਨੌਕਰੀ ਕਰਦਾ ਇੱਕ ਮੁੰਡਾ ਪਸੰਦ ਆ ਗਿਆ।ਵਿਆਹ ਵਾਲੀ ਉਮਰ ਹੋਣ ਕਰਕੇ ਮੀਤ ਨੇ ਘਰਦਿਆਂ ਨਾਲ ਉਸ ਬਾਰੇ ਗੱਲ ਕਰਨ ਲਈ ਸੋਚਿਆ। ਪਰ ਜਿਵੇਂ ਹੀ ਉਹ ਘਰਦਿਆਂ ਨਾਲ ਗੱਲ ਕਰਨ ਦੀ ਸੋਚਦੀ। ਇਸ ਗਲੋਂ ਡਰ ਜਾਂਦੀ, ਕਿ ਉਹ ਇੱਕੋ ਜਾਤੀ ਦੇ ਨਹੀਂ ਹਨ,ਤਾਂ ਘਰ ਦੇ ਵਿਆਹ ਲਈ ਨਾ ਹੀ ਨਾ ਕਰ ਦੇਣ।ਪਰ ਦੋਹਾਂ ਨੇ ਆਪਸੀ ਸਹਿਮਤੀ ਨਾਲ ਘਰੇ ਗੱਲ ਕਰਨਾ ਹੀ ਸਹੀ ਸਮਝਿਆ, ਤੇ ਰੂਪ ਨੇ ਪਹਿਲਾਂ ਆਪਣੇ ਘਰ ਗੱਲ ਕੀਤੀ ਤੇ ਮੀਤ ਨੂੰ ਘਰਦਿਆਂ ਨਾਲ ਮਿਲਵਾਇਆ। ਮੀਤ ਨੂੰ ਮਿਲ ਓਸਦੇ ਸੰਸਕਾਰ ਦੇਖ ਕੇ ਰੂਪ ਦੇ ਘਰ ਦੇ ਬੜੇ ਖੁਸ਼ ਹੋਏ। ਓਹਨਾਂ ਮੀਤ ਨੂੰ ਹੌਂਸਲਾ ਦੇਂਦੇ ਕਿਹਾ ਧੀਏ ਡਰ ਨਾ ਅਸੀ ਆਵਾਂਗੇ,ਤੇਰੇ ਘਰ ਰਿਸ਼ਤਾ ਲੈ ਕੇ,ਜੇਕਰ ਘਰ ਦੇ ਮਨ ਗਏ ਤਾਂ ਵੀ ਠੀਕ ਨਹੀਂ ਮੰਨੇ ਤਾਂ ਜੋੜੀ ਤਾਂ ਤੁਹਾਡੀ ਕਿਤੇ ਨਾ ਕਿਤੇ ਬਣ ਹੀ ਜਾਣੀ ਏ। ਅਗਲੇ ਦਿਨ ਰੂਪ ਦੇ ਘਰਦੇ ਰਿਸ਼ਤੇ ਦੀ ਗੱਲ ਕਰਨ ਮੀਤ ਦੇ ਘਰ ਪਹੁੰਚੇ। ਓਹਨਾਂ ਸਾਰੀਆਂ ਗੱਲਾਂ ਖੁੱਲ੍ਹ ਕੇ ਮੀਤ ਦੇ ਘਰਦਿਆਂ ਅੱਗੇ ਰੱਖੀਆਂ ਤੇ ਜਾਤ ਇਕੋ ਜਹੀ ਨਾ ਹੋਣ ਵਾਲੀ ਗੱਲ ਵੀ ਓਹਨਾਂ ਮੀਤ ਦੇ ਘਰਦਿਆਂ ਅੱਗੇ ਰੱਖੀ ਮੁੰਡੇ ਵਾਲਿਆਂ ਦੀ ਜਾਤ ਮਿਲਦੀ ਨਾ ਹੋਣ ਕਾਰਨ ਮੀਤ ਦੇ ਘਰਦਿਆਂ ਦਾ ਵਿਆਹ ਲਈ ਫੈਸਲਾ ਲੈਣਾ ਔਖਾ ਹੋ ਰਿਹਾ ਸੀ। ਕਿਉੰਕਿ ਸਾਰੀ ਬਰਾਦਰੀ ਨੇ ਓਹਨਾਂ ਨੂੰ ਕੁੱਝ ਨਾ ਕੁੱਝ ਤਾਅਨੇ ਜੋ ਮਾਰਨੇ ਸਨ।ਪਰ ਧੀ ਦੀ ਖੁਸ਼ੀ ਨੂੰ ਧਿਆਨ ਵਿੱਚ ਰੱਖਦੇ ਓਹਨਾਂ ਰਿਸ਼ਤੇ ਲਈ ਹਾਂ ਕਰ ਦਿੱਤੀ, ਤੇ ਵਿਆਹ ਦੀ ਤਾਰੀਕ ਵੀ ਪੱਕੀ ਕਰ ਦਿੱਤੀ। ਮਿੱਥੀ ਹੋਈ ਤਾਰੀਕ ਤੇ ਵਿਆਹ ਕੀਤਾ ਗਿਆ ਤੇ ਸਾਰੇ ਸਾਕ ਸਬੰਧੀ ਵੀ ਸਦੇ ਗਏ। ਕਈ ਰਿਸ਼ਤੇਦਾਰਾਂ ਨੂੰ ਜਾਤ ਤੋਂ ਬਾਹਰ ਵਿਆਹ ਕਰਨ ਕਾਰਨ ਮੀਤ ਦੇ ਘਰਦਿਆਂ ਨਾਲ ਗੁੱਸੇ ਗਿਲੇ ਵੀ ਸਨ, ਕਈ ਆਏ ਵੀ ਨਹੀਂ।ਪਰ ਅੱਜ ਜਦੋਂ ਵਿਆਹ ਤੋਂ 4 ਸਾਲ ਬਾਅਦ ਵੀ ਮੀਤ ਦੇ ਘਰ ਦੇ ਆਪਣੀ ਧੀ ਨੂੰ ਸਹੁਰੇ ਘਰੋਂ ਖੁਸ਼ੀ ਖੁਸ਼ੀ ਬੱਚਿਆਂ ਨਾਲ ਪੇਕੇ ਘਰ ਮਿਲਣ ਆਉਂਦੀ ਦੇਖਦੇ ਤਾਂ ਆਪਣੇ ਲਏ ਫੈਸਲੇ ਦਾ ਸ਼ੁਕਰ ਕਰਦੇ ਆਖਦੇ,”ਇਹ ਜੋੜੀ ਤਾਂ ਰੱਬ ਨੇ ਸਵਰਗਾਂ ਵਿੱਚ ਬਣਾਈ ਹੈ। ਜਾਤ ਪਾਤ ਵਿੱਚ ਨਾ ਪੈ ਕੇ ਤੇ ਰਿਸ਼ਤੇਦਾਰਾਂ ਦੇ ਗੁੱਸੇ ਗਿਲੇ ਤੋਂ ਉੱਪਰ ਉੱਠ ਸਾਡਾ ਧੀ ਦਾ ਰਿਸ਼ਤਾ ਕਰਨ ਦਾ ਫੈਸਲਾ ਬਿਲਕੁੱਲ ਸਹੀ ਸੀ।”ਇਹ ਸੋਚ ਓਹਨਾਂ ਦਾ ਚਿਹਰਾ ਸਕੂਨ ਨਾਲ ਭਰ ਜਾਂਦਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly