ਰਜਨੀ ਮੈਡਮ, ਇੱਕ ਰੋਸ਼ਨ ਚਿਰਾਗ

(ਸਮਾਜ ਵੀਕਲੀ)
ਹਰ ਰੂਹ ਦਾ ਪਵਿੱਤਰ ਸਾਥ।
ਗਿਆਨ ਦੇ ਚਾਨਣ ਨਾਲ ਭਰਦੀ ਹੈ,
ਕੱਲ ਦੇ ਸੁਪਨਿਆਂ ਨੂੰ ਸੱਚ ਕਰਦੀ ਹੈ।
ਹਰ ਮਾਸੂਮ ਮਨ ਨੂੰ ਸਵਾਰਨ ਵਾਲੀ,
ਸਬਕ ਪਿਆਰ ਦਾ ਸਿਖਾਉਂਦੀ ਹੈ।
ਸਿਰਫ ਕਲਮ ਅਤੇ ਕਾਗਜ਼ ਹੀ ਨਹੀਂ,
ਜਿੰਦਗੀ ਦੇ ਰਾਹ ਦਿਖਾਉਂਦੀ ਹੈ।
ਕਦੇ ਮਾਣ ਸਤਿਕਾਰ ਬਣ ਕੇ,
ਕਦੇ ਮਾਂ ਵਾਂਗ ਪਿਆਰ ਸਜਾਉਂਦੀ ਹੈ।
ਰਜਨੀ ਮੈਡਮ, ਉਹ ਚਿਰਾਗ ਹੈ,
ਜੋ ਹਰੇਕ ਦਿਲ ਦਾ ਅੰਧਕਾਰ ਮਿਟਾਉਂਦੀ ਹੈ।
ਸ਼੍ਰੀ ਪਾਲ 
ਈਟੀਟੀ ਵਿਦਿਆਰਥੀ 
ਡਾਇਟ ਸ਼ੇਖੂਪੁਰ
ਕਪੂਰਥਲਾ
Previous articleਪ੍ਰਭ ਆਸਰਾ ਵਿਖੇ ਸ਼ਪੈਸ਼ਲ ਬੱਚਿਆਂ ਦੀਆਂ ਖੇਡਾਂ ਸਬੰਧੀ ਸੂਬਾ ਪੱਧਰੀ ਚੋਣ ਲਈ ਟਰਾਇਲ ਹੋਏ
Next articleਸਹਿਤ ਸਭਾ ਵੱਲੋਂ ਮਾਸਟਰ ਅਜੀਤ ਸਿੰਘ ਦਾ ਕਹਾਣੀ ਸੰਗ੍ਰਹਿ ‘ਵਨ ਸਵੰਨ’ ਰਿਲੀਜ਼