ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਮੁਕੰਮਲ ਕਰਨ ਦੇ ਮੰਤਵ ਨਾਲ ਭਾਰਤ ਚੋਣ ਕਮਿਸ਼ਨ ਦੁਆਰਾ ਨਿਯੁਕਤ ਖਰਚਾ ਅਬਜ਼ਰਵਰ ਸੋਰੇਨ ਜੋਸ ਨੇ ਅੱਜ ਚੋਣਾਂ ਨਾਲ ਸਬੰਧਤ ਵੱਖ-ਵੱਖ ਸੈਂਲਾਂ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ ਅਬਜ਼ਰਵਰ ਸੋਰੇਨ ਜੋਸ ਨੇ ਐਮ.ਸੀ.ਐਮ.ਸੀ. (ਮੀਡਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ), ਸੀ-ਵਿਜ਼ਿਲ ਸੈੱਲ, ਸ਼ਿਕਾੲਤ ਸੈੱਲ ਅਤੇ ਵੇਬਕਾਸਟਿੰਗ ਤੋਂ ਇਲਾਵਾ ਜ਼ਿਲ੍ਹਾ ਅਤੇ ਰਿਟਰਨਿੰਗ ਅਫ਼ਸਰ ਪੱਧਰ ’ਤੇ ਸਥਾਪਿਤ ਹੋਰ ਸੈਂਲਾਂ ਦਾ ਬਰੀਕੀ ਨਾਲ ਜਾਇਜ਼ਾ ਲਿਆ। ਉਨ੍ਹਾਂ ਇਨ੍ਹਾਂ ਸੈੱਲਾਂ ਦੇ ਅਧਿਕਾਰੀਆਂ ਨਾਲ ਚਰਚਾ ਕਰਦੇ ਹੋਏ ਉਨ੍ਹਾ ਦੇ ਕਾਰਜਪ੍ਰਣਾਲੀ ਅਤੇ ਤਿਆਰੀਆਂ ਦਾ ਨਿਰੀਖਣ ਕੀਤਾ। ਅਬਜ਼ਰਵਰ ਸੋਰੇਨ ਜੋਸ ਨੇ ਐਮ.ਸੀ.ਐਮ.ਸੀ. ਸੈੱਲ ਦੇ ਕਾਰਜ ’ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਕਿਹਾ ਕਿ ਐਮ.ਸੀ.ਐਮ.ਸੀ ਟੀਮ ਪੇਡ ਨਿਊਜ਼, ਬਲੱਕ ਐਸ.ਐਮ.ਐਸ ਅਤੇ ਸੋਸ਼ਲ ਮੀਡੀਆ ’ਤੇ ਵਿਸ਼ੇਸ਼ ਨਿਗਰਾਨੀ ਰੱਖੇ ਤਾਂ ਜੋ ਉਮੀਦਵਾਰਾਂ ਦੁਆਰਾ ਨਿਰਧਾਰਤ ਚੋਣ ਖਰਚੇ ਦੀ ਸੀਮਾ ਦਾ ਪਾਲਣ ਹੋ ਸਕੇ ਅਤੇ ਕਿਸੇ ਵੀ ਪ੍ਰਕਾਰ ਦੀ ਗਲਤ ਜਾਣਕਾਰੀ ਫੈਲਾਉਣ ਤੋਂ ਬਚਿਆ ਜਾ ਸਕੇ। ਉਨ੍ਹਾਂ ਵੈਬਕਾਸਟਿੰਗ ਟੀਮ ਨਾਲ ਗੱਲ ਕਰਦਿਆਂ ਚੋਣ ਦੇ ਦਿਨ ਲਾਈਵ ਫੀਡ ਦੀ ਗੁਣਵੱਤਾ ਯਕੀਨੀ ਕਰਨ ਅਤੇ ਤਕਨੀਕੀ ਅੜਚਨਾਂ ਦੇ ਹੱਲ ਲਈ ਤਿਆਰ ਰਹਿਣ ਲਈ ਕਿਹਾ। ਸ਼ਿਕਾਇਤ ਸੈੱਲ ਦਾ ਨਿਰੀਖਣ ਕਰਦੇ ਹੋਏ ਸ੍ਰੀ ਜੋਸ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਚੋਣਾਂ ਦੌਰਾਨ ਪ੍ਰਾਪਤ ਸਾਰੀਆਂ ਸ਼ਿਕਾਇਤਾਂ ਦਾ ਜਲਦ ਅਤੇ ਨਿਰਪੱਖ ਹੱਲ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਚੋਣਾਂ ਨਾਲ ਸਬੰਧਤ ਹਰ ਸ਼ਿਕਾਇਤ ’ਤੇ ਪ੍ਰਾਥਮਿਕਤਾ ਨਾਲ ਧਿਆਨ ਦਿੱਤਾ ਜਾਵੇ ਅਤੇ ਸ਼ਿਕਾਇਤ ਕਰਤਾ ਨੂੰ ਹੱਲ ਬਾਰੇ ਜਾਣਕਾਰੀ ਦਿੱਤੀ ਜਾਵੇ।
ਚੋਣਾਂ ਦੇ ਨਿਰਪੱਖ ਆਯੋਜਨ ਲਈ ਸੋਰੇਨ ਜੋਸ ਨੇ ਸਾਰੇ ਸੈੱਲਾਂ ਨੂੰ ਟੀਮਵਰਕ ਰਾਹੀਂ ਸਮੁੱਚੀ ਪ੍ਰਕਿਰਿਆ ਨੇਪਰੇ ਚਾੜ੍ਹਨ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾ ਨਾਲ ਚੱਬੇਵਾਲ ਵਿਧਾਨ ਸਭਾ ਦੇ ਸਹਾਇਕ ਐਕਸਪੈਂਡੀਚਰ ਅਬਜ਼ਰਵਰ ਨਰੇਸ਼ ਕੁਮਾਰ ਅਤੇ ਹੋਰ ਵੀ ਮੌਜੂਦ ਸਨ।
https://play.google.com/store/apps/details?id=in.yourhost.samajweekly