ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ ਸਿ) ਮਮਤਾ ਬਜਾਜ ਤੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਲਵਿੰਦਰ ਸਿੰਘ ਬੱਟੂ ਦੇ ਦਿਸ਼ਾ ਨਿਰਦੇਸ਼ਾਂ ਤੇ ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਕੋਆਰਡੀਨੇਟਰ ਸਮਰੱਥ ਦੀ ਦੇਖ ਰੇਖ ਹੇਠ ਜ਼ਿਲ੍ਹੇ ਵੱਖ ਸਿੱਖਿਆ ਬਲਾਕਾਂ ਵਿੱਚ ਵੱਖ ਵੱਖ ਨਿੱਜੀ ਸਕੂਲਾਂ ਦੇ ਅਧਿਆਪਕਾਂ ਦੇ ਕੰਪੀਟੈਸੀ ਇੰਨਹਾਸਮੈਂਟ ਪਲਾਨ (ਸੀ ਈ ਪੀ) ਦੇ ਸੈਮੀਨਾਰ ਲਗਾਏ ਗਏ।ਇਸ ਦੌਰਾਨ ਜ਼ਿਲ੍ਹੇ ਦੇ 9 ਬਲਾਕਾਂ ਜਿਹਨਾਂ ਵਿੱਚ ਬੀ ਆਰ ਸੀ ਸੁਲਤਾਨਪੁਰ ਲੋਧੀ, ਬੀ ਆਰ ਸੀ ਕਪੂਰਥਲਾ-1, ਬੀ ਆਰ ਸੀ ਭੁਲੱਥ , ਬੀ ਆਰ ਸੀ ਨਡਾਲਾ , ਸ ਐ ਸ ਮੁਸ਼ਕਵੇਦ, ਸ ਐ ਸ ਹੁਸ਼ਿਆਰਪੁਰ ਚੌਂਕ (ਫਗਵਾੜਾ)ਰਿਸੋਰਸ ਪਰਸਨਜ਼ ਡਾ. ਪਰਮਜੀਤ ਕੌਰ ,ਜਯੋਤੀ ਨਰੂਲਾ ,ਹਰਪ੍ਰੀਤ ਸਿੰਘ ਭੁਲੱਥ, ਰੇਸ਼ਮ ਲਾਲ ਭੁਲੱਥ ,ਹਰਪ੍ਰੀਤ ਸਿੰਘ ਨਡਾਲਾ ,ਤਰਸੇਮ ਸਿੰਘ ਨਡਾਲਾ ,ਕੁਲਦੀਪ ਚੰਦ ,ਰਾਜੂ ,ਗੁਰਪ੍ਰੀਤ ਸਿੰਘ ,ਅਕਬਰ ਖਾਂ ,ਸੁਰਿੰਦਰ ਕੁਮਾਰ, ਮਨਜੀਤ ਲਾਲ ਰਿਸੋਰਸ ਪਰਸਨ ਦੁਆਰਾ ਪੰਜਾਬੀ, ਵਰਲਡ ਅਰਾਊਂਡ ਅੱਸ, ਗਣਿਤ ਵਿਸ਼ਿਆਂ ਸੰਬੰਧੀ ਵੱਖ ਵੱਖ ਕੰਪੀਟੈਸੀ ਬਾਰੇ ਦੱਸਣ ਤੋਂ ਇਲਾਵਾ ਨਿੱਜੀ ਸਕੂਲਾਂ ਦੇ ਅਧਿਆਪਕਾਂ ਨੂੰ ਓ ਐੱਮ ਆਰ ਸ਼ੀਟ, ਅਭਿਆਸ ਸ਼ੀਟ ਦੀ ਮਹੱਤਤਾ ਬਾਰੇ, ਪ੍ਰੈਕਟਿਸ ਟੈਸਟਾਂ ਨੂੰ ਕੇਵਲ ਬੱਚੇ ਦੇ ਨੰਬਰ ਇਕੱਠੇ ਕਰਨ ਦੀ ਹੋੜ ਤੋਂ ਬਚਾ ਕੇ ਰੱਖਣ, ਕਮਜ਼ੋਰ ਕੰਪੀਟੈਂਸੀ ਤੇ ਫੋਕਸ ਕਰਵਾਉਣਾ, ਸੀ ਈ ਪੀ ਲਗਾਤਾਰ ਫਾਲੋਅੱਪ ਰੱਖਣ ਸੰਬੰਧੀ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਹਰ ਪੀ ਟੀ ਵਿੱਚ ਕਮਜ਼ੋਰ ਰਹੀ ਕੰਪੀਟੈਂਸੀ ਲਈ ਵਿਸ਼ੇਸ਼ ਪ੍ਰਸ਼ਨਾਂ ਦੇ ਸੈੱਟ ਤਿਆਰ ਕਰਨ ਸੰਬੰਧੀ ਵਿਸਥਾਰ ਪੂਰਵਕ ਦੱਸਿਆ ਗਿਆ । ਜ਼ਿਕਰਯੋਗ ਹੈ ਕਿ ਸੀ ਈ ਪੀ ਸੰਬੰਧੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਸੈਮੀਨਾਰ ਪਹਿਲਾ ਤੋਂ ਲੱਗ ਚੁੱਕੇ ਹਨ।
https://play.google.com/store/apps/details?id=in.yourhost.samajweekly