ਸਾਰੇ ਜਨਮਾਂ ਵਿਚੋਂ ਮਨੁੱਖਾ ਜਨਮ ਨੂੰ ਹੀ ਸਰਵੋਤਮ ਮੰਨਿਆ ਗਿਆ ਹੈ : ਸਤਿਗੁਰੂ ਮਾਤਾ ਸੁਦੀਕਸ਼ਾ ਜੀ

ਫੋਟੋ ਅਜਮੇਰ ਦੀਵਾਨਾ
ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ   (ਸਮਾਜ ਵੀਕਲੀ) ( ਤਰਸੇਮ ਦੀਵਾਨਾ )  ਸਾਰੇ ਜਨਮਾਂ ਵਿਚੋਂ ਮਨੁੱਖਾ ਜਨਮ ਨੂੰ ਹੀ ਸਰਵੋਤਮ ਕਿਹਾ ਗਿਆ ਹੈ ਕਿਉਂਕਿ ਇਸ ਜਨਮ ਵਿਚ ਹੀ ਮਨੁੱਖੀ ਆਤਮਾ, ਜੋ ਕਈ ਜਨਮਾਂ ਤੋਂ ਭਟਕ ਰਹੀ ਸੀ, ਬ੍ਰਹਮਗਿਆਨ ਦੀ ਪ੍ਰਾਪਤੀ ਰਾਹੀਂ ਹੀ ਪਰਮਾਤਮਾ ਦਾ ਗਿਆਨ ਪ੍ਰਾਪਤ ਕਰ ਸਕਦੀ ਹੈ। ਅਸਲ ਵਿੱਚ ਮਨੁੱਖਾ ਜਨਮ ਦਾ ਮਕਸਦ ਵੀ ਇਹੀ ਹੈ ਕਿਉਂਕਿ ਮਨੁੱਖੀ ਆਤਮਾ ਪ੍ਰਮਾਤਮਾ ਦੀ ਅੰਸ਼ ਹੈ ਅਤੇ ਇਸ ਦਾ ਮੁੱਖ ਮਕਸਦ ਪ੍ਰਮਾਤਮਾ ਦੇ ਗਿਆਨ ਦੀ ਪ੍ਰਾਪਤੀ ਕਰਕੇ ਉਸ ਦੇ ਗੁਣਾਂ ਨੂੰ ਗ੍ਰਹਿਣ ਕਰਨਾ ਹੈ। ਇਹ ਪ੍ਰਵਚਨ ਚੰਡੀਗੜ੍ਹ ਦੇ ਸੈਕਟਰ34 ਦੇ ਮੇਲਾ ਗਰਾਊਂਡ ਵਿਖੇ ਹੋਏ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਵਿੱਚ ਹਾਜ਼ਰ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਫ਼ਰਮਾਏ |

ਸਤਿਗੁਰੂ ਮਾਤਾ ਸੁਦੀਕਸ਼ਾ ਜੀ ਨੇ ਪ੍ਰਮਾਤਮਾ ਪ੍ਰਤੀ ਮਨ ਵਿਚ ਪੈਦਾ ਹੋਣ ਵਾਲੇ ਭਰਮਾਂ ਦੀ ਚਰਚਾ ਕਰਦਿਆਂ ਕਿਹਾ ਕਿ ਪਰਮਾਤਮਾ ਬਾਰੇ ਜਾਣਨ ਤੋਂ ਪਹਿਲਾਂ ਮਨੁੱਖ ਦੇ ਮਨ ਵਿਚ ਇਹ ਵਿਚਾਰ ਆਉਂਦੇ ਹਨ ਕਿ ਪਰਮਾਤਮਾ ਕਿੱਥੇ ਹੈ, ਕਿਸ ਦਿਸ਼ਾ ਵਿਚ ਹੈ, ਕੋਈ ਆਕਾਸ਼ ਵਿਚ ਦੱਸਦਾ ਹੈ, ਕੋਈ ਵਿਅਕਤੀ ਸਰੀਰ ਦੇ ਕਿਸੇ ਇੱਕ ਹਿੱਸੇ ਵਿੱਚ ਇਸ ਦਾ ਵਰਣਨ ਕਰਦਾ ਹੈ ਪਰ ਬ੍ਰਹਮਗਿਆਨ ਦੀ ਪ੍ਰਾਪਤੀ ਤੋਂ ਬਾਅਦ ਮਨੁੱਖ ਨੂੰ ਹਰ ਕਣ ਵਿੱਚ ਪਰਮਾਤਮਾ ਦਾ ਅਨੁਭਵ ਹੁੰਦਾ ਹੈ ਅਤੇ ਉਸਦੇ ਮਨ ਵਿੱਚ ਪੈਦਾ ਹੋਏ ਸਾਰੇ ਭਰਮ ਦੂਰ ਹੋ ਜਾਂਦੇ ਹਨ।

ਸਤਿਗੁਰੂ ਮਾਤਾ ਸੁਦੀਕਸ਼ਾ ਜੀ ਨੇ ਜੀਵਨ ਵਿੱਚ ਆਉਣ ਵਾਲੇ ਸੁੱਖਾਂ-ਦੁੱਖਾਂ ਦੀ ਚਰਚਾ ਕਰਦਿਆਂ ਕਿਹਾ ਕਿ ਇਸ ਸੰਸਾਰ ਵਿੱਚ ਰਹਿੰਦਿਆਂ ਸਾਰੇ ਮਨੁੱਖਾਂ ਦੇ ਜੀਵਨ ਵਿੱਚ ਸੁੱਖ-ਦੁੱਖ ਆਉਂਦੇ ਹਨ, ਕੁਝ ਸਰੀਰਕ ਦੁੱਖ ਭੋਗਦੇ ਹਨ, ਕੁਝ ਮਾਨਸਿਕ ਚਿੰਤਾਵਾਂ ਤੋਂ ਪੀੜਤ, ਕਿਸੇ ਨੂੰ ਆਰਥਿਕ ਤੰਗੀ ਦਾ ਦੁੱਖ | ਪਰਮਾਤਮਾ ਤੋਂ ਦੂਰ ਰਹਿਣ ਵਾਲੇ ਅਜਿਹੇ ਸਮੇਂ ਪਰਮਾਤਮਾ ਨੂੰ ਦੋਸ਼ੀ ਠਹਿਰਾਉਂਦੇ ਹਨ, ਪਰ ਪਰਮਾਤਮਾ ਨੂੰ ਜਾਣਨ ਵਾਲੇ ਭਗਤ ਸਦਾ ਭਾਣੇ ਵਿੱਚ ਰਹਿੰਦੇ ਹਨ।

ਸਤਿਗੁਰੂ ਮਾਤਾ ਸੁਦੀਕਸ਼ਾ ਜੀ ਨੇ ਪ੍ਰਮਾਤਮਾ ਦਾ ਗਿਆਨ ਹੋਣ ਤੋਂ ਬਾਅਦ ਮਨੁੱਖ ਦੇ ਜੀਵਨ ਵਿੱਚ ਆਉਣ ਵਾਲੀਆਂ ਤਬਦੀਲੀਆਂ’ਤੇ ਫਰਮਾਉਂਦੇ ਹੋਏ ਕਿਹਾ ਕਿ ਬ੍ਰਹਮਗਿਆਨ ਤੋਂ ਬਾਅਦ ਮਨੁੱਖ ਦੇ ਮਨ ਵਿੱਚ ਅਪਣੇ ਪਰਾਏ ਜਾਂ ਜਾਤ-ਪਾਤ ਨਾਲ ਸਬੰਧਤ ਹੋਣ ਦੀ ਭਾਵਨਾ ਦੂਰ ਹੋ ਜਾਂਦੀ ਹੈ ਫਿਰ ਕਿਸੇ ਦੇ ਵੀ ਪ੍ਰਤੀ ਉਸ ਦੇ ਦਿਲ ਵਿੱਚ ਦੂਰੀਆਂ ਨਹੀਂ ਰਹਿੰਦੀਆਂ , ਦਿਲ ਵਿਸ਼ਾਲ ਹੋ ਜਾਂਦਾ ਹੈ ਅਤੇ ਪਿਆਰ, ਦਇਆ, ਸਹਿਣਸ਼ੀਲਤਾ ਆਦਿ ਰੱਬੀ ਗੁਣ ਪ੍ਰਵੇਸ਼ ਕਰਨ ਲੱਗ ਪੈਂਦੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਪੈਸ਼ਲ ਬੱਚਿਆਂ ਨੇ ਟ੍ਰਿੱਪਲ ਐੱਮ ਸਕੂਲ ’ਚ ਲਗਾਈ ਮੋਮਬੱਤੀਆਂ ਦੀ ਪ੍ਰਦਰਸ਼ਨੀ
Next article‘ਤਿਉਹਾਰ’ ਸ਼ਬਦ ਕਿਵੇਂ ਬਣਿਆ?