ਉੱਲੂਆਂ ਦੀ ਪੂਜਾ

ਇੰਦਰਜੀਤ ਕਮਲ
 (ਸਮਾਜ ਵੀਕਲੀ) ਮੈਂ ਘਰੋਂ ਬਾਹਰ ਨਿਕਲਿਆ ਤਾਂ ਗਲੀ ਦੀਆਂ ਬਹੁਤ ਸਾਰੀਆਂ ਔਰਤਾਂ ਸੱਜੀਆਂ ਧੱਜੀਆਂ ਮਿਲ ਗਈਆਂ । ਮੈਂ ਖੁਸ਼ ਹੋ ਗਿਆ ਕਹਿੰਦੀਆਂ, ” ਭਾਜੀ ਤੁਸੀਂ ਤਾਂ ਪੂਜਾ ਵਗੈਰਾ ਨੂੰ ਮੰਨਦੇ ਨਹੀਂ ਫਿਰ ਖੁਸ਼ ਕਿਓਂ ਹੋ ?”
ਮੈਂ ਉਹਨਾਂ ਨੂੰ ਇੱਕ ਬਹੁਤ ਪੁਰਾਣਾ ਚੁਟਕਲਾ ਸੁਣਾਇਆ । ਮੈਂ ਕਿਹਾ ,” ਇੱਕ ਵਾਰ ਉੱਲੂ ਨੂੰ ਉਦਾਸ ਬੈਠਾ ਵੇਖ ਕੇ ਲਕਸ਼ਮੀ ਨੇ ਪੁੱਛਿਆ ਕੀ ਗੱਲ ਹੈ ਉਦਾਸ ਕਿਉਂ ਏਂ ?”
                             ਉੱਲੂ ਕਹਿੰਦਾ ,” ਤਿਓਹਾਰਾਂ ਦਾ ਮੌਸਮ ਚੱਲ ਰਿਹਾ ਹੈ ,ਸਭ ਦੀ ਪੂਜਾ ਹੁੰਦੀ ਏ , ਪਰ ਮੈਨੂੰ ਕੋਈ ਪੁੱਛਦਾ ਹੀ ਨਹੀਂ ?”
           ਲਕਸ਼ਮੀ ਕਹਿੰਦੀ ,” ਜਾਹ! ਮੈਂ ਅੱਜ ਤੋਂ ਤੈਨੂੰ ਵਰ ਦਿੰਦੀ ਹਾਂ ਕਿ ਮੇਰੀ ਪੂਜਾ ਤੋਂ ਠੀਕ ਗਿਆਰਾਂ ਦਿਨ ਪਹਿਲਾਂ ਤੇਰੀ ਪੂਰੀ ਬਰਾਦਰੀ ਦੀ ਲੰਮੀ ਉਮਰ ਵਾਸਤੇ ਉਹਨਾਂ ਦੀਆਂ ਵਹੁਟੀਆਂ ਤੁਹਾਡੀ ਸਭ ਦੀ ਪੂਜਾ ਕਰਿਆ ਕਰਨਗੀਆਂ । ਬੱਸ ਉਸੇ ਦਿਨ ਤੋਂ ਕਰਵਾ ਚੌਥ ਮਨਾਇਆ ਜਾਣ  ਲੱਗਾ ।
ਨੋਟ : ਖੁਸ਼ੀ ਦੇ ਮੌਕੇ ‘ਤੇ ਕਦੇ ਹੱਸ ਵੀ ਲਿਆ ਕਰੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲੁਧਿਆਣਾ ਵਿੱਚ ਭਾਰਤ ਸਾਈਕਲੋਥਨ ਲੜੀ ਦੀ ਪਹਿਲੀ ਰੈਲੀ ਵੱਡੀ ਕਾਮਯਾਬੀ
Next articleਕਿਸਾਨ ਯੂਨੀਅਨ ਦੁਨੀਆਂ ਟੀਮਾਂ ਵੱਲੋਂ ਵੱਖ ਵੱਖ ਮੰਡੀਆਂ ਦਾ ਦੌਰਾ,ਮੌਜੂਦਾ ਹਾਲਾਤਾਂ ਦਾ ਲਿਆ ਜਾਇਜ਼ਾ