ਬੰਗਾ ਪੁਲਿਸ ਵਲੋਂ ਅਫੀਮ ਸਮੇਤ ਦੋ ਕਾਬੂ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਐਸ.ਐਸ.ਪੀ ਮਹਿਤਾਬ ਸਿੰਘ ਆਈ ਪੀ ਐਸ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਹਦਾਇਤਾਂ ਅਤੇ ਡੀ.ਐਸ.ਪੀ ਹਰਜੀਤ ਸਿੰਘ ਪੀ ਪੀ ਐਸ ਸਬ ਡਬੀਜਨ ਬੰਗਾ ਦੀ ਅਗਵਾਈ ਹਠ ਥਾਣਾ ਸਿਟੀ ਬੰਗਾ ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਪਾਰਟੀ ਸਮੇਤ ਪਿੰਡ ਪੂਨੀਆ ਵੱਲ ਜਾ ਰਹੇ ਸੀ ਤਾਂ ਜਦੋ ਪੁਲਿਸ ਪਾਰਟੀ ਪੁਲੀ ਸੂਆ ਗੋਸਲ ਥਾਣਾ ਸਿਟੀ ਬੰਗਾ ਪੁੱਜੀ ਤਾਂ ਪਿੰਡ ਗੋਸਲ ਦੀ ਤਰਫੋਂ ਬੁਲਟ ਮੋਟਰਸਾਈਕਲ ਪਰ ਦੋ ਮੋਨੇ ਨੌਜਵਾਨ ਸਵਾਰ ਆਉਂਦੇ ਦਿਖਾਈ ਦਿੱਤੇ। ਨੌਜਵਾਨਾ ਨੇ ਸਾਹਮਣੇ ਤੋਂ ਆਉਦੀ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਆਪਣੀਆਂ ਜੇਬਾਂ ਵਿਚੋਂ ਖਾਹ ਫੂਸ ਵਿੱਚ ਲਫਾਫੇ ਸੁੱਟੇ। ਦੋਨਾਂ ਨੌਜਵਾਨ ਨੂੰ ਪੁਲਿਸ ਨੇ ਬੁਲਟ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ। ਉਹਨਾਂ ਆਪਣਾਂ ਨਾਮ ਗੁਰਇਕਬਾਲ ਉਰਫ ਗੋਰਵ ਪੁੱਤਰ ਸਤਪਾਲ ਵਾਸੀ ਮਜਾਰਾ ਨੌ ਆਬਾਦ ਥਾਣਾ ਸਦਰ ਬੰਗਾ ਅਤੇ ਦੂਜੇ ਨੇ ਆਪਣਾ ਨਾਮ ਜਸਕਰਨ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਗੁਣਾਚੋਰ ਥਾਣਾ ਮੁਕੰਦਪੁਰ ਦੱਸਿਆ। ਬੁਲਟ ਮੋਟਰਸਾਈਕਲ ਦਾ ਨੰਬਰ ਪੀ ਬੀ 32 ਐਕਸ 5913 ਪੜਿਆ ਗਿਆ। ਲਿਫਾਫੇ ਚੈਕ ਕੀਤੇ ਤਾ ਦੋਨਾ ਲਿਫਾਫਿਆ ਵਿਚ ਅਫੀਮ ਨਿਕਲੀ। ਥਾਣਾ ਸਿਟੀ ਬੰਗਾ ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹਲਕਾ ਬੰਗਾ ਦੇ ਵਿਧਾਇਕ ਡਾ ਸੁਖਵਿੰਦਰ ਸੁੱਖੀ ਨੂੰ ਪਿੰਡ ਦੀਆਂ ਸਮੱਸਿਆਂਵਾਂ ਦੱਸਦੇ ਹੋਏ।
Next articleਅੱਜ 21ਅਕਤੂਬਰ ਦਾ ਗੜ੍ਹਸ਼ੰਕਰ ਥਾਣੇ ਘਿਰਾਓ ਮੁਲਤਵੀ